Wed, Oct 16, 2024
Whatsapp

ਪੰਚਾਇਤੀ ਚੋਣਾਂ ਬਾਰੇ ਹਾਈਕੋਰਟ ਦਾ ਆਇਆ ਫੈਸਲਾ,HC 'ਚ ਪਾਈਆਂ 700 ਪਟੀਸ਼ਨਾਂ ਹੋਈਆਂ ਰੱਦ

Written by  Amritpal Singh -- October 14th 2024 05:31 PM

ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ। ਭਲਕੇ ਪੂਰੇ ਪੰਜਾਬ ’ਚ ਸਰਪੰਚਾਂ ਪੰਚਾਂ ਦੀ ਚੋਣ ਲਈ ਵੋਟਿੰਗ ਹੋਵੇਗੀ। ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰੀਬ 1000 ਤੋਂ ਵੱਧ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਇਨ੍ਹਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹਾਈ ਕੋਰਟ ਨੇ 206 ਪੰਚਾਇਤਾਂ ਦੀ ਚੋਣ ਪ੍ਰਕਿਰਿਆ 'ਤੇ ਲੱਗੀ ਰੋਕ ਵੀ ਹਟਾ ਦਿੱਤੀ ਹੈ। ਅਜਿਹੇ 'ਚ ਸਪੱਸ਼ਟ ਹੈ ਕਿ ਕੱਲ੍ਹ ਸਵੇਰੇ 8 ਵਜੇ ਵੋਟਿੰਗ ਹੋਵੇਗੀ।

Also Watch

PTC NETWORK