ਚੰਨੀ ਦੇ ਕਰੀਬੀ ਵਿਜੇ ਕੁਮਾਰ 'ਤੇ ਪਰਚਾ ਦਰਜ, ਜਨਰਲ ਲੜਕੀ ਨੂੰ ਐਸਸੀ ਕੋਟੇ 'ਚ ਨੌਕਰੀ ਦਵਾਈ
ਚੰਡੀਗੜ੍ਹ : ਕਾਂਗਰਸ ਦੇ ਖਰੜ ਤੋਂ ਉਮੀਦਵਾਰ, ਚਰਨਜੀਤ ਚੰਨੀ ਦਾ ਕਰੀਬੀ ਵਿਜੇ ਕੁਮਾਰ ਤੇ ਮੋਰਿੰਡਾ ਨਗਰ ਕੌਂਸਲ ਵਿੱਚ ਤਾਇਨਾਤ ਅਫਸਰ ਗੁਰਬਖਸ਼ ਸਿੰਘ ਉਤੇ ਪਰਚਾ ਦਰਜ ਕੀਤਾ ਗਿਆ ਹੈ। ਚਰਨਜੀਤ ਸਿੰਘ ਚੰਨੀ ਸਰਕਾਰ ਦੇ ਸਮੇਂ ਹੋਈਆਂ ਬੇਨਿਯਮੀਆਂ ਤਹਿਤ ਪਰਚਾ ਹੋਇਆ ਹੈ। ਐਸਸੀ ਕੋਟੇ 'ਚੋਂ ਨੌਕਰੀ ਉਤੇ ਜਨਰਲ ਲੜਕੀ ਨੂੰ ਨੌਕਰੀ ਦੇਣ ਖਿਲਾਫ਼ ਧਾਰਾ 120ਬੀ ਅਤੇ ਧਾਰਾ 420 ਤਹਿਤ ਪਰਚਾ ਦਰਜ ਹੋਇਆ। ਦਰਜ ਪਰਚੇ ਵਿੱਚ ਐਸਸੀ ਐਕਟ ਦੀਆ ਧਾਰਾਵਾਂ ਵੀ ਲਗਾਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਸਾਬਕਾ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਮੰਨੇ ਜਾਂਦੇ ਵਿਜੇ ਕੁਮਾਰ ਜੋ ਕਿ ਨਗਰ ਕੌਂਸਲ ਵਿੱਚ ਤਾਇਨਾਤ ਹਨ ਉਤੇ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਵਿਜੇ ਕੁਮਾਰ ਉਤੇ ਦੋਸ਼ ਹਨ ਕਿ ਉਸ ਨੇ ਜਨਰਲ ਲੜਕੀ ਦੀ ਐਸਸੀ ਕੋਟੇ ਤਹਿਤ ਨੌਕਰੀ ਲਗਵਾਈ ਹੈ। ਇਸ ਕਾਰਨ ਵਿਜੇ ਕੁਮਾਰ ਉਤੇ ਪਰਚਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੇੜਲੇ ਸਾਥੀ ਇਕਬਾਲ ਸਿੰਘ ਸਾਲਾਪੁਰ ਨੂੰ ਰੋਪੜ ਪੁਲਿਸ ਨੇ ਮਾਈਨਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਰੋਪੜ ਪੁਲਿਸ ਵੱਲੋਂ ਮਾਈਨਿੰਗ ਦੇ ਮਾਮਲੇ ਸਬੰਧੀ ਚਰਚਿਤ ਪਿੰਡ ਜ਼ਿੰਦਾਪੁਰ ਵਿਚ ਹੋਈ ਨਾਜਾਇਜ਼ ਮਾਈਨਿੰਗ ਨੂੰ ਲੈ ਕੇ 22 ਜਨਵਰੀ 2022 ਨੂੰ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸੇ ਮਾਮਲੇ ਵਿੱਚ ਪੁਲਿਸ ਨੇ ਹੁਣ ਇਕਬਾਲ ਸਿੰਘ ਸਾਲਾਪੁਰਾ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਸੀ। ਅਦਾਲਤ ਨੇ ਹੁਣ ਇਕਬਾਲ ਸਿੰਘ ਸਾਲਾਪੁਰ ਨੂੰ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਸੀ। ਇਸ ਕਾਰਨ ਚਰਨਜੀਤ ਸਿੰਘ ਚੰਨੀ ਦੇ ਸਮੇਂ ਹੋਈਆਂ ਬੇਨਿਯਮੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਕਾਫੀ ਸਖਤ ਹੈ। ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਹਨ। ਇਹ ਵੀ ਪੜ੍ਹੋ : ਵਿਜੀਲੈਂਸ ਦੀ ਗ੍ਰਿਫ਼ਤਾਰੀ ਤੋਂ ਬਚਨ ਲਈ ਭਾਰਤ ਭੂਸ਼ਣ ਆਸ਼ੂ ਨੇ ਖੜਕਾਇਆ ਅਦਾਲਤ ਦਾ ਬੂਹਾ