ਬਚਪਨ ਦੀ ਇਸ ਘਟਨਾ ਨੇ ਹਰਜਿੰਦਰ ਸਿੰਘ ਨੂੰ ਬਣਾਇਆ ਗੌਂਡਰ, ਪੜ੍ਹੋ ਕਹਾਣੀ
Vicky Gounder Dead in Police Encounter: ਪੰਜਾਬ ਵਿੱਚ ਪਿਛਲੇ ਦਿਨੀਂ ਵਿਗੜੇ ਮਾਹੌਲ ਤੋਂ ਬਾਅਦ ਗੈਂਗਸਟਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਚੱਲਦਿਆਂ ਪੰਜਾਬ ਹਰਿਆਣਾ ਬਾਰਡਰ, ਹਿੰਦੂਮਲਕੋਟ ਇਲਾਕੇ 'ਚ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਪੁਲਿਸ ਮੁਕਾਬਲੇ 'ਚ ਮਾਰੇ ਗਏ ਹਨ।
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਪੁਲਸ ਐਨਕਾਊਂਟਰ 'ਚ ਮਾਰੇ ਗਏ ਵਿਕੀ ਗੌਂਡਰ ਦਾ ਅਸਲ ਨਾਮ ਹਰਜਿੰਦਰ ਸਿੰਘ ਹੈ। ਵਿੱਕੀ ਗੌਂਡਰ ਦੇ ਤਾਏ ਹਰਜੀਤ ਸਿੰਘ ਮੁਤਾਬਕ, ਉਸਨੂੰ ਗੌਂਡਰ ਦਾ ਨਾਮ ਉਸ ਦੇ ਮਾਸਟਰ ਵੱਲੋਂ ਦਿੱਤਾ ਗਿਆ ਸੀ।
Vicky Gounder Dead in Police Encounter: ਗੌਡਰ ਦੇ ਤਾਏ ਮੁਤਾਬਕ, ਵਿੱਕੀ ਛੋਟੇ ਹੁੰਦਿਆਂ ਤੋਂ ਹੀ ਪੜ੍ਹਨ 'ਚ ਘੱਟ ਦਿਲਚਸਪੀ ਲੈਂਦਾ ਸੀ। ਪੇਪਰਾਂ 'ਚ ਫੇਲ ਹੋਣ ਦੇ ਡਰ ਤੋਂ ਇੱਕ ਵਾਰ ਉਸਨੇ ਪੇਪਰ ਚੋਰੀ ਕੀਤੇ ਸਨ।
ਵਿੱਕੀ ਨੇ ਪੇਪਰ ਚੋਰੀ ਕਰਨ ਲਈ ਮਾਸਟਰ ਦੀ ਅਲਮਾਰੀ ਤੋੜ੍ਹੀ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਤੋਂ ਬਾਅਦ ਮਾਸਟਰ ਨੇ ਹਰਜਿੰਦਰ ਸਿੰਘ ਦਾ ਨਾਮ ਗੌਂਡਰ ਰੱਖ ਦਿੱਤਾ ਸੀ।
ਹਾਂਲਾਕਿ, ਪੁਲਸ ਦਾ ਕਹਿਣਾ ਹੈ ਕਿ ਗੌਂਡਰ ਨੂੰ ਪੁਲਸ ਮੁਕਾਬਲੇ 'ਚ ਮਾਰਿਆ ਗਿਆ ਹੈ, ਪਰ ਉਸਦੇ ਤਾਏ ਨੇ ਦੋਸ਼ ਲਗਾਏ ਹਨ ਕਿ ਪੁਲਿਸ ਨੇ ਵਿੱਕੀ ਨੂੰ ਮਾਰਨ ਲਈ ਝੂਠੇ ਐਨਕਾਊਂਟਰ ਦੀ ਕਹਾਣੀ ਘੜ੍ਹੀ ਹੈ।
ਉਹਨਾਂ ਨੇ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਮੋਢੇ 'ਤੇ ਝੂਠੀਆਂ ਫੀਤੀਆਂ ਅਤੇ ਪ੍ਰਮੋਸ਼ਨਾਂ ਲੈਣ ਲਈ ਅੀਜਹੇ ਝੂਠੇ ਮੁਕਾਬਲੇ ਵਿਖਾ ਕੇ ਉਹਨਾਂ ਦੇ ਭਤੀਜੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ।
—PTC News