logo 19 Apr, 2025

Watermelon : ਜੇਕਰ ਹਰ ਵਾਰ ਤਰਬੂਜ ਫੀਕਾ ਨਿਕਲਦਾ ਤਾਂ ਅਪਣਾਓ ਇਹ ਟ੍ਰਿਕ

ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕਾਂ ਨੂੰ ਰਸ ਵਾਲੇ ਫਲ ਪਸੰਦ ਲੱਗਦੇ ਹਨ। ਇਸ ਮੌਸਮ ਵਿੱਚ ਤਰਬੂਜ, ਖਰਬੂਜਾ ਅਤੇ ਖੀਰਾ ਵਰਗੇ ਫਲ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦੇ ਹਨ


Source: Google

ਤਰਬੂਜ ਵਿੱਚ ਮੌਜੂਦ ਫਾਈਬਰ, ਪੋਟਾਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਏ, ਆਇਰਨ, ਲਾਈਕੋਪੀਨ ਅਤੇ ਐਂਟੀਆਕਸੀਡੈਂਟ ਵਰਗੇ ਗੁਣ ਸਿਹਤ ਲਈ ਬਹੁਤ ਫਾਇਦੇਮੰਦ ਹਨ। ਹਾਲਾਂਕਿ ਜਦੋਂ ਇਹ ਫ਼ਲ ਫੀਕਾ ਨਿਕਲਦਾ ਹੈ ਤਾਂ ਤਰਬੂਜ ਖਾਣ ਦਾ ਮਜ਼ਾ ਖਰਾਬ ਹੋ ਜਾਂਦਾ ਹੈ


Source: Google

ਆਓ ਜਾਣਦੇ ਹਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਮਿੱਠੇ ਤਰਬੂਜ ਆਸਾਨੀ ਨਾਲ ਖਰੀਦੇ ਜਾ ਸਕਣ ਅਤੇ ਗਰਮੀਆਂ ਦੇ ਮੌਸਮ ਵਿੱਚ ਇਸ ਫਲ ਦਾ ਆਨੰਦ ਮਾਣਿਆ ਜਾ ਸਕੇ


Source: Google

ਤਰਬੂਜ ਦੇ ਆਕਾਰ ਤੋਂ ਵੀ ਇਸਦੇ ਗੁਣਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਹਮੇਸ਼ਾ ਲੰਬੇ ਤਰਬੂਜ ਦੀ ਬਜਾਏ ਗੋਲ ਤਰਬੂਜ ਖਰੀਦਣਾ ਬਿਹਤਰ ਹੁੰਦਾ ਹੈ। ਗੋਲ ਤਰਬੂਜ ਮਿੱਠਾ ਹੁੰਦਾ ਹੈ, ਜਦੋਂ ਕਿ ਲੰਬੇ ਤਰਬੂਜ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਫੀਕਾ ਹੁੰਦਾ ਹੈ


Source: Google

ਤਰਬੂਜ 'ਤੇ ਅਕਸਰ ਧੱਬੇ ਦਿਖਾਈ ਦਿੰਦੇ ਹਨ। ਇਹ ਧੱਬਾ ਜਿੰਨਾ ਗੂੜ੍ਹਾ ਹੋਵੇਗਾ, ਓਨਾ ਹੀ ਤਰਬੂਜ ਮਿੱਠਾ ਹੋਵੇਗਾ ਕਿਉਂਕਿ ਇਹ ਲੰਬੇ ਸਮੇਂ ਤੱਕ ਜ਼ਮੀਨ 'ਤੇ ਰਹਿਣ ਕਾਰਨ ਗਹਿਰੇ ਰੰਗ ਦਾ ਹੋ ਜਾਂਦਾ ਹੈ


Source: Google

ਤਰਬੂਜ 'ਤੇ ਨਜ਼ਰ ਆਉਣ ਵਾਲੀਆਂ ਧਾਰੀਆਂ ਨੂੰ ਧਿਆਨ ਵਿੱਚ ਰੱਖ ਕੇ ਖਰੀਦਣਾ ਚਾਹੀਦਾ ਹੈ। ਹਮੇਸ਼ਾਂ ਨੇੜੇ -ਨੇੜੇ ਦੀਆਂ ਧਾਰੀਆਂ ਵਾਲਾ ਤਰਬੂਜ ਖਰੀਦਣਾ ਹਮੇਸ਼ਾ ਬਿਹਤਰ ਹੁੰਦਾ ਹੈ


Source: Google

ਮਿੱਠੇ ਅਤੇ ਚੰਗੀ ਤਰ੍ਹਾਂ ਪੱਕੇ ਤਰਬੂਜ ਦਾ ਭਾਰ ਘੱਟ ਹੁੰਦਾ। ਹਮੇਸ਼ਾਂ ਘੱਟ ਵਜ਼ਨ ਵਾਲਾ ਤਰਬੂਜ ਖਰੀਦਣਾ ਬਿਹਤਰ ਹੁੰਦਾ ਹੈ


Source: Google

ਇਸ ਤੋਂ ਇਲਾਵਾ ਤਰਬੂਜ ਦੀ ਖੁਸ਼ਬੂ ਤੋਂ ਵੀ ਪੱਕੇ ਹੋਏ ਤਰਬੂਜ ਦੀ ਪਛਾਣ ਕੀਤੀ ਜਾ ਸਕਦੀ ਹੈ। ਪੱਕੇ ਹੋਏ ਤਰਬੂਜ ਤੋਂ ਤੇਜ਼ ਮਿੱਠੀ ਖੁਸ਼ਬੂ ਆਉਂਦੀ ਹੈ


Source: Google

ਤਰਬੂਜ ਖਰੀਦਦੇ ਸਮੇਂ ਹਮੇਸ਼ਾ ਇਹ ਚੈੱਕ ਕਰਨਾ ਚਾਹੀਦਾ ਹੈ ਕਿ ਤਰਬੂਜ ਪੂਰੀ ਤਰ੍ਹਾਂ ਸਾਬੂਤ ਹੈ। ਡਿੱਗਣ ਨਾਲ ਫਟ ਗਏ ਤਰਬੂਜ਼ ਦੇ ਖਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ


Source: Google

No Sugar Diet Plan : ਜੇ ਤੁਸੀਂ 30 ਦਿਨਾਂ ਤੱਕ ਖੰਡ ਤੋਂ ਰਹਿੰਦੇ ਹੋ ਦੂਰ, ਤਾਂ ਸਰੀਰ ’ਤੇ ਦਿਖਣਗੇ ਇਹ ਹੈਰਾਨੀਜਨਕ ਬਦਲਾਅ !

Find out More..