Sun, Sep 8, 2024
Whatsapp

Beant Singh: ਪੰਜਾਬ ਦੇ ਸਾਬਕਾ ਸੀਐੱਮ Beant Singh ਦੇ ਅੰਤ ਦੀ ਕਹਾਣੀ

Written by  Aarti -- July 13th 2024 09:14 PM

ਸਾਲ 2013 ਸੀ, ਉਸ ਵੇਲੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਪੰਜਾਬ ਨੂੰ ਬਹੁਤ ਔਖੇ ਦਿਨਾਂ ਵਿੱਚੋਂ ਕੱਢ ਕੇ ਮੁੜ ਸ਼ਾਂਤੀ ਦੇ ਰਾਹ ’ਤੇ ਲਿਆਉਣਾ ਕੋਈ ਸੌਖਾ ਕੰਮ ਨਹੀਂ ਸੀ। ਜੇਕਰ ਸਾਡੇ ਸਮਾਜ ਵਿੱਚ ਸ਼ਾਂਤੀ ਅਤੇ ਧਰਮ ਨਿਰਪੱਖਤਾ ਹੈ ਤਾਂ ਉਹ ਉਸ ਵਿਅਕਤੀ ਦੀ ਬਦੌਲਤ ਹੈ, ਉਹ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਗੱਲ ਕਰ ਰਹੇ ਸੀ। ਇਸ ਵੀਡੀਓ ਵਿੱਚ ਅਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਬਾਰੇ ਗੱਲ ਕਰਾਂਗੇ, ਜਿਨ੍ਹਾਂ ਨੂੰ ਰਾਜਨੀਤੀ ਵਿੱਚ ਲੰਮਾ ਤਜਰਬਾ ਸੀ ਅਤੇ ਉਹ ਕਾਂਗਰਸ ਪਾਰਟੀ ਦੇ ਵਫ਼ਾਦਾਰਾਂ ਵਿੱਚੋਂ ਇੱਕ ਸਨ। ਅੱਸੀ ਅਤੇ ਨੱਬੇ ਦੇ ਦਹਾਕੇ ਵਿੱਚ ਜਦੋਂ ਪੰਜਾਬ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਬੇਅੰਤ ਸਿੰਘ ਨੇ ਅੱਗੇ ਆ ਕੇ ਆਪਣੀ ਪਾਰਟੀ ਨੂੰ ਭਰੋਸਾ ਦਿੱਤਾ ਕਿ ਉਹ ਸੂਬੇ ਵਿੱਚੋਂ ਅੱਤਵਾਦ ਅਤੇ ਹਥਿਆਰਬੰਦ ਲਹਿਰ ਨੂੰ ਕੁਚਲ ਦੇਣਗੇ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਜਲਦੀ ਹੀ ਉਨ੍ਹਾਂ ਨੂੰ ਪੁਲਿਸ ਪਹਿਰੇ ਹੇਠ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ।

Also Watch

PTC NETWORK