ਵਿਆਹ ਵਾਲੀ ਗੱਡੀ 'ਤੇ ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਗਿਆ ਲਾੜਾ
ਭਵਾਨੀਗੜ੍ਹ : ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪੰਜਾਬ ਵਿੱਚ ਕਿਸਾਨ ਅੰਦੋਲਨ ਦਾ ਅਸਰ ਹੁਣ ਵਿਆਹਾਂ ਵਿੱਚ ਵੀ ਨਜ਼ਰ ਆ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਆਪਣਾ ਸਮਰਥਨ ਦੇਣ ਲਈ ਇੱਕ ਲਾੜੇ ਨੇ ਅਨੌਖਾ ਢੰਗ ਅਪਣਾਇਆ ਹੈ। ਵਿਆਹ ਵਿੱਚ ਲਾੜਾ ਕਿਸਾਨ ਜਥੇਬੰਦੀਆਂ ਦੇ ਝੰਡੇ ਨਾਲ ਬਾਰਾਤ ਲੈ ਕੇ ਪਹੁੰਚਿਆ ਹੈ।
ਪੜ੍ਹੋ ਹੋਰ ਖ਼ਬਰਾਂ : ਲਗਾਤਾਰ 12ਵੇਂ ਵੀ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਰਿਕਾਰਡ ਵਾਧਾ
[caption id="attachment_476422" align="aligncenter" width="1280"]
ਵਿਆਹ ਵਾਲੀ ਗੱਡੀ 'ਤੇ ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਗਿਆ ਲਾੜਾ[/caption]
ਜਾਣਕਾਰੀ ਅਨੁਸਾਰ ਪਿੰਡ ਘਨੌੜ ਜੱਟਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਥੱਲੇ ਵਿਆਹ ਦੀ ਖੁਸ਼ੀ ਮੌਕੇ ਪਰਿਵਾਰ ਵੱਲੋਂ ਸਾਰੀਆਂ ਰਸਮਾਂ ਕੀਤੀਆਂ ਗਈਆਂ ਹਨ। ਇਸ ਮੌਕੇ ਲਾੜੇ ਫਕੀਰੀਆ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਲਾਗੂ ਕੀਤੇ ਕਾਲੇ ਕਾਨੂੰਨਾਂ ਖਿਲਾਫ਼ ਉਨ੍ਹਾਂ ਦਾ ਪਰਿਵਾਰ ਆਪਣੀਆਂ ਖੁਸ਼ੀਆਂ ਗਮੀਆਂ ਦੇ ਦੌਰਾਨ ਵੀ ਡੱਟ ਕੇ ਖੜੇਗਾ।
[caption id="attachment_476426" align="aligncenter" width="700"]
ਵਿਆਹ ਵਾਲੀ ਗੱਡੀ 'ਤੇ ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਗਿਆ ਲਾੜਾ[/caption]
ਇਸ ਮੌਕੇ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਵਿਆਹ ਦੀਆਂ ਰਸਮਾਂ ਪੂਰੀਆਂ ਕਰ ਕੇ ਦਿੱਲੀ ਵੱਲ ਨੂੰ ਚਾਲੇ ਪਾਉਣਗੇ। ਇਸ ਦੌਰਾਨ ਪਰਿਵਾਰ ਨੇ 'ਕਿਸਾਨ ਏਕਤਾ ਜਿੰਦਾਬਾਦ' ਦੇ ਨਾਅਰੇ ਲਗਾ ਕੇ ਆਪਣਾ ਰੋਸ ਜਾਹਿਰ ਕੀਤਾ ਹੈ। ਇਸ ਮੌਕੇ ਵਿਆਹ ਵਾਲੇ ਪਰਿਵਾਰ ਨੇ ਕਿਸਾਨ ਯੂਨੀਅਨ ਦੀ ਪਿੰਡ ਪੱਧਰ ਦੀ ਇਕਾਈ ਨੂੰ 1100 ਰੁਪਏ ਫੰਡ ਵਜੋਂ ਦਿਤੇ ਹਨ।
[caption id="attachment_476420" align="aligncenter" width="1920"]
ਵਿਆਹ ਵਾਲੀ ਗੱਡੀ 'ਤੇ ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਗਿਆ ਲਾੜਾ[/caption]
ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲੇ ਨੂੰ ਲੈ ਕੇ ਦਿੱਲੀ ਪੁਲੀਸ ਨੇ ਇੰਦਰਜੀਤ ਨਿੱਕੂ ,ਲੱਖਾ ਸਿਧਾਣਾ ਸਮੇਤ ਕਈ ਤਸਵੀਰਾਂ ਕੀਤੀਆਂ ਜਾਰੀ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਿਆਹਾਂ 'ਚ ਅਜਿਹਾ ਨਜ਼ਾਰਾ ਸਾਫ਼ ਵੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਦਿੱਲੀ ਦੀ ਸਰਹੱਦ 'ਤੇ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਹਨ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਇਸ ਕਾਨੂੰਨ ਨੂੰ ਰੱਦ ਕਰੇ। ਜਦੋਂ ਤੱਕ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।
-PTCNews