03 Apr, 2025

Donald Trump ਦੇ ਟੈਰਿਫ ਮਗਰੋਂ ਹੁਣ ਇਹ ਚੀਜ਼ਾਂ ਹੁਣ ਅਮਰੀਕੀਆਂ ਲਈ ਹੋ ਜਾਣਗੀਆਂ ਮਹਿੰਗੀਆਂ ਤੇ ਗੈਰ-ਕਾਨੂੰਨੀ !

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਦਰਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਇਸ ਕਾਰਨ ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ।


Source: Google

ਟੈਰਿਫ ਦਰਾਂ ਦਾ ਅਰਥ ਹੈ ਦੂਜੇ ਦੇਸ਼ਾਂ ਤੋਂ ਆਯਾਤ ਜਾਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਚੀਜ਼ਾਂ 'ਤੇ ਲਗਾਇਆ ਜਾਣ ਵਾਲਾ ਟੈਕਸ। ਇਸਦਾ ਮਤਲਬ ਹੈ ਕਿ ਹੁਣ ਟਰੰਪ ਨੇ ਅਮਰੀਕਾ ਵਿੱਚ ਆਯਾਤ ਅਤੇ ਨਿਰਯਾਤ 'ਤੇ ਟੈਰਿਫ ਦਰਾਂ ਵਿੱਚ ਬਦਲਾਅ ਕਰ ਦਿੱਤਾ ਹੈ।


Source: Google

ਟਰੰਪ ਨੇ ਕਾਰਾਂ ਅਤੇ ਉਨ੍ਹਾਂ ਦੇ ਪੁਰਜ਼ਿਆਂ 'ਤੇ 25 ਫੀਸਦ ਟੈਰਿਫ ਲਗਾਇਆ ਹੈ। ਇਸਦਾ ਮਤਲਬ ਹੈ ਕਿ ਅਮਰੀਕਾ ਵਿੱਚ ਬਣ ਵਾਲੀਆਂ ਸਾਰੀਆਂ ਕਾਰਾਂ ਹੁਣ ਮਹਿੰਗੀਆਂ ਹੋ ਜਾਣਗੀਆਂ।


Source: Google

ਜਿਵੇਂ ਕਿ ਔਡੀ, ਬੀਐਮਡਬਲਿਊ, ਜੈਗੁਆਰ-ਲੈਂਡ ਰੋਵਰ, ਮਰਸੀਡੀਜ਼-ਬੈਂਜ਼, ਜੈਨੇਸਿਸ ਅਤੇ ਲੈਕਸਸ ਆਦਿ।


Source: Google

ਅਮਰੀਕਾ ਚੀਨ, ਵੀਅਤਨਾਮ, ਬੰਗਲਾਦੇਸ਼ ਵਰਗੇ ਦੇਸ਼ਾਂ ਤੋਂ ਥੋਕ ਵਿੱਚ ਕੱਪੜੇ ਅਤੇ ਜੁੱਤੇ ਦਰਾਮਦ ਕਰਦਾ ਹੈ। ਟਰੰਪ ਨੇ ਇਸ 'ਤੇ ਟੈਰਿਫ ਵਧਾ ਕੇ 34, 46 ਅਤੇ 37 ਫੀਸਦ ਕਰ ਦਿੱਤਾ ਹੈ।


Source: Google

ਅਮਰੀਕਾ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਕੌਫੀ ਦੀ ਖਪਤ ਹੁੰਦੀ ਹੈ। ਇਹ ਦੇਸ਼ ਬ੍ਰਾਜ਼ੀਲ ਅਤੇ ਕੋਲੰਬੀਆ ਤੋਂ ਕੌਫੀ ਖਰੀਦਦਾ ਹੈ। ਟਰੰਪ ਨੇ ਇਨ੍ਹਾਂ ਦੋਵਾਂ ਦੇਸ਼ਾਂ 'ਤੇ 10 ਫੀਸਦ ਦੀ ਟੈਰਿਫ ਦਰ ਲਗਾਈ ਹੈ।


Source: Google

ਰਾਸ਼ਟਰਪਤੀ ਟਰੰਪ ਨੇ ਯੂਰਪ ਤੋਂ ਆਉਣ ਵਾਲੀਆਂ ਵਾਈਨ 'ਤੇ 200 ਫੀਸਦ ਟੈਰਿਫ ਲਗਾਉਣ ਲਈ ਕਿਹਾ ਹੈ। ਇਹ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ,


Source: Google

ਜੇਕਰ ਇਹ ਹੁਕਮ ਲਾਗੂ ਹੁੰਦਾ ਹੈ ਤਾਂ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਲਈ ਵਾਈਨ ਪੀਣਾ ਬਹੁਤ ਮਹਿੰਗਾ ਹੋ ਜਾਵੇਗਾ।


Source: Google

ਅਮਰੀਕਾ 89 ਫੀਸਦ ਐਵੋਕਾਡੋ ਮੈਕਸੀਕੋ ਤੋਂ ਅਯਾਤ ਕਰਦਾ ਹੈ। ਟਰੰਪ ਇਸ 'ਤੇ ਟੈਰਿਫ ਦਰਾਂ ਵੀ ਵਧਾ ਸਕਦੇ ਹਨ।


Source: Google

ਅਮਰੀਕਾ ਕੈਨੇਡਾ ਤੋਂ ਵੱਡੀ ਮਾਤਰਾ ਵਿੱਚ ਕੱਚਾ ਤੇਲ ਅਯਾਤ ਕਰਦਾ ਹੈ। ਟਰੰਪ ਨੇ ਇਸ 'ਤੇ 10% ਟੈਰਿਫ ਵੀ ਲਗਾਇਆ ਹੈ। ਦੱਸ ਦਈਏ ਕਿ ਡੋਨਾਲਡ ਟਰੰਪ ਆਪਣੇ ਦੇਸ਼ ਵਿੱਚ ਚੀਜ਼ਾਂ ਦੇ ਨਿਰਮਾਣ ਅਤੇ ਉਨ੍ਹਾਂ ਨੂੰ ਨਿਰਯਾਤ ਕਰਨ 'ਤੇ ਜ਼ੋਰ ਦੇਣਾ ਚਾਹੁੰਦੇ ਹਨ।


Source: Google

Eye Care Tips : ਕੀ ਤੁਹਾਨੂੰ ਐਨਕਾਂ ਤੋਂ ਬਿਨਾਂ ਧੁੰਦਲਾ ਵਿਖਾਈ ਦਿੰਦਾ ਹੈ