ਮੋਹਾਲੀ 'ਚ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ
ਮੋਹਾਲੀ : ਮੋਹਾਲੀ ਦੇ ਸੈਕਟਰ - 71 ਵਿਖੇ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਵਿੱਕੀ ਮਿੱਡੂ ਖੇੜਾ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ।
[caption id="attachment_521339" align="aligncenter" width="275"] ਮੋਹਾਲੀ 'ਚ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ[/caption]
ਪੜ੍ਹੋ ਹੋਰ ਖ਼ਬਰਾਂ : LPG ਸਿਲੰਡਰ ਬੁਕਿੰਗ 'ਤੇ ਮਿਲੇਗਾ 2700 ਰੁਪਏ ਤੱਕ ਦਾ ਕੈਸ਼ਬੈਕ, ਪੜ੍ਹੋ ਪੂਰੀ ਡਿਟੇਲ
ਜਾਣਕਾਰੀ ਅਨੁਸਾਰ 4 ਅਣਪਛਾਤੇ ਨੌਜਵਾਨਾਂ ਨੇ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ 'ਤੇ ਫ਼ਾਇਰਿੰਗ ਕੀਤੀ , ਜਿਸ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਸੈਕਟਰ - 71 ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
[caption id="attachment_521338" align="aligncenter" width="300"]
ਮੋਹਾਲੀ 'ਚ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ[/caption]
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਆਪ ਮੌਕੇ 'ਤੇ ਪਹੁੰਚੇ ਅਤੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ।
[caption id="attachment_521337" align="aligncenter" width="300"]
ਮੋਹਾਲੀ 'ਚ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ[/caption]
ਪੁਲਿਸ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਸੂਬੇ ਵਿੱਚ ਕਾਨੂੰਨ ਵਿਵਸਥਾ 'ਤੇ ਮੁੜ ਸਵਾਲ ਉੱਠਣ ਲੱਗੇ ਹਨ। ਮ੍ਰਿਤਕ ਅਕਾਲੀ ਦਲ ਨਾਲ ਸਬੰਧਿਤ ਐੱਸ.ਓ.ਆਈ. ਦਾ ਸਾਬਕਾ ਪ੍ਰਧਾਨ ਰਹਿ ਚੁੱਕਾ ਹੈ।
-PTCNews