ਗੱਡੀਆਂ 'ਚ ਸਾਮਾਨ ਲੁਕੋ ਕੇ ਲਿਆਉਣ ਤੇ ਸਰਕਾਰ ਨੂੰ ਚੂਨਾ ਲਗਾਉਣ 'ਤੇ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ
ਬਠਿੰਡਾ : ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵੱਲੋਂ ਟੈਕਸ ਚੋਰੀ ਕਰ ਕੇ ਸਰਕਾਰ ਨੂੰ ਚੂਨਾ ਲਗਾਉਣ ਦੇ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਗਈ। ਵਿਜੀਲੈਂਸ ਵਿਭਾਗ ਵੱਲੋਂ 6 ਵਿਅਕਤੀਆਂ, ਆਬਕਾਰੀ ਵਿਭਾਗ ਤੇ ਟੈਕਸਟੇਸ਼ਨ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਆਬਕਾਰੀ ਤੇ ਟੈਕਸਟੇਸ਼ਨ ਵਿਭਾਗ ਦੇ ਸਰਕਾਰੀ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਹਰਿਆਣਾ ਦਿੱਲੀ ਸਾਈਟ ਤੋਂ ਬਿਨਾਂ ਬਿੱਲ ਦੇ ਗੱਡੀ ਵਿਚ ਸਾਮਾਨ ਲੁਕਾ ਕੇ ਲਿਆਂਦਾ ਜਾ ਰਿਹਾ ਸੀ। ਸਰਕਾਰ ਨੂੰ ਟੈਕਸ ਨਾਲ ਦੇ ਕੇ ਚੂਨਾ ਲਗਾਇਆ ਜਾ ਰਿਹਾ ਸੀ। ਵਿਭਾਗ ਦੀਆਂ ਟੀਮਾਂ ਨੇ ਚਾਰ ਗੱਡੀਆਂ ਦੀ ਚੈਕਿੰਗ ਕੀਤੀ, ਜਿਸ ਵਿਚੋਂ 3 ਗੱਡੀਆਂ ਵਿਚ ਬਿਨਾਂ ਬਿਲਟੀ ਦੇ ਸਾਮਾਨ ਫੜਿਆ ਗਿਆ। ਦਰਜ ਕੀਤੀ ਗਈ ਐਫਆਈਆਰ ਅਨੁਸਾਰ ਇਕ ਗੱਡੀ ਵਿਚੋਂ 172 ਨਗ ਬਿਲ ਉਤੇ ਅਤੇ 64 ਨਕ ਬਿਨਾਂ ਬਿਲਟੀ ਦੇ ਪਾਏ ਗਏ। ਦੂਜੀ ਗੱਡੀ ਵਿਚੋਂ 136 ਨਗ ਬਿਲ ਅਨੁਸਾਰ ਤੇ 5 ਨਗ ਬਿਨਾਂ ਬਿਲਟੀ ਦੇ ਮਿਲੇ ਹਨ। ਤੀਜੀ ਗੱਡੀ ਵਿਚੋਂ 200 ਸਥਾਈ ਨਗ ਬਿਲ ਅਤੇ ਦੋ ਬਿਨਾਂ ਬਿਲ ਦੇ ਬਰਾਮਦ ਕੀਤੇ ਗਏ। ਵਿਜੀਲੈਂਸ ਵਿਭਾਗ ਇਸ ਮਾਮਲੇ ਦੀ ਡੂੰਘਿਆਈ ਨਾਲ ਜਾਂਚ ਕਰ ਕਰ ਰਿਹਾ ਹੈ। ਇਸ ਮਾਮਲੇ ਵਿਚ ਸਰਕਾਰੀ ਅਧਿਕਾਰੀਆਂ ਦੀ ਸ਼ਮੂਲੀਅਤ ਹੋਣ ਦਾ ਵੀ ਖ਼ਦਸ਼ਾ ਹੈ। ਰਿਪੋਰਟ-ਮੁਨੀਸ਼ ਗਰਗ -PTC News ਇਹ ਵੀ ਪੜ੍ਹੋ : ਜਨਹਿਤ ਪਟੀਸ਼ਨ ਦੀ ਅੱਧੀ ਰਾਤੀ ਹੋਈ ਸੁਣਵਾਈ; ਹਾਈਕੋਰਟ ਵੱਲੋਂ NH44 'ਤੇ ਆਵਾਜਾਈ ਯਕੀਨੀ ਬਣਾਓ ਦੇ ਹੁਕਮ ਜਾਰੀ