06 May, 2024
Cooling Face Pack: ਗਰਮੀਆਂ 'ਚ Skin ਨੂੰ ਰੱਖੋ ਠੰਢਾ ! ਇਹ ਫੇਸ ਪੈਕ ਕਰਨਗੇ ਤੁਹਾਡੀ ਮਦਦ
ਗਰਮੀਆਂ ਦੇ ਮੌਸਮ ਵਿੱਚ ਚਮੜੀ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਗਰਮੀਆਂ 'ਚ ਧੁੱਪ ਕਾਰਨ ਚਮੜੀ ਦੇ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ।
Source: Google
ਗਰਮੀਆਂ ਦੇ ਮੌਸਮ 'ਚ ਚਮੜੀ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਚਮੜੀ ਨੂੰ ਹਾਈਡ੍ਰੇਟ ਕਰਨਾ ਜ਼ਰੂਰੀ ਹੈ। ਗਰਮੀਆਂ 'ਚ ਗਰਮੀ ਤੋਂ ਬਚਣ ਲਈ ਤੁਸੀਂ ਚਮੜੀ ਲਈ ਕੂਲਿੰਗ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ।
Source: Google
ਇਸ ਨਾਲ ਤੁਸੀਂ ਆਪਣੀ ਚਮੜੀ ਨੂੰ ਕੁਦਰਤੀ ਤਰੀਕੇ ਨਾਲ ਠੀਕ ਕਰ ਸਕੋਗੇ। ਆਓ ਜਾਣਦੇ ਹਾਂ ਕਿ ਕਿਹੜੇ ਕੂਲਿੰਗ ਫੇਸ ਪੈਕ ਦੀ ਮਦਦ ਨਾਲ ਤੁਸੀਂ ਆਪਣੀ ਚਮੜੀ ਦੀ ਦੇਖਭਾਲ ਕਰ ਸਕਦੇ ਹੋ।
Source: Google
ਖੀਰਾ ਅਤੇ ਐਲੋਵੇਰਾ ਫੇਸ ਪੈਕ ਨੂੰ ਬਣਾਉਣ ਲਈ ਖੀਰੇ ਦਾ ਰਸ ਕੱਢ ਲਓ। 2 ਚਮਚ ਐਲੋਵੇਰਾ ਜੈੱਲ ਦੇ ਨਾਲ ਖੀਰੇ ਦੇ ਰਸ ਨੂੰ ਮਿਲਾਓ। ਹੁਣ ਇਸ ਮਿਸ਼ਰਣ ਨੂੰ 15 ਤੋਂ 20 ਮਿੰਟ ਤੱਕ ਚਿਹਰੇ 'ਤੇ ਲਗਾਓ ਤੇ ਫਿਰ ਚਿਹਰੇ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੀ ਚਮੜੀ ਹਾਈਡ੍ਰੇਟਿਡ ਅਤੇ ਨਰਮ ਬਣੀ ਰਹੇਗੀ।
Source: Google
ਪੁਦੀਨਾ ਅਤੇ ਦਹੀਂ ਦਾ ਫੇਸ ਪੈਕ ਬਣਾਉਣ ਲਈ ਪਹਿਲਾਂ ਪੁਦੀਨੇ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਪੀਸ ਕੇ ਇਸ ਦਾ ਰਸ ਕੱਢ ਲਓ। ਇਸ ਤੋਂ ਬਾਅਦ ਦੋ ਚੱਮਚ ਦਹੀਂ 'ਚ ਪੁਦੀਨੇ ਦਾ ਰਸ ਮਿਲਾਓ ਤੇ ਇਸ ਪੈਕ ਨੂੰ ਆਪਣੇ ਚਿਹਰੇ 'ਤੇ 15 ਮਿੰਟ ਲਈ ਲਗਾਓ ਅਤੇ ਫਿਰ ਧੋ ਲਓ। ਪੁਦੀਨਾ ਚਮੜੀ ਨੂੰ ਠੰਡਾ ਰੱਖਦਾ ਹੈ ਅਤੇ ਦਹੀਂ ਚਮੜੀ ਨੂੰ ਨਮੀ ਦਿੰਦਾ ਹੈ।
Source: Google
ਤਰਬੂਜ ਅਤੇ ਸ਼ਹਿਦ ਦਾ ਫੇਸ ਪੈਕ ਬਣਾਉਣ ਲਈ ਪਹਿਲਾਂ ਤਰਬੂਜ ਨੂੰ ਚੰਗੀ ਤਰ੍ਹਾਂ ਮੈਸ਼ ਕਰੋ ਅਤੇ ਇਸ ਗੁਦੇ ਵਿੱਚ ਇੱਕ ਚੱਮਚ ਸ਼ਹਿਦ ਮਿਲਾਓ। ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾਓ ਅਤੇ ਲਗਭਗ 20 ਮਿੰਟ ਲਈ ਰੱਖੋ ਤੇ ਫਿਰ ਧੋ ਲਓ ਤਰਬੂਜ ਚਮੜੀ ਦੀ ਗਰਮੀ ਨੂੰ ਦੂਰ ਕਰਦਾ ਹੈ।
Source: Google
ਗੁਲਾਬ ਜਲ ਅਤੇ ਮੁਲਤਾਨੀ ਮਿੱਟੀ ਦੇ ਫੇਸ ਪੈਕ ਨੂੰ ਬਣਾਉਣ ਲਈ ਇੱਕ ਚੱਮਚ ਮੁਲਤਾਨੀ ਮਿੱਟੀ ਵਿੱਚ ਦੋ ਚੱਮਚ ਗੁਲਾਬ ਜਲ ਮਿਲਾ ਲਓ। ਇਸ ਪੇਸਟ ਨੂੰ ਘੱਟ ਤੋਂ ਘੱਟ 15 ਮਿੰਟ ਤੱਕ ਚਿਹਰੇ 'ਤੇ ਲਗਾ ਕੇ ਰੱਖੋ। ਮੁਲਤਾਨੀ ਮਿੱਟੀ ਚਮੜੀ ਦੀ ਸਾਰੀ ਧੂੜ ਨੂੰ ਦੂਰ ਕਰਦੀ ਹੈ ਅਤੇ ਗੁਲਾਬ ਜਲ ਚਮੜੀ ਨੂੰ ਠੰਡਾ ਰੱਖਦਾ ਹੈ।
Source: Google
ਚੰਦਨ ਅਤੇ ਗੁਲਾਬ ਜਲ ਦੇ ਫੇਸ ਪੈਕ ਲਈ ਚੰਦਨ ਦਾ ਪਾਊਡਰ ਲਓ ਅਤੇ ਇਸ ਵਿਚ ਗੁਲਾਬ ਜਲ ਅਤੇ ਸ਼ਹਿਦ ਮਿਲਾ ਲਓ। ਇਸ ਨੂੰ ਆਪਣੇ ਚਿਹਰੇ 'ਤੇ ਲਗਾ ਕੇ 15 ਮਿੰਟ ਲਈ ਛੱਡ ਦਿਓ ਅਤੇ ਫਿਰ ਪਾਣੀ ਨਾਲ ਧੋ ਲਓ। ਚੰਦਨ ਦੀ ਲੱਕੜ ਆਪਣੇ ਕੂਲਿੰਗ ਪ੍ਰਭਾਵ ਲਈ ਜਾਣੀ ਜਾਂਦੀ ਹੈ।
Source: Google
ਟਮਾਟਰ ਅਤੇ ਦਹੀਂ ਚਮੜੀ ਦੀ ਦੇਖਭਾਲ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਫੇਸ ਪੈਕ ਨੂੰ ਬਣਾਉਣ ਲਈ ਟਮਾਟਰ ਨੂੰ ਪੀਸ ਕੇ ਉਸ ਵਿਚ ਦਹੀਂ ਅਤੇ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾਓ। ਟਮਾਟਰ ਟੈਨਿੰਗ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਦਹੀਂ ਚਮੜੀ ਨੂੰ ਠੰਡਾ ਰੱਖਦਾ ਹੈ।
Source: Google
ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Source: Google
Know how to prevent heatstroke?