Sun, Jan 19, 2025
Whatsapp

ਵਿਜੇ ਸਿੰਗਲਾ ਨੂੰ ਅਦਾਲਤ ’ਚ ਕੀਤਾ ਪੇਸ਼, ਤਿੰਨ ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜਿਆ

Reported by:  PTC News Desk  Edited by:  Pardeep Singh -- May 24th 2022 07:10 PM
ਵਿਜੇ ਸਿੰਗਲਾ ਨੂੰ ਅਦਾਲਤ ’ਚ ਕੀਤਾ ਪੇਸ਼, ਤਿੰਨ ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜਿਆ

ਵਿਜੇ ਸਿੰਗਲਾ ਨੂੰ ਅਦਾਲਤ ’ਚ ਕੀਤਾ ਪੇਸ਼, ਤਿੰਨ ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜਿਆ

ਮੋਹਾਲੀ : ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਖਾਸਤ ਕੀਤੇ ਗਏ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਮੋਹਾਲੀ ਪੁਲਿਸ ਵੱਲੋਂ ਵਿਜੇ ਸਿੰਗਲਾ ਨੂੰ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਡਾਕਟਰ ਵਿਜੇ ਸਿੰਗਲਾ ਨੂੰ 27 ਮਈ ਤੱਕ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ।ਤੁਹਾਨੂੰ ਦੱਸ ਦੇਈਏ ਕਿ ਭ੍ਰਿਸ਼ਟਾਚਾਰ  ਦੇ ਦੋਸ਼ਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਖਾਸਤ ਕੀਤੇ ਗਏ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦਰਜ ਕੀਤੀ ਗਈ ਐਫਆਈਆਰ ਵਿੱਚ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਮੰਤਰੀ ਵਿਜੈ ਸਿੰਗਲਾ ਉਤੇ ਓਐਸਡੀ ਪ੍ਰਦੀਪ ਕੁਮਾਰ ਰਾਹੀਂ ਰਿਸ਼ਵਤ ਲੈਣ ਦੇ ਦੋਸ਼ ਲਗਾਏ ਗਏ ਹਨ। ਸਿੰਗਲਾ ਵਿਰੁੱਧ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮੋਹਾਲੀ ਵਿੱਚ ਤਾਇਨਾਤ ਸੁਪਰਡੈਂਟ ਇੰਜੀਨੀਅਰ (ਐਸਈ) ਰਜਿੰਦਰ ਸਿੰਘ ਵੱਲੋਂ ਕਮਿਸ਼ਨ ਅਤੇ ਰਿਸ਼ਵਤ ਮੰਗਣ ਦੀ ਸ਼ਿਕਾਇਤ ਕੀਤੀ ਗਈ। ਉਨ੍ਹਾਂ ਦੀ ਸ਼ਿਕਾਇਤ ਉਤੇ ਵਿਜੈ ਸਿੰਗਲਾ ਖਿਲਾਫ ਮੋਹਾਲੀ ਦੇ ਫੇਜ 8 ਦੇ ਥਾਣੇ ਵਿੱਚ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੀਤਾ ਬਰਖਾਸਤ ਐਸ.ਈ ਰਜਿੰਦਰ ਸਿੰਘ ਅਨੁਸਾਰ ਸਿਹਤ ਮੰਤਰੀ ਸਿੰਗਲਾ ਨੇ ਇੱਕ ਮਹੀਨਾ ਪਹਿਲਾਂ ਉਸਨੂੰ ਪੰਜਾਬ ਭਵਨ ਦੇ ਕਮਰਾ ਨੰਬਰ 203 ਵਿੱਚ ਬੁਲਾਇਆ ਅਤੇ ਕਿਹਾ ਕਿ ਮੈਂ ਜਲਦੀ ਵਿੱਚ ਹਾਂ ਇਸ ਲਈ ਮੈਂ ਕਿਤੇ ਜਾ ਰਿਹਾ ਹਾਂ। ਇਸ ਦੌਰਾਨ ਮੰਤਰੀ ਦਾ ਓਐਸਡੀ ਪ੍ਰਦੀਪ ਕੁਮਾਰ ਵੀ ਉਸੇ ਕਮਰੇ ਵਿੱਚ ਮੌਜੂਦ ਸੀ। ਜਾਣ ਤੋਂ ਪਹਿਲਾਂ ਮੰਤਰੀ ਸਿੰਗਲਾ ਨੇ ਕਿਹਾ ਕਿ ਜੋ ਕੁੱਝ ਵੀ ਪ੍ਰਦੀਪ ਕਹੇਗਾ, ਸਮਝੋ ਮੈਂ ਹੀ ਕਹਿ ਰਿਹਾ ਹਾਂ, ਇਹ ਕਹਿੰਦੇ ਹੋਏ ਕਮਰੇ ‘ਚ ਮੌਜੂਦ ਓ.ਐੱਸ.ਡੀ ਪ੍ਰਦੀਪ ਕੁਮਾਰ ਨੇ ਕਿਹਾ ਕਿ ਤੁਹਾਡੇ ਦਫ਼ਤਰ ਨੂੰ 41 ਕਰੋੜ ਦੀ ਕੰਸਟ੍ਰਕਸ਼ਨ ਅਲਾਟਮੈਂਟ ਜਾਰੀ ਹੋ ਚੁੱਕੀ ਹੈ ਅਤੇ ਮਾਰਚ ਮਹੀਨੇ ਵਿੱਚ 17 ਕਰੋੜ ਰੁਪਏ ਦੀ ਅਦਾਇਗੀ ਵੀ ਹੋ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੀਤਾ ਬਰਖਾਸਤ ਕੁੱਲ ਮਿਲਾ ਕੇ ਇਹ 58 ਕਰੋੜ ਬਣਦਾ ਹੈ, ਜਿਸ ਦਾ 2 ਫੀਸਦੀ ਭਾਵ ਇੱਕ ਕਰੋੜ 16 ਲੱਖ ਰੁਪਏ ਕਮਿਸ਼ਨ ਉਹਨਾਂ ਨੂੰ ਯਾਨਿ ਕਿ ਮੰਤਰੀ ਅਤੇ ਓਐਸਡੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਜਿਸ ਲਈ  ਐਸ.ਈ ਰਜਿੰਦਰ ਸਿੰਘ ਨੇ ਇਨਕਾਰ ਕਰ ਦਿੱਤਾ.. ਨਾਲ ਹੀ ਕਿਹਾ ਕਿ ਬੇਸ਼ੱਕ ਮੈਨੂੰ ਮੇਰੇ ਪੁਰਾਣੇ ਵਿਭਾਗ ਵਿੱਚ ਭੇਜ ਦਿੱਤਾ ਜਾਵੇ.. ਜਿਸ ਤੋਂ ਬਾਅਦ ਓਐਸਡੀ ਵੱਲਂ ਵਾਰ ਵਾਰ ਵਟਸਐਪ ਕਾਲਾਂ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਜਾਣ ਲੱਗੀ ਅਤੇ  ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਐਸ.ਈ ਰਜਿੰਦਰ ਸਿੰਘ ਦਾ ਕੈਰੀਅਰ ਖਰਾਬ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਣ ਲੱਗੀਆਂ ।  ਐਫਆਈਆਰ ਅਨੁਸਾਰ 20 ਮਈ ਨੂੰ ਐਸਈ ਰਜਿੰਦਰ ਸਿੰਘ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਉਸ ਨੂੰ ਹੋਰ ਅਲਾਟਮੈਂਟ ਦਾ 1 ਫੀਸਦੀ ਕਮਿਸ਼ਨ ਦੇਣ ਲਈ ਕਿਹਾ ਗਿਆ ਸੀ। ਦੱਸ ਦਈਏ ਕਿ ਰਾਜਿੰਦਰ ਸਿੰਘ ਇਸ ਸਾਲ 30 ਨਵੰਬਰ ਨੂੰ ਸੇਵਾਮੁਕਤ ਹੋਣ ਵਾਲੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੀਤਾ ਬਰਖਾਸਤ ਇਹ ਵੀ ਪੜ੍ਹੋ:ਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਦੀ ਸ਼ੂਗਰ ਫਰੀ ਆਈਸ ਕਰੀਮ ਦੀ ਸ਼ੁਰੂਆਤ

Top News view more...

Latest News view more...

PTC NETWORK