ਵਾਇਰਲ ਵੀਡੀਓ: ਮਹਿਲਾਵਾਂ ਨੇ ਖੋਲ੍ਹੀ ਸਰਕਾਰੀ ਬੱਸਾਂ ਦੀ ਪੋਲ, ਯਾਤਰੀ ਪਰੇਸ਼ਾਨ
ਵਾਇਰਲ ਵੀਡੀਓ: ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀ਼ਡੀਓ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਸਵਾਰੀਆਂ ਸਰਕਾਰੀ ਬੱਸਾਂ ਦੀ ਉਡੀਕ ਕਰ ਰਹੀਆ ਹਨ ਪਰ ਬੱਸ ਵਿੱਚ ਬੈਠਣ ਦਾ ਮੌਕਾ ਹੀ ਨਹੀਂ ਮਿਲ ਰਿਹਾ ਹੈ। ਮਹਿਲਾਵਾਂ ਪਰੇਸ਼ਾਨ ਹੋ ਰਹੀਆ ਹਨ। ਯਾਤਰੀਆਂ ਨੇ ਇਲਜ਼ਾਮ ਲਗਾਏ ਹਨ ਕਿ ਡਰਾਈਵਰਾਂ ਅਤੇ ਕੰਡਕਟਰਾਂ ਨੇ ਹੁਣ ਔਰਤਾਂ ਨੂੰ ਬੱਸਾਂ 'ਚ ਬਿਠਾਉਣਾ ਬੰਦ ਕਰ ਦਿੱਤਾ ਹੈ। ਔਰਤਾਂ ਨੇ ਜਲੰਧਰ ਬੱਸ ਸਟੈਂਡ 'ਤੇ ਬਣਾਈ ਵੀਡੀਓ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਮਹਿਲਾਵਾਂ ਕਹਿ ਰਹੀਆਂ ਹਨ ਕਿ ਉਹ ਮੁਫਤ ਸਫਰ ਨਹੀਂ ਚਾਹੁੰਦੀਆਂ, ਕਿਰਾਇਆ ਲੈ ਕੇ ਬੱਸ 'ਚ ਬੈਠਣ। ਬੱਸ ਸਟੈਂਡ ਉੱਤੇ ਸ਼ਾਮ ਵੇਲੇ ਮਹਿਲਾਵਾਂ ਨੇ ਸਰਕਾਰੀ ਬੱਸਾਂ ਦੇ ਸਟਾਫ਼ ਖਿਲਾਫ਼ ਜਮ ਕੇ ਭੜਾਸ ਕੱਢੀ ਹੈ। ਵੀਡੀਓ ਵਿੱਚ ਕੁਝ ਮਹਿਲਾਵਾਂ ਨੇ ਆਪਣੇ ਮੂੰਹੋ ਕਿਹਾ ਹੈ ਕਿ ਰਤਾਂ ਨੇ ਫਗਵਾੜਾ ਵੱਲ ਜਾਣਾ ਸੀ, ਜਦਕਿ ਕੁਝ ਮਹਿਲਾਵਾਂ ਨੇ ਅੰਮ੍ਰਿਤਸਰ ਅਤੇ ਬਟਾਲਾ ਲਈ ਬੱਸ ਫੜਨ ਲਈ ਖੜ੍ਹੀਆਂ ਸਨ। ਔਰਤਾਂ ਨੇ ਕਿਹਾ ਕਿ ਬੱਸਾਂ ਵਿੱਚ ਨਾ ਸਿਰਫ਼ ਬੈਠਣ ਦੀ ਸਮੱਸਿਆ ਹੈ, ਸਗੋਂ ਉਨ੍ਹਾਂ ਨੂੰ ਜਿੱਥੇ ਉਤਰਨਾ ਪੈਂਦਾ ਹੈ, ਉੱਥੇ ਨਾ ਉਤਰਨ ਕਰਕੇ ਵੀ ਪ੍ਰੇਸ਼ਾਨ ਕੀਤਾ ਜਾਂਦਾ ਹੈ। ਮਹਿਲਵਾਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਪਰੇਸ਼ਾਨ ਹਨ ਅਤੇ ਸਰਕਾਰ ਨੂੰ ਇਸ ਬਾਰੇ ਕੁਝ ਸੋਚਣਾ ਚਾਹੀਦਾ ਹੈ। ਔਰਤਾਂ ਨੇ ਦੱਸਿਆ ਕਿ ਜਲੰਧਰ ਬੱਸ ਸਟੈਂਡ ਤੋਂ ਫਗਵਾੜਾ ਜਾਣ ਵਾਲੀ ਸਵਾਰੀ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ। ਲੁਧਿਆਣੇ ਤੋਂ ਆਉਣ ਵਾਲੇ ਯਾਤਰੀ ਸਿੱਧੇ ਬੈਠੇ ਹਨ। ਜੇਕਰ ਕੋਈ ਔਰਤ ਗਲਤੀ ਨਾਲ ਬੱਸ ਵਿੱਚ ਬੈਠ ਜਾਂਦੀ ਹੈ ਤਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਸ ਫਗਵਾੜਾ ਤੋਂ ਹੀ ਜਾ ਰਹੀ ਹੈ ਤਾਂ ਫਗਵਾੜਾ ਦੀ ਸਵਾਰੀ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ। ਅੰਮ੍ਰਿਤਸਰ ਤੇ ਬਟਾਲਾ ਵੱਲ ਜਾਣ ਵਾਲੀਆਂ ਔਰਤਾਂ ਕਹਿ ਰਹੀਆਂ ਸਨ ਕਿ ਅੰਮ੍ਰਿਤਸਰ ਨੂੰ ਜਾਣ ਵਾਲੀਆਂ ਬੱਸਾਂ ਜਲੰਧਰ ਦੇ ਬੱਸ ਸਟੈਂਡ ’ਤੇ ਨਹੀਂ ਖੜੀਆਂ ਕੀਤੀਆਂ ਜਾਂਦੀਆਂ। ਵੀਡੀਓ 'ਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦੇ ਹੋਏ ਯਾਤਰੀ ਕਹਿ ਰਹੇ ਸਨ ਕਿ ਤੁਹਾਡੀ ਟਰਾਂਸਪੋਰਟ ਦੀ ਇਹ ਹਾਲਤ ਹੈ। ਜਦੋਂ ਸਰਕਾਰ ਨੇ ਔਰਤਾਂ ਲਈ ਮੁਫਤ ਯਾਤਰਾ ਦਾ ਪ੍ਰਬੰਧ ਕੀਤਾ ਸੀ। ਇਹ ਵੀ ਪੜ੍ਹੋ:ਮਹਿੰਗਾਈ ਦੀ ਵੱਡੀ ਮਾਰ: ਅੱਜ ਤੋਂ ਦੁੱਧ-ਦਹੀਂ, ਲੱਸੀ ਅਤੇ ਹੋਰ ਵਸਤੂਆਂ 'ਤੇ ਲੱਗੇਗੀ GST, ਜਾਣੋ ਕਿਨ੍ਹਾਂ ਚੀਜ਼ਾਂ 'ਤੇ ਸਰਕਾਰ ਨੇ ਵਧਾਈ GST -PTC News