ਬਜ਼ੁਰਗ 'ਤੇ UP ਪੁਲਿਸ ਦੀ ਤਸ਼ੱਦਦ, ਸ਼ਰਮਨਾਕ ਕਾਰੇ ਦੀ ਵੀਡੀਓ ਹੋਈ ਵਾਇਰਲ
ਬਾਂਦਾ : ਦੇਸ਼ ਦੀ ਪੁਲਿਸ ਅਕਸਰ ਹੀ ਬਦਸਲੂਕੀ ਦੀਆਂ ਘਟਨਾਵਾਂ ਕਾਰਨ ਚਰਚਾ ਦਾ ਵਿਸ਼ਾ ਰਹੀ ਹੈ। ਆਏ ਦਿਨ ਕੋਈ ਨਾ ਕੋਈ ਬਦਸਲੂਕੀ ਦੀ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਇਸੇ ਦੌਰਾਨ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਇਕ ਪੁਲਿਸ ਕਰਮਚਾਰੀ ਹੱਥ ਜੋੜ ਕੇ ਖੜ੍ਹੇ ਇਕ ਬਜ਼ੁਰਗ ਨੂੰ ਲੱਤਾਂ ਮਾਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸਾਬਕਾ ਆਈ.ਪੀ.ਐਸ ਅਧਿਕਾਰੀ ਨੇ ਟਵਿੱਟਰ 'ਤੇ ਵੀ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਹੈ। ਇਸ ਵੀਡੀਓ 'ਚ ਬਜ਼ੁਰਗ ਪੁਲਿਸ ਮੁਲਾਜ਼ਮ ਦੇ ਸਾਹਮਣੇ ਹੱਥ ਜੋੜ ਕੇ ਬੋਲਦਾ ਨਜ਼ਰ ਆ ਰਿਹਾ ਹੈ। ਉਸ ਨੂੰ ਦੋ ਵਾਰ ਲੱਤ ਮਾਰ ਕੇ 'ਭੱਜ ਭੱਜ' ਕਹਿੰਦੇ ਹਨ। ਇਸ ਵੀਡੀਓ 'ਚ ਆਲੇ-ਦੁਆਲੇ ਲੋਕਾਂ ਦੀ ਭੀੜ ਵੀ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਸਾਬਕਾ ਆਈ.ਪੀ.ਐਸ ਅਧਿਕਾਰੀ ਆਰ.ਕੇ. ਵਿਜੈ ਨੇ ਵੀਡੀਓ ਸ਼ੇਅਰ ਕਰਦੇ ਹੋਏ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਕਿਹਾ ਕਿ ਕੁਝ ਪੁਲਿਸ ਸੁਧਾਰਾਂ ਲਈ ਫੰਡਾਂ ਦੀ ਲੋੜ ਨਹੀਂ ਹੁੰਦੀ ਹੈ। ਸਿਰਫ਼ ਸਹੀ ਸਿਖਲਾਈ ਅਤੇ ਸਖ਼ਤ ਅਨੁਸ਼ਾਸਨੀ ਕਾਰਵਾਈ ਦੀ ਲੋੜ ਹੈ। -PTC NewsSome police reforms do not require funds. Just proper training and strict disciplinary action. https://t.co/DYDNCgh0LE — RK Vij (@ipsvijrk) January 31, 2022