Wed, May 7, 2025
Whatsapp

ਕਪੂਰਥਲਾ ਸਿਟੀ ਥਾਣੇ 'ਚ ਵਿਜੀਲੈਂਸ ਦਾ ਛਾਪਾ, ਰਿਸ਼ਵਤ ਲੈਂਦਾ ASI ਕਾਬੂ

Reported by:  PTC News Desk  Edited by:  Riya Bawa -- September 14th 2022 03:02 PM -- Updated: September 14th 2022 03:05 PM
ਕਪੂਰਥਲਾ ਸਿਟੀ ਥਾਣੇ 'ਚ ਵਿਜੀਲੈਂਸ ਦਾ ਛਾਪਾ, ਰਿਸ਼ਵਤ ਲੈਂਦਾ ASI ਕਾਬੂ

ਕਪੂਰਥਲਾ ਸਿਟੀ ਥਾਣੇ 'ਚ ਵਿਜੀਲੈਂਸ ਦਾ ਛਾਪਾ, ਰਿਸ਼ਵਤ ਲੈਂਦਾ ASI ਕਾਬੂ

ਕਪੂਰਥਲਾ: ਪੰਜਾਬ ਦੇ ਕਪੂਰਥਲਾ ਸਿਟੀ ਥਾਣੇ ਵਿੱਚ ਦੇਰ ਰਾਤ ਵਿਜੀਲੈਂਸ ਟੀਮ ਨੇ ਛਾਪਾ ਮਾਰ ਕੇ ਇੱਕ ASI ਨੂੰ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਹਿਰਾਸਤ ਵਿੱਚ ਲਏ ਏਐਸਆਈ ਲਖਵਿੰਦਰ ਸਿੰਘ ਨੂੰ ਵਿਜੀਲੈਂਸ ਟੀਮ ਆਪਣੇ ਨਾਲ ਹੈੱਡ ਕੁਆਰਟਰ ਲੈ ਗਈ ਹੈ। ਇਸ ਸਬੰਧੀ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਵਿੱਚ ਏਐਸਆਈ ਵੱਲੋਂ ਇੱਕ ਧਿਰ ਤੋਂ ਰਿਸ਼ਵਤ ਮੰਗੀ ਗਈ ਸੀ। ਦੇਰ ਰਾਤ ਥਾਣਾ ਸਿਟੀ ਦੀ ਪੁਲਿਸ ਨੇ ਛਾਪਾ ਮਾਰ ਕੇ ਲਖਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ। ASI ਵਿਜੀਲੈਂਸ ਦੇ ਡੀਐਸਪੀ ਅਰਮਿੰਦਰ ਸਿੰਘ ਨੇ ਦੱਸਿਆ ਕਿ ਗੌਰਵ ਵਾਸੀ ਸੰਤਪੁਰਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਕਿਸੇ ਨਾਲ ਪੈਸਿਆਂ ਦਾ ਲੈਣ-ਦੇਣ ਹੈ ਜਿਸ ਸਬੰਧੀ ਉਨ੍ਹਾਂ ਥਾਣਾ ਸਿਟੀ ਵਿਖੇ ਸ਼ਿਕਾਇਤ ਦਿੱਤੀ, ਜਿਸ ਦੀ ਮਾਰਕ ਏ.ਐਸ.ਆਈ ਲਖਵਿੰਦਰ ਸਿੰਘ ਨੂੰ ਕੀਤੀ ਗਈ ਪਰ ਉਕਤ ਏ.ਐਸ.ਆਈ ਮਾਮਲੇ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਿਹਾ। ਉਹ ਲਗਾਤਾਰ ਥਾਣੇ ਦੇ ਗੇੜੇ ਮਾਰ ਰਿਹਾ ਸੀ। ਦੂਜੇ ਪਾਸੇ ਏਐਸਆਈ ਵੱਲੋਂ ਗੱਲਬਾਤ ਲਈ ਨਹੀਂ ਬੁਲਾਇਆ ਜਾ ਰਿਹਾ ਸੀ। BRIBE ਇਹ ਵੀ ਪੜ੍ਹੋ:BMW ਪੰਜਾਬ 'ਚ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਲਈ ਸਹਿਮਤ: ਭਗਵੰਤ ਮਾਨ ਸ਼ਿਕਾਇਤਕਰਤਾ ਨੇ ਕਿਹਾ ਕਿ ਮਾਮਲਾ ਟਾਲਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਏਐਸਆਈ ਨੇ ਉਸ ਤੋਂ 2 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਾਰਾ ਮਾਮਲਾ ਦੱਸਿਆ। ਮੰਗਲਵਾਰ ਦੇਰ ਸ਼ਾਮ ਜਦੋਂ ਗੌਰਵ ਏ.ਐਸ.ਆਈ ਲਖਵਿੰਦਰ ਸਿੰਘ ਕੋਲ ਪੈਸੇ ਦੇਣ ਲਈ ਪਹੁੰਚਿਆ ਤਾਂ ਉਕਤ ਏ.ਐਸ.ਆਈ ਨੂੰ ਵਿਜੀਲੈਂਸ ਟੀਮ ਵੱਲੋਂ ਛਾਪੇਮਾਰੀ ਕਰਕੇ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।   -PTC News


  • Tags

Top News view more...

Latest News view more...

PTC NETWORK