Deepti Naval heart attack- ਮੋਹਾਲੀ -ਦਿੱਗਜ ਅਦਾਕਾਰਾ ਦੀਪਤੀ ਨਵਲ ਨੂੰ ਪਿਆ ਦਿਲ ਦਾ ਦੌਰਾ , ਡਾਕਟਰਾਂ ਅਨੁਸਾਰ-ਹੁਣ ਹਾਲਤ ਹੈ ਸਥਿਰ-ਹਿੰਦੀ ਫਿਲਮਾਂ 'ਚ ਆਪਣੀ ਬਾਕਮਾਲ ਅਦਾਕਾਰੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਸੁਪ੍ਰਸਿੱਧ ਅਦਾਕਾਰਾ ਦੀਪਤੀ ਨਵਲ ਨੂੰ ਦਿਲ ਦਾ ਦੌਰਾ ਪਿਆ ਹੈ । ਉਹਨਾਂ ਨੂੰ ਮਨਾਲੀ ਵਿਖੇ ਇਸ ਤਕਲੀਫ਼ 'ਚੋਂ ਗੁਜ਼ਰਨਾ ਪਿਆ , ਜਿਸ ਉਪਰੰਤ ਕਾਰਡਿਕ ਐਂਬੂਲੈਂਸ ਜ਼ਰੀਏ ਉਹਨਾਂ ਨੂੰ ਮੋਹਾਲੀ ਵਿਖੇ ਰਾਤ ਕਰੀਬ 1.00 ਵਜੇ ਫੋਰਟਿਸ ਹਸਪਤਾਲ ਵਿਖੇ ਲਿਆਂਦਾ ਗਿਆ । ਡਾਕਟਰਾਂ ਅਨੁਸਾਰ ਇਲਾਜ ਉਪਰੰਤ ਉਹਨਾਂ ਦੀ ਹਾਲਤ 'ਚ ਸੁਧਾਰ ਹੈ ।
[caption id="attachment_441837" align="aligncenter" width="300"]

ਦਿੱਗਜ ਅਦਾਕਾਰਾ ਦੀਪਤੀ ਨਵਲ ਨੂੰ ਪਿਆ ਦਿਲ ਦਾ ਦੌਰਾ , ਡਾਕਟਰਾਂ ਅਨੁਸਾਰ ਹੁਣ ਹਾਲਤ ਹੈ ਸਥਿਰ[/caption]
ਡਾਕਟਰਾਂ ਨੇ ਦੱਸਿਆ ਕਿ ਮੰਗਲਵਾਰ ਤੜਕੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ Angioplasty ਹੋਈ ਅਤੇ ਹੁਣ ਉਹਨਾਂ ਦੀ ਹਾਲਤ ਸਥਿਰ ਹੈ। ਉਹਨਾਂ ਨੂੰ ਐਤਵਾਰ ਨੂੰ ਦਿਲ ਦਾ ਪਹਿਲਾ ਦੌਰਾ ਪਿਆ ਸੀ। ਡਾਕਟਰਾਂ ਨੇ ਆਖਿਆ ਹੁਣ ਜਦੋਂਕਿ ਉਹਨਾਂ ਦੀ ਹਾਲਤ ਸਥਿਰ ਹੈ ਤਾਂ ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਏਗੀ।
[caption id="attachment_441840" align="aligncenter" width="300"]

ਅਦਾਕਾਰਾ ਦੀਪਤੀ ਨਵਲ ਨੂੰ ਪਿਆ ਦਿਲ ਦਾ ਦੌਰਾ , ਡਾਕਟਰਾਂ ਅਨੁਸਾਰ ਹੁਣ ਹਾਲਤ ਹੈ ਸਥਿਰ[/caption]
ਦੱਸਣਯੋਗ ਹੈ ਕਿ 3 ਫਰਵਰੀ 1957 ਨੂੰ ਅੰਮ੍ਰਿਤਸਰ, ਪੰਜਾਬ 'ਚ ਜਨਮੀ ਭਾਰਤੀ ਮੂਲ ਦੀ ਅਮਰੀਕੀ ਅਦਾਕਾਰਾ, ਦਿੱਗਜ ਨਿਰਦੇਸ਼ਕ ਅਤੇ ਭਾਰਤੀ ਮੂਲ ਦੀ ਲੇਖਕ ਦੀਪਤੀ ਨਵਲ ਜ਼ਿਆਦਾਤਰ ਹਿੰਦੀ ਸਿਨੇਮਾ ਵਿਚ ਸਰਗਰਮ ਹਨ । ਪਿਛਲੇ ਕੁਝ ਮਹੀਨਿਆਂ ਤੋਂ ਮਨਾਲੀ ਵਿਖੇ ਸਥਿੱਤ ਆਪਣੇ ਘਰ 'ਚ ਰਹਿ ਰਹੇ ਸਨ , ਇੱਥੇ ਹੀ ਉਹਨਾਂ ਨੂੰ ਐਤਵਾਰ ਹਾਰਟ ਅਟੈਕ ਹੋਇਆ ।
[caption id="attachment_441841" align="aligncenter" width="246"]

ਅਦਾਕਾਰਾ ਦੀਪਤੀ ਨਵਲ ਨੂੰ ਪਿਆ ਦਿਲ ਦਾ ਦੌਰਾ , ਡਾਕਟਰਾਂ ਅਨੁਸਾਰ ਹੁਣ ਹਾਲਤ ਹੈ ਸਥਿਰ[/caption]
ਦੱਸ ਦੇਈਏ ਕਿ 1977 ਵਿੱਚ ਫ਼ਿਲਮ 'ਜ਼ਲ੍ਹਿਆਂਵਾਲਾ ਬਾਗ' ਨਾਲ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਦੀਪਤੀ ਨਵਲ ਨੇ 1978 ਦੀ ਫ਼ਿਲਮ ਜਨੂੰਨ ਅਤੇ 1980 ਵਿੱਚ 'ਹਮ ਪਾਂਚ' ਚ ਕੰਮ ਕੀਤਾ। ਸਿਰਫ਼ ਇਹੀ ਨਹੀਂ ਬਲਕਿ 1981 ਦੀ ਫਿਲਮ 'ਚਸ਼ਮੇ ਬੱਦੂਰ' ਦੀਪਤੀ ਨਵਲ ਦੇ ਫਿਲਮੀ ਕਰੀਅਰ ਦੀ ਪਹਿਲੀ ਸੁਪਰਹਿੱਟ ਫ਼ਿਲਮ ਰਹੀ । ਇਸ ਤੋਂ ਬਾਅਦ ਉਨ੍ਹਾਂ ਨੇ 'ਕਥਾ', 'ਕਿਸੀ ਸੇ ਨਾ ਕਹਿਣਾ', 'ਰੰਗ ਬਿੰਰਗੀ' ਆਦਿ ਹੋਰਨਾਂ ਕਈ ਫ਼ਿਲਮਾਂ ਚ ਕੰਮ ਕੀਤਾ। ਦੀਪਤੀ ਨਵਲ ਜੀ ਨੇ ਪੰਜਾਬੀ ਫ਼ਿਲਮ ਮੜ੍ਹੀ ਦਾ ਦੀਵਾ ਦੀ ਨਾਇਕਾ ਦੀ ਭੂਮਿਕਾ ਨਿਭਾ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ । ਅਸੀਂ ਉਹਨਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ ।