'ਆਮ' ਆਦਮੀ ਦਾ 'VIP ਸੀਐਮ'; 42 ਗੱਡੀਆਂ ਲੰਘਾਉਣ ਲਈ ਖ਼ਾਲੀ ਕਰਵਾਈ ਸੜਕ
ਪਟਿਆਲਾ: ਚੋਣ ਮੁਹਿੰਮ ਦੌਰਾਨ VIP ਕਲਚਰ ਦਾ ਡਟ ਕੇ ਵਿਰੋਧ ਕਰਨ ਵਾਲੇ ਤੇ ਵਿਰਾਸਤੀ ਸਿਆਸੀ ਪਾਰਟੀਆਂ ਉਤੇ ਨਿਸ਼ਾਨਾ ਵਿੰਨ੍ਹਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਖ਼ੁਦ ਵੀ ਹੁਣ ਇਸ ਰਾਹ 'ਤੇ ਤੁਰ ਪਏ ਹਨ। ਸੀਐਮ ਮਾਨ ਦੇ ਕਾਫਲੇ ਵਿਚ ਹੁਣ ਤਕਰੀਬਨ 42 ਗੱਡੀਆਂ ਤਾਇਨਾਤ ਹਨ। ਬੀਤੇ ਦਿਨੀਂ 19 ਅਕਤੂਬਰ ਦੀ ਰਾਤ ਨੂੰ ਭਗਵੰਤ ਮਾਨ (Bhagwant Mann) ਪਟਿਆਲਾ ਦੇ ਰਜਿੰਦਰਾ ਹਸਪਤਾਲ (Rajindra Hospital) ਦੀ ਅਚਨਚੇਤ ਚੈਕਿੰਗ ਲਈ ਪਹੁੰਚੇ ਪਰ ਇਸ ਤੋਂ ਪਹਿਲਾਂ ਕਿ CM ਹਸਪਤਾਲ ਤੋਂ ਪਰਤਦੇ, ਜ਼ਿਲ੍ਹਾ ਪੁਲਿਸ ਨੇ ਅਰਬਨ ਅਸਟੇਟ ਪਟਿਆਲਾ (Patiala) ਨੇੜੇ ਫਲਾਈਓਵਰ ਨੂੰ ਖ਼ਾਲੀ ਕਰਵਾ ਦਿੱਤਾ ਗਿਆ। ਇਸ ਕਾਰਨ ਕੁਝ ਹੀ ਮਿੰਟਾਂ ਵਿੱਚ ਫਲਾਈਓਵਰ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਫਲਾਈਓਵਰ ਦੇ ਦੋਵੇਂ ਪਾਸੇ ਲੰਬਾ ਜਾਮ ਲੱਗ ਗਿਆ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ (Bhagwant Mann) ਸੀਐਮ ਭਗਵੰਤ ਮਾਨ ਦਾ ਸਾਇਰਨ ਵਜਾਉਂਦਾ 42 ਗੱਡੀਆਂ ਦਾ ਕਾਫਲਾ ਉਥੋਂ ਰਵਾਨਾ ਹੋਇਆ। ਇੱਕ ਪਾਸੇ ਜਿੱਥੇ ਜਾਮ ਵਿੱਚ ਆਮ ਲੋਕ ਪ੍ਰੇਸ਼ਾਨ ਸਨ, ਉੱਥੇ ਹੀ ਦੂਜੇ ਪਾਸੇ CM ਭਗਵੰਤ ਮਾਨ ਦੇ ਕਾਫਲੇ ਦੀਆਂ ਗੱਡੀਆਂ ਤੇਜ਼ ਦੌੜ ਰਹੀਆਂ ਸਨ। ਇਹ ਵੀ ਪੜ੍ਹੋ: Dhanteras 2022: ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣ ਦਾ ਇਹ ਹੈ ਸ਼ੁਭ ਸਮਾਂ, ਧਨ-ਦੌਲਤ ਹੋਵੇਗੀ ਬਰਸਾਤ! ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦਾ ਕਾਫਲਾ ਹੁਣ ਫਿਰ ਤੋਂ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਿਆ ਹੈ। VIP ਕਲਚਰ ਦੇ ਖਿਲਾਫ਼ ਆਰਟੀਆਈ ਕਾਰਕੁਨ ਮਾਣਿਕ ਗੋਇਲ ਨੇ ਟਵੀਟ ਕਰਕੇ ਲਿਖਿਆ ਹੈ ਕਿ "ਜੋ ਸੀ.ਐਮ. ਪਹਿਲਾਂ ਵੀਆਈਪੀ ਕਲਚਰ ਨੂੰ ਖ਼ਤਮ ਕਰਨ ਦਾ ਦਾਅਵਾ ਕਰਦਾ ਸੀ। ਉਨ੍ਹਾਂ ਦਾ ਇਸ ਤਰ੍ਹਾਂ ਲੋਕਾਂ ਨੂੰ ਪ੍ਰੇਸ਼ਾਨ ਕਰ ਖ਼ੁਦ VIP ਕਾਫ਼ਲੇ ਵਿੱਚ ਨਿਕਲਣ ਕਾਰਨ ‘ਆਪ’ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ।"
ਜਾਮ 'ਚ ਫਸੇ ਲੋਕਾਂ ਨੇ 'ਆਪ' ਦੀ ਕਾਫੀ ਆਲੋਚਨਾ ਕੀਤੀ। ਲੋਕਾਂ ਨੇ ਕਿਹਾ ਕਿ ਆਮ ਲੋਕਾਂ ਵਿੱਚ ਰਹਿਣ ਵਾਲੇ ਭਗਵੰਤ ਮਾਨ ਖੁਦ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਸੜਕ ਖਾਲੀ ਕਰਵਾ ਕੇ ਖੁਦ ਉੱਥੋਂ ਚਲੇ ਗਏ ਹਨ। -PTC NewsThis is the big convoy of CM @BhagwantMann near Urban Estate Patiala which has stopped traffic & led to a huge traffic jam.This is a daily occurrence in Punjab.This is the reality of Aam Aadmi Govt which once claimed to end VIP culture. pic.twitter.com/3U9fc2NfBa — Manik Goyal (@ManikGoyal_) October 20, 2022