ਗਲੀਆਂ ਨਾਲੀਆਂ ਬਣੀਆਂ ਲੋਕਾਂ ਲਈ ਸਿਰਦਰਦ,ਪ੍ਰਸ਼ਾਸਨ ਲਾਪਰਵਾਹ
ਸ੍ਰੀ ਮੁਕਤਸਰ ਸਾਹਿਬ : ਸ਼ਹਿਰ 'ਚ ਲੋਕ ਪ੍ਰੇਸ਼ਾਨ ਹਨ, ਇਹ ਪ੍ਰੇਸ਼ਾਨੀਆਂ ਗਲੀਆਂ ਨਾਲੀਆਂ ਨੂੰ ਲੈਕੇ ਹਨ ਜਿਨ੍ਹਾਂ ਦੀ ਸਾਰ ਪ੍ਰਸ਼ਾਸਨ ਦੇ ਧਿਕਾਰੀ ਨਹੀਂ ਲੈ ਰਹੇ। ਮੁਕਤਸਰ ਸਾਹਿਬ ਦੇ ਜੋਧੂ ਕਲੋਨੀ ਦੇ ਵਾਸੀ ਇੰਨੀ ਦਿਨੀਂ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਹੇ ਹਨ।
[caption id="attachment_438512" align="aligncenter" width="414"] sewer problem[/caption]
ਕਲੋਨੀ ਦੀਆਂ ਗਲੀਆਂ ਅਤੇ ਮੁੱਖ ਰੋਡ ਤੇ ਸੀਵਰੇਜ ਦਾ ਪਾਣੀ ਲਗਾਤਾਰ ਇਸ ਤਰਾਂ ਵਗ ਰਿਹਾ ਹੈ, ਜਿਸ ਤਰਾਂ ਕਿਸੇ ਸੂਏ ਜਾਂ ਨਹਿਰ ਦਾ ਪਾਣੀ ਵਗਦਾ ਹੈ।ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਮੁੱਹਲਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਜਦ ਵੀ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਣ ਜਾਂਦੇ ਹਨ ਤਾਂ ਉਨਾਂ ਨੂੰ ਸਿਰਫ਼ ਭਰੋਸਾ ਹੀ ਮਿਲਦਾ ਹੈ। ਪਰ ਉਸ ਤੇ ਅਮਲ ਨਹੀਂ ਕੀਤਾ ਜਾਂਦਾ।
[caption id="attachment_438513" align="aligncenter" width="392"]
sewer problem[/caption]
ਤੁਹਾਨੂੰ ਇਹ ਵੀ ਦਸਦੀਏ ਕਿ ਇਸ ਸ਼ਹਿਰ ਵਿੱਚ ਇਕੱਲੀ ਜੋਧੂ ਕਲੋਨੀ ਹੀ ਨਹੀਂ, ਸਗੋਂ ਬਜ਼ਾਰ ਸ੍ਰੀ ਦਰਬਾਰ ਸਾਹਿਬ, ਡੀਏਵੀ ਸਕੂਲ ਵਾਲੀ ਗਲੀ, ਮੌੜ ਰੋਡ ਵਿਖੇ ਵੀ ਸੀਵਰੇਜ ਦੇ ਪਾਣੀ ਦੀ ਸਮੱਸਿਆ ਜਿਓਂ ਦੀ ਤਿਓਂ ਹੈ। ਪਰ ਪਤਾ ਨਹੀਂ ਪ੍ਰਸ਼ਾਸਨ ਵੱਲੋਂ ਇੰਨਾ ਲੋਕਾਂ ਦੀ ਸਰ ਕਦੋ ਲਈ ਜਾਵੇਗੀ।