Wed, Nov 13, 2024
Whatsapp

ਟਰੈਕ 'ਤੇ ਜਾਨਵਰਾਂ ਨਾਲ ਟਕਰਾਈ ਵੰਦੇ ਭਾਰਤ ਟਰੇਨ, ਹਾਦਸੇ 'ਚ ਨੁਕਸਾਨਿਆ ਗਿਆ ਅਗਲਾ ਹਿੱਸਾ

Reported by:  PTC News Desk  Edited by:  Jasmeet Singh -- October 06th 2022 05:22 PM
ਟਰੈਕ 'ਤੇ ਜਾਨਵਰਾਂ ਨਾਲ ਟਕਰਾਈ ਵੰਦੇ ਭਾਰਤ ਟਰੇਨ, ਹਾਦਸੇ 'ਚ ਨੁਕਸਾਨਿਆ ਗਿਆ ਅਗਲਾ ਹਿੱਸਾ

ਟਰੈਕ 'ਤੇ ਜਾਨਵਰਾਂ ਨਾਲ ਟਕਰਾਈ ਵੰਦੇ ਭਾਰਤ ਟਰੇਨ, ਹਾਦਸੇ 'ਚ ਨੁਕਸਾਨਿਆ ਗਿਆ ਅਗਲਾ ਹਿੱਸਾ

Vande Bharat Train Accident: ਭਾਰਤ ਦੀ ਸੁਪਰਫਾਸਟ ਟਰੇਨ ਵੰਦੇ ਭਾਰਤ ਐਕਸਪ੍ਰੈਸ ਮਾਮੂਲੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਗੁਜਰਾਤ ਦੇ ਅਹਿਮਦਾਬਾਦ ਵਿੱਚ ਵੰਦੇ ਭਾਰਤ ਐਕਸਪ੍ਰੈਸ ਮੱਝਾਂ ਦੇ ਇੱਕ ਝੁੰਡ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਵੰਦੇ ਭਾਰਤ ਐਕਸਪ੍ਰੈਸ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਵੰਦੇ ਭਾਰਤ ਦੇ ਇੰਜਣ ਦਾ ਇੱਕ ਹਿੱਸਾ ਵੀ ਨੁਕਸਾਨਿਆ ਗਿਆ ਹੈ। ਜਾਣਕਾਰੀ ਮੁਤਾਬਕ ਵੰਦੇ ਭਾਰਤ ਮੁੰਬਈ ਸੈਂਟਰਲ ਤੋਂ ਗੁਜਰਾਤ ਦੇ ਗਾਂਧੀਨਗਰ ਆ ਰਿਹਾ ਸੀ। ਪੱਛਮੀ ਰੇਲਵੇ ਦੇ ਪੀਆਰਓ ਦਫ਼ਤਰ ਨੇ ਇਸ ਬਾਰੇ ਹੋਰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 11.15 ਵਜੇ ਵਾਪਰਿਆ। ਉਸ ਸਮੇਂ ਵੰਦੇ ਭਾਰਤ ਵਟਵਾ ਸਟੇਸ਼ਨ ਤੋਂ ਮਨੀਨਗਰ ਆ ਰਿਹਾ ਸੀ। ਉਦੋਂ ਅਚਾਨਕ ਮੱਝਾਂ ਦਾ ਝੁੰਡ ਰੇਲਵੇ ਟਰੈਕ 'ਤੇ ਆ ਗਿਆ ਅਤੇ ਟਕਰਾ ਗਿਆ। ਪੀਐਮ ਮੋਦੀ ਨੇ 6 ਦਿਨ ਪਹਿਲਾਂ ਹੀ ਇਸ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਮੋਦੀ ਨੇ 30 ਸਤੰਬਰ ਨੂੰ ਆਪਣੀ ਗੁਜਰਾਤ ਫੇਰੀ ਦੌਰਾਨ ਇਸ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ ਸੀ। ਇਸ ਟਰੇਨ ਨੂੰ 'ਮੇਕ ਇਨ ਇੰਡੀਆ' ਤਹਿਤ ਤਿਆਰ ਕੀਤਾ ਗਿਆ ਹੈ। ਇਸ ਦੇ ਜ਼ਿਆਦਾਤਰ ਹਿੱਸੇ ਭਾਰਤ ਵਿੱਚ ਹੀ ਬਣਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਲਾਲ ਕਿਲੇ ਤੋਂ ਆਪਣੇ ਸੰਬੋਧਨ ਦੌਰਾਨ ਅਗਲੇ 75 ਹਫ਼ਤਿਆਂ ਵਿੱਚ 75 ਵੰਦੇ ਭਾਰਤ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਸੀ। -PTC News


Top News view more...

Latest News view more...

PTC NETWORK