Mon, Oct 7, 2024
Whatsapp

Viral Video : ਲੱਦਾਖ ਦੇ ਦੋ ਕਲਾਕਾਰਾਂ ਦੀ ਆਵਾਜ਼ ਦੇ ਫੈਨ ਹੋਏ ਆਨੰਦ ਮਹਿੰਦਰਾ, ਵੀਡੀਓ ਵਾਇਰਲ

Reported by:  PTC News Desk  Edited by:  Manu Gill -- February 25th 2022 12:13 PM -- Updated: February 25th 2022 12:16 PM
Viral Video : ਲੱਦਾਖ ਦੇ ਦੋ ਕਲਾਕਾਰਾਂ ਦੀ ਆਵਾਜ਼ ਦੇ ਫੈਨ ਹੋਏ ਆਨੰਦ ਮਹਿੰਦਰਾ, ਵੀਡੀਓ ਵਾਇਰਲ

Viral Video : ਲੱਦਾਖ ਦੇ ਦੋ ਕਲਾਕਾਰਾਂ ਦੀ ਆਵਾਜ਼ ਦੇ ਫੈਨ ਹੋਏ ਆਨੰਦ ਮਹਿੰਦਰਾ, ਵੀਡੀਓ ਵਾਇਰਲ

ਨਵੀਂ ਦਿੱਲੀ : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੇ ਮਾਹੌਲ ਕਾਰਨ ਇਸ ਸਮੇਂ ਪੂਰੀ ਦੁਨੀਆਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੂੰ ਡਰ ਹੈ ਕਿ ਇਹ ਵਿਵਾਦ ਤੀਜੇ ਵਿਸ਼ਵ ਯੁੱਧ ਦਾ ਜਨਮਦਾਤਾ ਨਾ ਬਣ ਜਾਵੇ। ਇਸ ਸਮੇਂ ਪੂਰੀ ਦੁਨੀਆ ਦੀਆਂ ਨਜ਼ਰਾਂ ਰੂਸ ਅਤੇ ਯੂਕਰੇਨ 'ਤੇ ਟਿਕੀਆਂ ਹੋਈਆਂ ਹਨ। ਹਰ ਕੋਈ ਚਾਹੁੰਦਾ ਹੈ ਕਿ ਜੰਗ ਬੰਦ ਹੋਵੇ ਅਤੇ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਹੋਵੇ। ਲੱਦਾਖ-ਦੇ-ਇਨ੍ਹਾਂ--ਦੋ-ਕਲਾਕਾਰਾਂ-ਦੀ-ਸੁਰੀਲੀ-ਆਵਾਜ਼-ਦੇ-ਫੈਨ-ਹੋਏ-ਆਨੰਦ-ਮਹਿੰਦਰਾ- ਇਸ ਦੌਰਾਨ ਉਦਯੋਗਪਤੀ ਆਨੰਦ ਮਹਿੰਦਰਾ(Anand Mahindra) ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਲੱਦਾਖ ਦੇ ਦੋ ਲੋਕ ਗਾਇਕ ਮਸ਼ਹੂਰ ਹਿੰਦੀ ਫਿਲਮ 'ਬਾਰਡਰ'(Border) ਦੇ ਗੀਤ ਗਾ ਰਹੇ ਹਨ। ਗੀਤ ਦੇ ਬੋਲ ਹਨ- 'ਸੰਦੇਸ਼ੇ ਆਤੇ ਹੈ, ਹਮੇ ਤੜਪਾਤੇ ਹੈ...' ਯੂਕਰੇਨੀ ਬਲਾਂ ਨੇ ਸ਼ੁੱਕਰਵਾਰ ਨੂੰ ਤੜਕੇ ਕੀਵ ਉੱਤੇ ਦੁਸ਼ਮਣ ਦੇ ਇੱਕ ਜਹਾਜ਼ ਨੂੰ ਡੇਗ ਦਿੱਤਾ, ਜੋ ਫਿਰ ਇੱਕ ਰਿਹਾਇਸ਼ੀ ਇਮਾਰਤ ਨਾਲ ਟਕਰਾ ਗਿਆ ਅਤੇ ਇਸਨੂੰ ਅੱਗ ਲਗਾ ਦਿੱਤੀ। ਇਸ ਗੀਤ ਨੂੰ ਲੱਦਾਖ ਦੇ ਦੋ ਪ੍ਰਸਿੱਧ ਲੋਕ ਗਾਇਕਾਂ ਪਦਮਾ ਡੋਲਕਰ ਅਤੇ ਸਟੈਨਜਿਨ ਨੌਰਗਿਸ ਨੇ ਆਪਣੀ ਆਵਾਜ਼ ਅਤੇ ਆਪਣੀ ਸੁਰ ਨਾਲ ਗਾਇਆ ਹੈ। ਦੱਸ ਦੇਈਏ ਕਿ ਇਹ ਗੀਤ ਆਰਮੀ ਡੇਅ 'ਤੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਦੋਵਾਂ ਦੀ ਆਵਾਜ਼ 'ਚ ਸ਼ੂਟ ਕੀਤਾ ਗਿਆ ਸੀ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲੱਦਾਖ-ਦੇ-ਇਨ੍ਹਾਂ--ਦੋ-ਕਲਾਕਾਰਾਂ-ਦੀ-ਸੁਰੀਲੀ-ਆਵਾਜ਼-ਦੇ-ਫੈਨ-ਹੋਏ-ਆਨੰਦ-ਮਹਿੰਦਰਾ ਇਨ੍ਹਾਂ ਦੋਵਾਂ ਕਲਾਕਾਰਾਂ ਨੇ ਇਸ ਪ੍ਰਸਿੱਧ ਦੇਸ਼ ਭਗਤੀ ਦੇ ਗੀਤ ਨੂੰ ਬਹੁਤ ਹੀ ਸੁਰੀਲੀ ਆਵਾਜ਼ 'ਚ ਗਾਇਆ ਹੈ, ਜਿਸ ਨੂੰ ਦੇਖ ਕੇ ਆਨੰਦ ਮਹਿੰਦਰਾ (Anand Mahindra) ਵੀ ਇਨ੍ਹਾਂ ਦੇ ਸਰੋਤੇ ਬਣ ਚੁੱਕੇ ਹਨ। ਟਵਿੱਟਰ 'ਤੇ ਇਨ੍ਹਾਂ ਦੋਹਾਂ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਸੰਗੀਤ ਇਕ ਅਜਿਹੀ ਚੀਜ਼ ਹੈ, ਜੋ ਵੱਖ-ਵੱਖ ਮਾਹੌਲ ਦੇ ਲੋਕਾਂ ਨੂੰ ਇਕਜੁੱਟ ਕਰਦੀ ਹੈ।

ਗੌਰਤਲਬ ਹੈ ਕਿ ਆਨੰਦ ਮਹਿੰਦਰਾ (Anand Mahindra) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ, ਉਹ ਹਰ ਰੋਜ਼ ਦਿਲਚਸਪ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ। ਇੰਨਾ ਹੀ ਨਹੀਂ, ਉਹ ਸੋਸ਼ਲ ਮੀਡੀਆ ਰਾਹੀਂ ਹੁਨਰ ਦੀ ਤਾਰੀਫ ਕਰਨ ਦੇ ਨਾਲ-ਨਾਲ ਮਦਦ ਵੀ ਕਰਦਾ ਹੈ। ਟਵਿਟਰ 'ਤੇ ਆਨੰਦ ਮਹਿੰਦਰਾ (Anand Mahindra)ਦੇ ਕਰੀਬ 8.8 ਮਿਲੀਅਨ ਫਾਲੋਅਰਜ਼ ਹਨ। ਇੱਥੇ ਪੜ੍ਹੋ ਹੋਰ ਖ਼ਬਰਾਂ : Russia-Ukraine War Day 2 Live Updates: ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਦਾਖਲ ਹੋਏ ਰੂਸੀ ਸੈਨਿਕ -PTC News

Top News view more...

Latest News view more...

PTC NETWORK