Thu, Mar 27, 2025
Whatsapp

ਨਵਜੋਤ ਸਿੱਧੂ ਦੀ 'ਤੰਤਰ ਵਿੱਦਿਆ' ਪੜ੍ਹਦਿਆਂ ਦੀ ਵੀਡੀਓ ਹੋਈ ਵਾਇਰਲ

Reported by:  PTC News Desk  Edited by:  Jasmeet Singh -- February 09th 2022 05:20 PM -- Updated: February 09th 2022 08:50 PM
ਨਵਜੋਤ ਸਿੱਧੂ ਦੀ 'ਤੰਤਰ ਵਿੱਦਿਆ' ਪੜ੍ਹਦਿਆਂ ਦੀ ਵੀਡੀਓ ਹੋਈ ਵਾਇਰਲ

ਨਵਜੋਤ ਸਿੱਧੂ ਦੀ 'ਤੰਤਰ ਵਿੱਦਿਆ' ਪੜ੍ਹਦਿਆਂ ਦੀ ਵੀਡੀਓ ਹੋਈ ਵਾਇਰਲ

ਅੰਮ੍ਰਿਤਸਰ: ਪੰਜਾਬ ਕਾਂਗਰਸ ਪ੍ਰਮੁੱਖ ਨਵਜੋਤ ਸਿੰਘ ਸਿੱਧੂ ਹਮੇਸ਼ਾਂ ਹੀ ਸੁਰਖੀਆਂ ਬਟੋਰਦੇ ਰਹਿੰਦੇ ਹਨ। ਉਹ ਅਕਸਰ ਆਪਣੇ ਬੇਤੁਕੇ ਬਿਆਨਾਂ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਰਹਿੰਦੇ ਹਨ, ਜਿਸ ਨੂੰ ਸੁਣ ਕੇ ਜਾ ਤਾਂ ਉਪਭੋਗਤਾਵਾਂ ਦੇ ਟਿੱਡੀ ਪੀੜ ਪੈ ਜਾਂਦੀ ਹੈ ਜਾਂ ਉਹ ਅੱਗ ਬਾਬੁਲਾ ਹੋ ਜਾਂਦੇ ਹਨ। ਇਹ ਵੀ ਪੜ੍ਹੋ: ਵਾਇਰਲ ਵੀਡੀਓ: ਅੰਮ੍ਰਿਤਸਰ (ਪੂਰਬੀ) 'ਚ ਸਿੱਧੂ ਨੂੰ ਮੂੰਹ ਲਾਉਣ ਨੂੰ ਰਾਜ਼ੀ ਨਹੀਂ ਵੋਟਰਸ ਇਸ ਕੜੀ 'ਚ ਉਨ੍ਹਾਂ ਦਾ ਇਕ ਹੋਰ ਵੀਡੀਓ ਵਾਇਰਲ ਹੋ ਗਿਆ ਹੈ, ਜਿਸ ਨੂੰ ਵੇਖ ਸੋਸ਼ਲ ਮੀਡੀਆ 'ਤੇ ਲੋਕ ਇਹ ਦਾਅਵਾ ਕਰ ਰਹੇ ਨੇ ਕਿ ਸਿੱਧੂ ਤੰਤਰ ਵਿੱਦਿਆ ਦਾ ਇਸਤੇਮਾਲ ਕੀਤਾ। ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਉਹ ਚੋਣ ਸਭਾ 'ਚ ਸਟੇਜ 'ਤੇ ਬੈਠ ਕੇ ਅੰਨ੍ਹੇਵਾਹ ਮੰਤਰ ਦਾ ਜਾਪ ਕਰਦੇ ਨਜ਼ਰ ਆਏ ਹਨ। ਉਪਭੋਗਤਾ ਇਸ ਵਾਇਰਲ ਵੀਡੀਓ ਨੂੰ ਟਵਿਟਰ 'ਤੇ ਧੜੱਲੇਦਾਰ ਤਰੀਕੇ ਨਾਲ ਸ਼ੇਅਰ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਲੋਕਾਂ ਦੇ ਸੰਬੋਧਨ ਸਮਾਗਮ 'ਚ ਰਾਜਵਿੰਦਰ ਮੋਹਕਮਪੁਰਾ ਦੀ ਰਿਹਾਇਸ਼ 'ਤੇ ਪਹੁੰਚੇ ਸਨ। ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਇਹ ਵੀਡੀਓ ਸਾਹਮਣੇ ਆਇਆ ਹੈ ਅਤੇ ਹੁਣ ਇਹ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਸ ਸੰਮੇਲਨ 'ਚ ਰਾਜਵਿੰਦਰ ਮੋਹਕਮਪੁਰਾ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਬੈਠੇ ਹਨ। ਇਸ ਦੌਰਾਨ ਅਚਾਨਕ ਨਵਜੋਤ ਸਿੰਘ ਸਿੱਧੂ ਮੰਤਰ ਦਾ ਜਾਪ ਸ਼ੁਰੂ ਕਰ ਦਿੰਦੇ ਹਨ। ਇੰਨਾ ਹੀ ਨਹੀਂ ਇਸ ਦੌਰਾਨ ਉਹ ਆਪਣੇ ਹੱਥਾਂ ਦੀਆਂ ਉਂਗਲਾਂ ਦੀ ਮਦਦ ਨਾਲ ਅੰਨ੍ਹੇਵਾਹ ਕੁਝ ਬੁੜਬੁੜਾਉਂਦੇ ਵੀ ਦੇਖੇ ਜਾ ਸਕਦੇ ਹਨ। ਦੱਸ ਦੀਏ ਕਿ ਇਸ ਵੀਡੀਓ ਨੂੰ ਕਿਸੇ ਨੇ ਆਪਣੇ ਮੋਬਾਈਲ ਫੋਨ ਦੇ ਕੈਮਰੇ 'ਚ ਕੈਦ ਕਰ ਲਿਆ ਅਤੇ ਇੰਟਰਨੈੱਟ 'ਤੇ ਅਪਲੋਡ ਕਰ ਦਿੱਤਾ। ਇਹ ਵੀ ਪੜ੍ਹੋ: ਐਵੇਂਜਰਜ਼ 'ਚ ਬਿਜਲੀ ਦੇ ਦੇਵਤਾ 'ਥੋਰ' ਦਾ ਕਿਰਦਾਰ ਵੀ ਨਿਭਾ ਸਕਦੇ ਨੇ ਚੰਨੀ ਹੁਣ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਪਭੋਗਤਾ ਸਿੱਧੂ ਦਾ ਖੂਬ ਮਜ਼ਾਕ ਉਡਾ ਰਹੇ ਹਨ। ਹਾਲਾਂਕਿ ਇਹ ਵੀ ਇੱਕ ਹਕੀਕਤ ਹੈ ਕਿ ਸਿੱਧੂ ਨੂੰ ਨੇੜਿਓਂ ਜਾਣਨ ਵਾਲੇ ਲੋਕ ਦੱਸਦੇ ਹਨ ਕਿ ਉਹ ਅਧਿਆਤਮਿਕ ਵਿਅਕਤੀ ਹਨ ਅਤੇ ਪੂਜਾ-ਪਾਠ ਅਤੇ ਯੋਗ ਵਿਚ ਡੂੰਘੀ ਆਸਥਾ ਰੱਖਦੇ ਹਨ।

ਕੁੱਝ ਉਪਭੋਗਤਾ ਤਾਂ ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਦੇ ਐਲਾਨ ਨਾਲ ਜੋੜ ਕੇ ਚੁਟਕੀ ਵੀ ਲੈ ਰਹੇ ਹਨ। ਦੱਸ ਦੇਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਚਰਨਜੀਤ ਸਿੰਘ ਚੰਨੀ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। 6 ਫਰਵਰੀ ਨੂੰ ਲੁਧਿਆਣਾ ਵਿੱਚ ਰੈਲੀ ਦੀ ਸਟੇਜ ਤੋਂ ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਨੂੰ ਸੀਐਮ ਉਮੀਦਵਾਰ ਐਲਾਨ ਦਿੱਤਾ ਸੀ। ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੂੰ ਉਮੀਦ ਸੀ ਕਿ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਹੀ ਉਮੀਦਵਾਰ ਹੋਣਗੇ ਪਰ ਅਜਿਹਾ ਨਹੀਂ ਹੋ ਸਕਿਆ। -PTC News

Top News view more...

Latest News view more...

PTC NETWORK