10 Apr, 2025
Drink Lemon Water : ਗਰਮੀਆਂ 'ਚ ਕਿਸ ਸਮੇਂ ਪੀਣਾ ਚਾਹੀਦਾ ਹੈ ਨਿੰਬੂ ਪਾਣੀ ? ਜਾਣੋ ਸਹੀ ਸਮਾਂ
ਗਰਮੀ ਦਾ ਮੌਸਮ ਆ ਗਿਆ ਹੈ ਅਤੇ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ। ਇਸ ਭਿਆਨਕ ਗਰਮੀ ਵਿਚ ਨਿੰਬੂ ਪਾਣੀ ਇਕ ਆਰਾਮਦਾਇਕ ਛਾਂ ਵਾਂਗ ਮਹਿਸੂਸ ਹੁੰਦਾ ਹੈ।
Source: Google
ਨਿੰਬੂ ਪਾਣੀ ਇਕ ਅਜਿਹਾ ਪੀਣ ਵਾਲਾ ਪਦਾਰਥ ਹੈ, ਜੋ ਨਾ ਸਿਰਫ ਪਿਆਸ ਬੁਝਾਉਂਦਾ ਹੈ, ਸਗੋਂ ਸਿਹਤ ਲਈ ਵੀ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦਾ ਹੈ।
Source: Google
ਨਿੰਬੂ ਪਾਣੀ ’ਚ ਵਿਟਾਮਿਨ-ਸੀ, ਐਂਟੀਆਕਸੀਡੈਂਟਸ ਅਤੇ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਊਰਜਾ ਦੇਣ ਅਤੇ ਡੀਹਾਈਡਰੇਸ਼ਨ ਤੋਂ ਬਚਾਉਣ ਵਿਚ ਮਦਦ ਕਰਦਾ ਹੈ।
Source: Google
ਸਵੇਰੇ ਉੱਠ ਕੇ ਗੁੰਗਣੇ ਪਾਣੀ ਵਿਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਪਚਨ ਪ੍ਰਣਾਲੀ ਸਰਗਰਮ ਹੁੰਦੀ ਹੈ ਅਤੇ ਭਾਰ ਘਟਾਉਣ ’ਚ ਵੀ ਮਦਦ ਮਿਲਦੀ ਹੈ।
Source: Google
ਜੇ ਤੁਸੀਂ ਖਾਣੇ ਤੋਂ ਪਹਿਲਾਂ ਨਿੰਬੂ ਪਾਣੀ ਪੀਦੇ ਹੋ ਤਾਂ ਇਹ ਪਾਚਨ ਐਂਜ਼ਾਈਮਸ ਨੂੰ ਸਰਗਰਮ ਕਰਦਾ ਹੈ ਅਤੇ ਖਾਣਾ ਬਿਹਤਰ ਤਰੀਕੇ ਨਾਲ ਪਚਦਾ ਹੈ।
Source: Google
ਐਕਸਰਸਾਈਜ਼ ਜਾਂ ਧੁੱਪ ਵਿਚ ਕੰਮ ਕਰਨ ਦੇ ਬਾਅਦ ਨਿੰਬੂ ਪਾਣੀ ਪੀਣ ਨਾਲ ਸਰੀਰ ਵਿਚ ਇਲੈਕਟ੍ਰੋਲਾਈਟਸ ਦੀ ਕਮੀ ਪੂਰੀ ਹੁੰਦੀ ਹੈ। ਨਾਲ ਹੀ ਊਰਜਾ ਵਾਪਸ ਆਉਂਦੀ ਹੈ।
Source: Google
ਗਰਮੀ ਵਿਚ ਦਿਨ ਦੇ ਸਮੇਂ ਨਿੰਬੂ ਪਾਣੀ ਪੀਣ ਨਾਲ ਸਰੀਰ ਹਾਈਡਰੇਟਿਡ ਰਹਿੰਦਾ ਹੈ ਅਤੇ ਲੂ ਲੱਗਣ ਦਾ ਖ਼ਤਰਾ ਘਟਦਾ ਹੈ।
Source: Google
ਰਾਤ ਨੂੰ ਸੌਣ ਤੋਂ ਪਹਿਲਾਂ ਨਿੰਬੂ ਪਾਣੀ ਨਾ ਪੀਓ, ਕਿਉਂਕਿ ਇਸ ਨਾਲ ਐਸਿਡਿਟੀ ਜਾਂ ਵਾਰ-ਵਾਰ ਪੇਸ਼ਾਬ ਆਉਣ ਦੀ ਸਮੱਸਿਆ ਹੋ ਸਕਦੀ ਹੈ।
Source: Google
ਜ਼ਿਆਦਾ ਮਾਤਰਾ ਵਿਚ ਨਿੰਬੂ ਪਾਣੀ ਪੀਣ ਨਾਲ ਦੰਦਾਂ ਦੇ ਇਨੇਮਲ ਨੂੰ ਨੁਕਸਾਨ ਪਹੁੰਚ ਸਕਦਾ ਹੈ, ਇਸ ਲਈ ਇਸਨੂੰ ਸਟ੍ਰਾ ਨਾਲ ਪੀਣਾ ਬਿਹਤਰ ਹੈ।
Source: Google
5 Tasty Foods Avoid : ਜੇਕਰ ਤੁਸੀਂ ਇੰਨ੍ਹਾ ਮਨਪਸੰਦ 5 ਚੀਜ਼ਾਂ ਤੋਂ ਕਰੋਗੇ ਪਰਹੇਜ਼ ਤਾਂ 50 ਸਾਲ ਤੋਂ ਬਾਅਦ ਵੀ ਰਹੋਗੇ ਜਵਾਨ
Find out More..