logo 12 Apr, 2025

Healthy Summer Drinks : ਗਰਮੀਆਂ 'ਚ ਸਰੀਰ ਨੂੰ ਠੰਡਕ ਦੇਣ ਵਾਲੇ 5 ਪੀਣ ਵਾਲੇ ਡਰਿੰਕ

ਤੇਜ਼ ਧੁੱਪ ਦੀ ਗਰਮੀ ਹੇਠ ਲੰਮੀ ਸੈਰ ਕਰਨ ਤੋਂ ਬਾਅਦ, ਅਸੀਂ ਡੀਹਾਈਡਰੇਸ਼ਨ ਜਾਂ ਸਨਸਟ੍ਰੋਕ ਤੋਂ ਪੀੜਤ ਹੋ ਸਕਦੇ ਹਾਂ। ਇਨ੍ਹਾਂ ਸਥਿਤੀਆਂ ਤੋਂ ਬਚਣ ਲਈ ਸਰੀਰ ਨੂੰ ਠੰਡਾ ਅਤੇ ਹਾਈਡਰੇਟ ਰੱਖਣਾ ਮਹੱਤਵਪੂਰਨ ਹੈ।


Source: Google

ਅਸੀਂ ਤੁਹਾਨੂੰ ਕੁੱਝ ਸਰੀਰ ਨੂੰ ਤਾਜ਼ਗੀ ਦੇਣ ਲਈ ਕੁਝ ਵਧੀਆ ਕੁਦਰਤੀ ਊਰਜਾ ਪੀਣ ਵਾਲੇ ਡਰਿੰਕ ਦੱਸ ਰਹੇ ਹਾਂ।


Source: Google

ਲੱਸੀ - ਦਹੀਂ, ਪਾਣੀ ਅਤੇ ਸੇਂਧਾ ਨਮਕ ਤੋਂ ਬਣੀ ਲੱਸੀ ਪਾਚਨ ਕਿਰਿਆ ਵਿੱਚ ਮਦਦ ਕਰਦੀ ਹੈ ਅਤੇ ਪੇਟ ਨੂੰ ਠੰਡਕ ਦਿੰਦੀ ਹੈ। ਇਸ ਦੇ ਸੁਆਦ ਨੂੰ ਪੁਦੀਨਾ, ਜੀਰਾ ਜਾਂ ਨਿੰਬੂ ਪਾ ਕੇ ਵਧਾਇਆ ਜਾ ਸਕਦਾ ਹੈ।


Source: Google

ਅੰਬ ਪੰਨਾ - ਕੱਚੇ ਅੰਬ ਤੋਂ ਬਣਿਆ ਇਹ ਰਵਾਇਤੀ ਡਰਿੰਕ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਇਮਿਊਨਿਟੀ ਵਧਾਉਣ ਵਿੱਚ ਮਦਦਗਾਰ ਹੈ।


Source: Google

ਨਾਰੀਅਲ ਪਾਣੀ, ਸਰੀਰ ਨੂੰ ਹਾਈਡ੍ਰੇਟ ਕਰਦਾ ਹੈ, ਚਮੜੀ ਨੂੰ ਚਮਕਦਾਰ ਬਣਾਉਂਦਾ ਹੈ ਅਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ।


Source: Google

ਤਰਬੂਜ - ਤਰਬੂਜ, ਪੁਦੀਨੇ ਅਤੇ ਸੇਂਧਾ ਨਮਕ ਤੋਂ ਬਣਿਆ ਡਰਿੰਕ ਸਰੀਰ ਨੂੰ ਠੰਡਾ ਕਰਦਾ ਹੈ, ਭਾਰ ਘਟਾਉਣ ਅਤੇ ਦਿਲ ਦੀ ਸਿਹਤ ਲਈ ਲਾਭਦਾਇਕ ਹੈ।


Source: Google

ਗੰਨੇ ਦਾ ਰਸ - ਗਲੂਕੋਜ਼ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ, ਸਰੀਰ ਨੂੰ ਤੁਰੰਤ ਊਰਜਾ ਦਿੰਦਾ ਹੈ। ਅਦਰਕ ਅਤੇ ਨਿੰਬੂ ਪਾਉਣ ਨਾਲ ਸੁਆਦ ਅਤੇ ਸਿਹਤ ਦੋਵੇਂ ਵਧਦੇ ਹਨ।


Source: Google

ਗਰਮੀਆਂ ਦੇ ਮੌਸਮ 'ਚ ਅਨਾਨਾਸ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਕਈ ਫ਼ਾਇਦੇ

Find out More..