Wed, Nov 13, 2024
Whatsapp

ਵਿਜੀਲੈਂਸ ਵੱਲੋਂ ਜੁਲਾਈ ਮਹੀਨੇ 'ਚ ਰਿਸ਼ਵਤ ਦੇ ਪੰਜ ਵੱਖ-ਵੱਖ ਮਾਮਲਿਆਂ 'ਚ 8 ਮੁਲਾਜ਼ਮ ਗ੍ਰਿਫ਼ਤਾਰ

Reported by:  PTC News Desk  Edited by:  Ravinder Singh -- August 13th 2022 06:41 PM -- Updated: August 13th 2022 06:43 PM
ਵਿਜੀਲੈਂਸ ਵੱਲੋਂ ਜੁਲਾਈ ਮਹੀਨੇ 'ਚ ਰਿਸ਼ਵਤ ਦੇ ਪੰਜ ਵੱਖ-ਵੱਖ ਮਾਮਲਿਆਂ 'ਚ 8 ਮੁਲਾਜ਼ਮ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਜੁਲਾਈ ਮਹੀਨੇ 'ਚ ਰਿਸ਼ਵਤ ਦੇ ਪੰਜ ਵੱਖ-ਵੱਖ ਮਾਮਲਿਆਂ 'ਚ 8 ਮੁਲਾਜ਼ਮ ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਜੁਲਾਈ ਮਹੀਨੇ ਵਿੱਚ ਪੰਜ ਵੱਖ-ਵੱਖ ਕੇਸਾਂ 'ਚ 8 ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚ ਪੀਐਸਪੀਸੀਐਲ ਦੇ ਦੋ ਮੁਲਾਜ਼ਮ ਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਤਿੰਨ ਮੁਲਾਜ਼ਮ ਸ਼ਾਮਲ ਹਨ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਇਸ ਸਮੇਂ ਦੌਰਾਨ ਸਰਕਾਰੀ ਕਰਮਚਾਰੀਆਂ ਤੇ ਹੋਰਨਾਂ ਵਿੱਚ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਕੋਸ਼ਿਸ਼ ਕੀਤੀਆਂ ਹਨ। ਵਿਜੀਲੈਂਸ ਅਧਿਕਾਰੀਆਂ ਨੇ ਇਹ ਯਕੀਨੀ ਬਣਾਇਆ ਹੈ ਕਿ ਸ਼ੱਕੀ ਵਿਅਕਤੀ ਰਾਜ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਨਿਆਇਕ ਸਜ਼ਾ ਤੋਂ ਬਚ ਕੇ ਨਾ ਨਿਕਲ ਸਕੇ। ਵਿਜੀਲੈਂਸ ਵੱਲੋਂ ਜੁਲਾਈ ਮਹੀਨੇ 'ਚ ਰਿਸ਼ਵਤ ਦੇ ਪੰਜ ਵੱਖ-ਵੱਖ ਮਾਮਲਿਆਂ 'ਚ 8 ਮੁਲਾਜ਼ਮ ਗ੍ਰਿਫ਼ਤਾਰਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਵਿਜੀਲੈਂਸ ਬਿਊਰੋ ਵੱਲੋਂ ਅਗਲੀ ਜਾਂਚ ਲਈ 14 ਅਪਰਾਧਿਕ ਮਾਮਲੇ ਦਰਜ ਕੀਤੇ ਹਨ ਜਿਨ੍ਹਾਂ ਵਿੱਚ 20 ਦੋਸ਼ੀ ਸ਼ਾਮਲ ਸਨ। ਇਨ੍ਹਾਂ ਅਪਰਾਧਿਕ ਮਾਮਲਿਆਂ ਵਿੱਚ ਚਾਰ ਪੁਲਿਸ ਮੁਲਾਜ਼ਮ, ਦੋ ਮਾਲ ਅਧਿਕਾਰੀ ਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਛੇ ਮੁਲਾਜ਼ਮਾਂ ਸਮੇਤ ਇਸ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਬਿਊਰੋ ਨੇ ਪਿਛਲੇ ਮਹੀਨੇ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਵਿੱਚ ਅੱਠ ਵਿਜੀਲੈਂਸ ਕੇਸਾਂ ਨਾਲ ਸਬੰਧਤ ਚਲਾਨ ਪੇਸ਼ ਕੀਤੇ ਹਨ। ਵਿਜੀਲੈਂਸ ਵੱਲੋਂ ਜੁਲਾਈ ਮਹੀਨੇ 'ਚ ਰਿਸ਼ਵਤ ਦੇ ਪੰਜ ਵੱਖ-ਵੱਖ ਮਾਮਲਿਆਂ 'ਚ 8 ਮੁਲਾਜ਼ਮ ਗ੍ਰਿਫ਼ਤਾਰਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਸਰਕਾਰੀ ਕਰਮਚਾਰੀਆਂ ਵਿਰੁੱਧ 12 ਵਿਜੀਲੈਂਸ ਇਨਕੁਆਰੀਆਂ ਵੀ ਦਰਜ ਕੀਤੀਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਅਦਾਲਤ ਨੇ ਪਿਛਲੇ ਮਹੀਨੇ ਦੌਰਾਨ ਬਿਊਰੋ ਵੱਲੋਂ ਦਰਜ ਕੀਤੇ ਗਏ ਰਿਸ਼ਵਤਖੋਰੀ ਦੇ ਤਿੰਨ ਕੇਸਾਂ ਦਾ ਫ਼ੈਸਲਾ ਹੋਇਆ ਹੈ, ਜਿਸ ਵਿੱਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਬਰਨਾਲਾ ਵੱਲੋਂ ਹਾਕਮ ਸਿੰਘ ਮਾਲ ਪਟਵਾਰੀ ਤੇ ਅਵਤਾਰ ਸਿੰਘ ਸੇਵਾਦਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਚਾਰ-ਚਾਰ ਸਾਲ ਦੀ ਕੈਦ ਦੇ ਨਾਲ ਕ੍ਰਮਵਾਰ 20,000 ਰੁਪਏ ਤੇ 10,000 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਵਿਜੀਲੈਂਸ ਵੱਲੋਂ ਜੁਲਾਈ ਮਹੀਨੇ 'ਚ ਰਿਸ਼ਵਤ ਦੇ ਪੰਜ ਵੱਖ-ਵੱਖ ਮਾਮਲਿਆਂ 'ਚ 8 ਮੁਲਾਜ਼ਮ ਗ੍ਰਿਫ਼ਤਾਰਇਸੇ ਤਰ੍ਹਾਂ ਗੁਰਦਰਸ਼ਨ ਸਿੰਘ ਮਾਲ ਪਟਵਾਰੀ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਗਰੂਰ ਵੱਲੋਂ ਚਾਰ ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਕ ਹੋਰ ਮਾਮਲੇ ਵਿੱਚ ਪੰਜਾਬ ਖਾਦੀ ਬੋਰਡ ਦੇ ਜ਼ਿਲ੍ਹਾ ਮੁਲਾਜ਼ਮ ਕ੍ਰਿਸ਼ਨ ਦਾਸ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ-7 ਤਹਿਤ ਤਿੰਨ ਸਾਲ ਦੀ ਕੈਦ ਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਉਕਤ ਕਾਨੂੰਨ ਦੀ ਧਾਰਾ 13(2) ਤਹਿਤ ਉਸਨੂੰ ਚਾਰ ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਗਈ ਹੈ। -PTC News ਇਹ ਵੀ ਪੜ੍ਹੋ : ਰਾਜੇਵਾਲ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਹਮਾਇਤ 'ਚ ਸੂਬਾ ਪੱਧਰੀ ਧਰਨਾ ਲਗਾਉਣ ਦਾ ਐਲਾਨ


Top News view more...

Latest News view more...

PTC NETWORK