ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ 11ਵੇਂ ਗੇੜ੍ਹ ਦੀ ਬੈਠਕ ਵੀ ਪਹਿਲੀਆਂ ਬੈਠਕਾਂ ਦੀ ਤਰ੍ਹਾਂ ਬੇਸਿੱਟਾ ਹੀ ਰਹੀ ਹੈ। ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਦੀ ਬੈਠਕ ’ਚ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕਿਸਾਨਾਂ ਨੂੰ ਆਪਣੇ ਵਲੋਂ ਦਿੱਤੇ ਗਏ ਨਵੇਂ ਪ੍ਰਪੋਜ਼ਲ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਸੀ ਜਿਸ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵਿਚਾਰ ਕਰਕੇ ਆਏ ਹਾਂ। ਅਸੀਂ ਕਾਨੂੰਨ ਵਾਪਸ ਕਰਨ ਤੋਂ ਘੱਟ ਕਿਸੇ ਵੀ ਮੰਗ ’ਤੇ ਨਹੀਂ ਮੰਨਾਂਗੇ।
ਉਥੇ ਹੀ ਅੱਜ ਇਸ ਬੈਠਕ ਤੋਂ ਬਾਅਦ ਹੁਣ ਕਿਸਾਨ ਆਗੂਆਂ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ , ਜਿਸ ਵਿਚ ਕਿਸਾਨ ਅੰਦੋਲਨ ਅਤੇ ਕਿਸਾਨੀ ਸੰਘਰਸ਼ ਨੂੰ ਅਸਫਲ ਬਣਾਉਣ ਦੇ ਲਈ ਕੀਤੀਆਂ ਜਾ ਰਹੀਆਂ ਕੋਝੀਆਂ ਸਾਜਿਸ਼ਾਂ ਦਾ ਖੁਲਾਸਾ ਹੋਇਆ ਹੈ ਇਸ ਵਿਚ ਵੱਡੇ ਖੁਲਾਸੇ ਕਰਦੇ ਹੋਏ ਕਿਸਾਨ ਆਗੂਆਂ ਨੇ ਇੱਕ ਅਜਿਹੇ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਜਿਸ ਨੇ ਵੱਡੇ ਖੁਲਾਸੇ ਕੀਤੇ ਅਤੇ ਦਸਿਆ ਕਿ ਕਿਵੇਂ 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਭੰਗ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ।
ਟਰੈਕਟਰ ਰੈਲੀ 'ਚ ਹਿੰਸਾ ਦਾ ਖੁਲਾਸਾ, ਕਿਸਾਨਾਂ 'ਤੇ ਗੋਲੀਆਂ ਚਲਾਉਣ ਦੀ ਸੀ ਸਾਜਿਸ਼ ਰਚੀ ਜਾ ਰਹੀ ਸੀ। ਇੰਨਾ ਹੀ ਨਹੀਂ ਏਜੰਸੀਆਂ ਵਲੋ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਦੇ ਚਲਦਿਆ ਏਜੰਸੀ ਦਾ ਵਿਅਕਤੀ ਪੇਸ਼ ਕੀਤਾ ਗਿਆ ਜਿਸ ਨੇ ਦੱਸਿਆ ਕਿ 23 ਤਰੀਖ ਨੂੰ ਗੋਲੀ ਚਲਾਉਣ ਦੀ ਦਿੱਤੀ ਗਈ ਸੀ ਹਦਾਇਤ। 10 ਹੋਰ ਨੌਜਵਾਨ ਟੀਮ ਦਾ ਹਿੱਸਾ ਹਨ।
ਕੋਈ ਹਥਿਆਰ ਨਹੀਂ ਮਿਲ ਸਕਿਆਂ ,ਪਿਛਲੇ ਦੋ ਦਿਨਾਂ ਤੋਂ ਇਸ ਅੰਦੋਲਨ ਵਿੱਚ ਸ਼ਾਮਿਲ ਸੀ | 2 ਕੁੜੀਆਂ ਵੀ ਸਨ ,ਸਿਰਫ ਫ਼ੋਨ ਤੇ ਆਰਡਰ ਮਿਲਦੇ ਸਨ ,ਜੇ ਸੂਚਨਾ ਕਿਸੇ ਨੂੰ ਦਿੱਤੀ ਤਾਂ ਘਰਵਾਲ਼ਿਆਂ ਨੂੰ ਜਾਨੋ ਮਾਰਨ ਦਾ ਖ਼ਾਤਰ (ਸੱਕੀ ਵਿਅਕਤੀ) ਫਰਜੀ ਵਰਦੀ ਪਾਉਂਦੇ ਸਨ (ਪੁਲਿਸ ਦੀ) ਹਥਿਆਰ ਆ ਚੁੱਕੇ ਹਨ |23 ਤੋਂ 26 ਤੱਕ ਵਰਤਣੇ ਸਨ | ਜੇ 26 ਨੂੰ ਰੈਲੀ ਨਾ ਹੁੰਦੀ ਤਾਂ ਇਹ ਕੰਮ ਨਹੀਂ ਹੋਣਾ ਸੀ ਪਹਿਲੀ ਵਾਰ ਜਾਟ ਅੰਦੋਲਨ ਸਮੇਂ ਕੀਤਾ ਸੀ ਇਹ ਕੰਮ|

ਇਸ ਦੌਰਾਨ ਖੁਲਾਸਾ ਇਹ ਵੀ ਹੋਇਆ ਹੈ ਕਿ ਇਹ ਨੌਜਵਾਨ ਪੈਸਿਆਂ ਲਈ ਕੰਮ ਕਰਦੇ ਹਨ ਤੇ ਇਹਨਾਂ ਦੇ ਗਰੁੱਪ ਦੇ ਵਿਚ ਹੋਰ ਵੀ ਕਈ ਲੋਕ ਸ਼ਾਮਿਲ ਹਨ। ਜਿੰਨਾ 'ਚ 26 jan ਨੂੰ 50-60 ਲੋਕ ਆਉਣ ਦੀ ਗੱਲ ਵੀ ਸਾਹਮਣੇ ਆਈ ਹੈ। ਸ਼ੱਕੀ ਨੌਜਵਾਨ ਨੇ ਦਸਿਆ ਕਿ 10 ਹਜ਼ਾਰ ਵਿੱਚ ਡੀਲ ਹੋਈ ਸੀ। ਇਸ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਜਾਟ ਅੰਦੋਲਨ ਵਿੱਚ ਵੀ ਪੁਲਿਸ ਦੀ ਵਰਦੀ ਪਾ ਲੋਕਾਂ ਤੇ ਲਾਠੀ ਚਾਰਜ ਕਰਨ ਵਾਲਿਆਂ 'ਚ ਸੀ। ਫਿਲਹਾਲ ਨੌਜਵਾਨ ਕਿਸਾਨ ਆਗੂਆਂ ਦੇ ਹਵਾਲੇ ਈ ਹੈ। ਅਤੇ ਅਗਲੀ ਜਾਂਚ ਦੇ ਲਈ ਪੜਤਾਲ ਜਾਰੀ ਹੈ , ਹੁਣ ਅੱਗੇ ਕੀ ਹੋਵੇਗਾ ਇਹ ਤਾਂ ਪੜਤਾਲ ਤੋਂ ਬਾਅਦ ਹੀ ਸਾਮਹਣੇ ਆਵੇਗਾ।
ਪੜ੍ਹੋ ਹੋਰ ਖ਼ਬਰਾਂ :
ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਖ਼ਤਮ ,ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਸਰਕਾਰ
ਨਾ ਨੂੰ ਮੰਚ 'ਤੇ ਗੋਲੀਆਂ ਚਲਾਉਣ ਦੇ ਹੁਕਮ ਸਨ ਅਤੇ 4 ਕਿਸਾਨਾਂ ਨੂੰ ਕਤਲ ਕਤਰਨ ਦੀ ਗੱਲ ਵੀ ਸਾਹਮਣੇ ਆਈ ਹੈ।
ਕਿਸਾਨ ਜਥੇਬੰਦੀਆਂ ਦਾ ਦਾਅਵਾਕਿਸਾਨ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਮੀਟਿੰਗ ਦੌਰਾਨ ਦਿੱਲੀ ਪੁਲਿਸ ਵੱਲੋਂ ਟਰੈਕਟਰ ਪਰੇਡ ਕਰਨ ਲਈ ਕਿਸਾਨਾਂ ਸਾਹਮਣੇ ਇਕ ਰੋਡ ਮੈਪ ਰੱਖਿਆ ਗਿਆ , ਜਿਸ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਇਸ ਰੋਡ ਮੈਪ ‘ਤੇ ਵਿਚਾਰ ਕਰਕੇ ਕੱਲ੍ਹ ਤੱਕ ਜਵਾਬ ਦੇਣ ਦੀ ਗੱਲ ਕੀਤੀ ਗਈ ਹੈ।