Thu, Nov 14, 2024
Whatsapp

ਵਿਜੀਲੈਂਸ ਵੱਲੋਂ ਮਾਲ ਰਿਕਾਰਡ 'ਚ ਹੇਰਾਫੇਰੀ ਕਰਕੇ ਸ਼ਾਮਲਾਤ ਵੇਚਣ 'ਤੇ ਦੋ ਮੁਲਜ਼ਮ ਗ੍ਰਿਫ਼ਤਾਰ

Reported by:  PTC News Desk  Edited by:  Ravinder Singh -- September 01st 2022 07:21 PM -- Updated: September 01st 2022 07:23 PM
ਵਿਜੀਲੈਂਸ ਵੱਲੋਂ ਮਾਲ ਰਿਕਾਰਡ 'ਚ ਹੇਰਾਫੇਰੀ ਕਰਕੇ ਸ਼ਾਮਲਾਤ ਵੇਚਣ 'ਤੇ ਦੋ ਮੁਲਜ਼ਮ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਮਾਲ ਰਿਕਾਰਡ 'ਚ ਹੇਰਾਫੇਰੀ ਕਰਕੇ ਸ਼ਾਮਲਾਤ ਵੇਚਣ 'ਤੇ ਦੋ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ : ਕਰੋੜਾਂ ਰੁਪਏ ਦੀ ਜ਼ਮੀਨ ਨੂੰ ਧੋਖੇ ਨਾਲ ਹੜੱਪਣ ਵਾਲੇ ਭੂ-ਮਾਫੀਆ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੰਚਕੂਲਾ ਜ਼ਿਲ੍ਹੇ ਦੇ ਪਿੰਡ ਕੋਨਾ ਵਾਸੀ ਪਰਵੀਨ ਕੁਮਾਰ ਤੇ ਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਐਸਏਐਸ ਨਗਰ ਜ਼ਿਲ੍ਹੇ ਦੇ ਪਿੰਡ ਮਾਜਰੀਆਂ ਦੀ ਲਗਭਗ 558 ਏਕੜ (4624 ਕਨਾਲਾਂ) ਸ਼ਾਮਲਾਟ ਜ਼ਮੀਨ ਦੇ ਇੰਤਕਾਲ ਸਬੰਧੀ ਮਾਲ ਰਿਕਾਰਡ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਹੋਰਨਾਂ ਸਮੇਤ ਸ਼ਾਮਲ ਸਨ। ਵਿਜੀਲੈਂਸ ਵੱਲੋਂ ਮਾਲ ਰਿਕਾਰਡ 'ਚ ਹੇਰਾਫੇਰੀ ਕਰਕੇ ਸ਼ਾਮਲਾਤ ਵੇਚਣ 'ਤੇ ਦੋ ਮੁਲਜ਼ਮ ਗ੍ਰਿਫ਼ਤਾਰ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ 'ਚ ਬਿਓਰੋ ਵੱਲੋਂ ਪਿੰਡ ਮਾਜਰੀਆਂ, ਸਬ ਤਹਿਸੀਲ ਮਾਜਰੀ, ਤਹਿਸੀਲ ਖਰੜ, ਜ਼ਿਲ੍ਹਾ ਐਸਏਐਸ ਨਗਰ ਦੇ ਮਾਲ ਰਿਕਾਰਡ ਨਾਲ ਕੀਤੀ ਛੇੜਛਾੜ ਸਬੰਧੀ 2019 ਵਿੱਚ ਮੋਹਾਲੀ ਵਿਖੇ ਦਰਜ ਸ਼ਿਕਾਇਤ ਨੰ. 370 ਦੀ ਪੜਤਾਲ ਉਪਰੰਤ ਪਹਿਲਾਂ ਹੀ ਸਬ-ਤਹਿਸੀਲ ਮਾਜਰੀ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਨਿੱਜੀ ਵਿਅਕਤੀਆਂ/ਪ੍ਰਾਪਰਟੀ ਡੀਲਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ ਧਾਰਾ 409, 420, 465, 467, 468, 471, 477-ਏ, 201, 120-ਬੀ ਤਹਿਤ ਐਫ.ਆਈ.ਆਰ. ਨੰਬਰ 06 ਮਿਤੀ 08-05-2021 ਅਧੀਨ ਵਿਜੀਲੈਂਸ ਬਿਊਰੋ ਦੇ ਥਾਣਾ ਫੇਜ਼-1 ਐਸਏਐਸ ਨਗਰ ਵਿਚ ਇਕ ਅਪਰਾਧਿਕ ਮਾਮਲਾ ਦਰਜ ਕੀਤਾ ਹੋਇਆ ਹੈ। ਵਿਜੀਲੈਂਸ ਵੱਲੋਂ ਮਾਲ ਰਿਕਾਰਡ 'ਚ ਹੇਰਾਫੇਰੀ ਕਰਕੇ ਸ਼ਾਮਲਾਤ ਵੇਚਣ 'ਤੇ ਦੋ ਮੁਲਜ਼ਮ ਗ੍ਰਿਫ਼ਤਾਰਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਵੀਰ ਸਿੰਘ ਵਾਸੀ ਪਿੰਡ ਕੋਨਾ, ਜ਼ਿਲ੍ਹਾ ਪੰਚਕੂਲਾ ਨੇ ਪਿੰਡ ਮਜਾਰੀਆਂ ਦੀ 17 ਏਕੜ (136 ਕਨਾਲ) ਜ਼ਮੀਨ ਧੋਖੇ ਨਾਲ ਆਪਣੇ ਨਾਂ ਕਰਵਾ ਲਈ ਤੇ ਇਸ ਜ਼ਮੀਨ ਨੂੰ ਅੱਗੇ ਜਨਰਲ ਪਾਵਰ ਆਫ਼ ਅਟਾਰਨੀ (ਜੀ.ਪੀ.ਏ.) ਰਾਹੀਂ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤਾ। ਇਸੇ ਤਰ੍ਹਾਂ ਦੂਜੇ ਮੁਲਜ਼ਮ ਪਰਵੀਨ ਕੁਮਾਰ ਵਾਸੀ ਪਿੰਡ ਕੋਨਾ, ਜ਼ਿਲ੍ਹਾ ਪੰਚਕੂਲਾ ਨੇ 80 ਕਨਾਲ ਜ਼ਮੀਨ ਦੀ ਜੀਪੀਏ ਫ਼ਰਜ਼ੀ ਵਿਅਕਤੀ ਕਮਲਜੀਤ ਸਿੰਘ ਪੁੱਤਰ ਅਮਰੀਕ ਸਿੰਘ ਦੇ ਨਾਂ 'ਤੇ ਬਣਾਈ, ਜਿਸ ਬਾਰੇ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ ਤੇ ਇਸ ਨੂੰ ਅੱਗੇ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਕਤ ਮਾਮਲੇ ਦੀ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਇੰਤਕਾਲ ਸਬੰਧੀ ਮਾਲ ਰਿਕਾਰਡ 'ਚ ਨੰ. 3159 ਮਿਤੀ 21.05.2004 ਤਹਿਤ ਛੇੜਛਾੜ ਕੀਤੀ ਗਈ ਸੀ, ਜਿਸ ਨੂੰ ਪਿੰਡ ਮਾਜਰੀਆਂ ਦੇ ਵਸਨੀਕਾਂ ਵੱਲੋਂ ਆਪਣੀ ਜ਼ਮੀਨ ਦੀ ਵੰਡ ਲਈ ਦਰਜ਼ ਕਰਵਾਇਆ ਗਿਆ ਸੀ ਤੇ ਉਹ ਤਤਕਾਲੀ ਕੰਸੌਲੀਡੇਸ਼ਨ ਅਫਸਰ, ਮੋਹਾਲੀ ਵੱਲੋਂ ਕੀਤੇ ਇੰਤਕਾਲ ਨੰ. 2026 ਮਿਤੀ 07.05.1991 ਅਨੁਸਾਰ ਅਸਲ ਮਾਲਕ ਸਨ ਪਰ ਮੁਲਜ਼ਮ ਪ੍ਰਾਪਰਟੀ ਡੀਲਰਾਂ ਨੇ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਧੋਖੇ ਨਾਲ ਪਿੰਡ ਦੀ ਜ਼ਮੀਨ ਦਾ ਇੰਤਕਾਲ ਬਦਲ ਦਿੱਤਾ ਜਿਸ 'ਚ 14 ਵਿਅਕਤੀਆਂ ਨੂੰ ਪਿੰਡ ਮਾਜਰੀਆਂ ਦੀ 558 ਏਕੜ (4464 ਕਨਾਲ) ਜ਼ਮੀਨ ਦੇ ਮਾਲਕ ਦਿਖਾਇਆ ਗਿਆ। ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ 'ਚ ਸਿੱਧੂ ਵਾਲੀ ਬੈਰਕ ਦੇ ਪਿੱਛੇ ਜੌੜਾ ਚੱਕੀ ਬੈਰਕ ’ਚ ਬੰਦ ਹਨ ਆਸ਼ੂ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ 14 ਵਿਅਕਤੀਆਂ 'ਚੋਂ 12 ਬਿਲਕੁਲ ਜਾਅਲੀ ਸਨ। ਉਹ ਨਾ ਤਾਂ ਉਪਰੋਕਤ ਜ਼ਮੀਨ ਦੇ ਮਾਲਕ ਉਤੇ ਨਾ ਪਿੰਡ ਮਾਜਰੀਆਂ ਦੇ ਵਸਨੀਕ ਸਨ ਤੇ ਨਾ ਹੀ ਉਪਰੋਕਤ ਜ਼ਮੀਨ ਦੇ ਕਾਸ਼ਤਕਾਰ ਹਨ। ਬਾਕੀ 2 ਵਿਅਕਤੀ ਪਿੰਡ ਮਾਜਰੀਆਂ ਦੇ ਵਸਨੀਕ ਹਨ ਤੇ ਥੋੜ੍ਹੀ ਜ਼ਮੀਨ ਦੇ ਮਾਲਕ ਹਨ ਪਰ ਮੁਲਜ਼ਮ ਮਾਲ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਜ਼ਮੀਨ 'ਚ ਵਾਧਾ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮਿਤੀ 18.06.2014 ਅਤੇ 19.06.2014 ਨੂੰ ਲਗਭਗ 578 ਏਕੜ (4624 ਕਨਾਲ) ਜ਼ਮੀਨ ਧੋਖੇ ਨਾਲ ਅਜਿਹੇ ਵਿਅਕਤੀਆਂ ਦੇ ਨਾਂ ਤਬਦੀਲ ਕੀਤੀ ਗਈ ਸੀ ਜੋ ਅਸਲ 'ਚ ਜ਼ਮੀਨ ਦੇ ਮਾਲਕ ਹੀ ਨਹੀਂ ਸਨ। ਉਨ੍ਹਾਂ ਕਿਹਾ ਕਿ ਇਸ ਕੇਸ 'ਚ ਕੁੱਝ ਮਾਲ ਅਧਿਕਾਰੀਆਂ ਤੇ ਨਿੱਜੀ ਵਿਅਕਤੀਆਂ/ਪ੍ਰਾਪਰਟੀ ਡੀਲਰਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਕਤ ਦੋਵੇਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਮਾਮਲੇ ਸਬੰਧੀ ਅਗਲੀ ਪੁੱਛਗਿੱਛ ਲਈ ਇਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ। ਇਸ ਮਾਮਲੇ ਦੇ ਹੋਰ ਤਫਤੀਸ਼ ਜਾਰੀ ਹੈ। -PTC News  


Top News view more...

Latest News view more...

PTC NETWORK