19 Aug, 2023
ਇੱਥੇ ਜਾਣੋ ਤੀਆਂ ਦੇ ਮੌਕੇ ਵਿਆਹੁਤਾ ਨੂੰ ਦਿੱਤੇ ਜਾਣ ਵਾਲੇ ਸੰਧਾਰੇ ਦਾ ਮਹੱਤਵ
ਪੰਜਾਬ 'ਚ ਤਿਉਹਾਰਾਂ ਤੇ ਇਸ ਨਾਲ ਜੁੜੇ ਸੱਭਿਆਚਾਰਕ ਮੇਲਿਆਂ ਦਾ ਖ਼ਾਸ ਮਹੱਤਵ ਹੈ।
Source: Google
ਅਜਿਹਾ ਹੀ ਇੱਕ ਤਿਉਹਾਰ ਹੈ ਤੀਆਂ ਜੋ ਕਿ ਸਾਉਣ ਮਹੀਨੇ 'ਚ ਆਉਂਦਾ ਹੈ।
Source: Google
ਸਾਉਣ ਦੇ ਮਹੀਨੇ 'ਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਮੌਕੇ 'ਤੇ ਨਵੀਆਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਹਨ
Source: Google
ਤੀਆਂ ਦਾ ਤਿਉਹਾਰ ਮਨਾਉਣ ਮਗਰੋਂ ਜਦੋਂ ਉਹ ਘਰੋਂ ਆਪਣੇ ਸਹੁਰੇ ਘਰ ਲਈ ਰਵਾਨਾ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਸੰਧਾਰਾ ਦਿੱਤਾ ਜਾਂਦਾ ਹੈ।
Source: Google
ਸੰਧਾਰਾ 'ਚ ਮਹਿੰਦੀ,ਕੱਪੜੇ ,ਚੂੜੀਆਂ ਤੇ ਖਾਣ ਲਈ ਸਮਾਨ ਦਿੱਤਾ ਜਾਂਦਾ ਹੈ। ਜਿਹੜੀਆਂ ਕੁੜੀਆਂ ਕਿਸੇ ਕਾਰਨ ਆਪਣੇ ਪੇਕੇ ਘਰ ਨਹੀਂ ਆ ਪਾਉਂਦੀਆਂ ਉਨ੍ਹਾਂ ਨੂੰ ਪੇਕਿਆਂ ਵੱਲੋਂ ਸੰਧਾਰਾ ਦਿੱਤਾ ਜਾਂਦਾ ਹੈ।
Source: Google
ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰਨਾਂ ਮਠਿਆਈਆਂ ਲੈ ਕੇ ਜਾਂਦੇ ਹਨ, ਜਿਸ ਦੀ ਕਿ ਉਨ੍ਹਾਂ ਕਿ ਬੇਸਬਰੀ ਨਾਲ ਉਡੀਕ ਰਹਿੰਦੀ ਹੈ।
Source: Google
ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ।
Source: Google
ਹਾਲਾਂਕਿ ਹੁਣ ਤੀਆਂ ਦਾ ਤਿਉਹਾਰ ਮਨਾਉਣ ਦਾ ਰਿਵਾਜ਼ ਕਾਫੀ ਘਟ ਗਿਆ ਹੈ।
Source: Google
ਪੱਛਮੀ ਪ੍ਰਭਾਵ ਨੇ ਪਿੰਡਾਂ ਚੋਂ ਤੀਆਂ ਦੇ ਰੁੱਖ ਅਤੇ ਪਿੜ ਗਾਇਬ ਹੋ ਚੁੱਕਾ ਹੈ, ਪਰ ਪਹਿਲਾਂ ਪਿੰਡਾਂ 'ਚ ਇਸ ਤਿਉਹਾਰ ਨੂੰ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ , ਹਲਾਂਕਿ ਅਜੇ ਵੀ ਸੰਧਾਰਾ ਦੇਣ ਦੀ ਰਸਮ ਲਗਾਤਾਰ ਜਾਰੀ ਹੈ।
Source: Google
10 Green Leafy Vegetables Add To Your Salad Bowl