Uttar Pradesh 2nd phase elections 2022 Highlights: ਦੂਜੇ ਪੜਾਅ 'ਚ 60.44% ਮਤਦਾਨ ਦਰਜ
Uttar Pradesh 2nd phase elections 2022 Highlights: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਦੇ ਦੂਜੇ ਪੜਾਅ ਲਈ ਪੋਲਿੰਗ ਸੋਮਵਾਰ ਨੂੰ ਸ਼ੁਰੂ ਹੋਈ ਹੈ। ਨੌਂ ਜ਼ਿਲ੍ਹਿਆਂ ਦੇ 55 ਹਲਕਿਆਂ ਵਿੱਚ ਵੋਟਾਂ ਪਈਆਂ। ਦੂਜੇ ਪੜਾਅ 'ਚ ਸਹਾਰਨਪੁਰ, ਬਿਜਨੌਰ, ਮੁਰਾਦਾਬਾਦ, ਸੰਭਲ, ਰਾਮਪੁਰ, ਅਮਰੋਹਾ, ਬੁਡਾਉਨ, ਬਰੇਲੀ ਅਤੇ ਸ਼ਾਹਜਹਾਂਪੁਰ ਦੀਆਂ ਸੀਟਾਂ ਲਈ 586 ਉਮੀਦਵਾਰ ਚੋਣ ਲੜ ਰਹੇ ਹਨ। ਉੱਤਰ ਪ੍ਰਦੇਸ਼ ਵਿੱਚ ਦੂਜੇ ਪੜਾਅ ਦੀਆਂ ਚੋਣਾਂ ਵਿੱਚ ਲਗਭਗ 2,01,42,441 ਵੋਟਰ ਵੋਟ ਪਾਉਣ ਦੇ ਯੋਗ ਹਨ। ਇਨ੍ਹਾਂ ਵਿੱਚ 1,07,61,476 ਪੁਰਸ਼ ਵੋਟਰ, 93,79,704 ਮਹਿਲਾ ਵੋਟਰ ਅਤੇ 1,261 ਟਰਾਂਸਜੈਂਡਰ ਸ਼ਾਮਲ ਹਨ। ਪੋਲਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਉੱਤਰ ਪ੍ਰਦੇਸ਼ ਚੋਣਾਂ 2022 ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਅੱਜ ਸਵੇਰੇ 9 ਵਜੇ ਤੱਕ 9.45% ਮਤਦਾਨ ਅਤੇ ਸਵੇਰੇ 11 ਵਜੇ ਤੱਕ 23.03% ਮਤਦਾਨ ਹੋਇਆ ਸੀ। ਦੁਪਹਿਰ 1 ਵਜੇ ਤੱਕ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ 39.07 ਮਤਦਾਨ ਦੀ ਪੁਸ਼ਟੀ ਹੋਈ ਹੈ। ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਸੋਮਵਾਰ ਦੁਪਹਿਰ 3 ਵਜੇ ਤੱਕ 51.93 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ। Uttar Pradesh 2nd phase elections 2022 Highlights---- ਦੂਜੇ ਪੜਾਅ 'ਚ 60.44% ਮਤਦਾਨ ਹੋਇਆ ਦਰਜ। 4.30 pm | ਉੱਤਰ ਪ੍ਰਦੇਸ਼ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਸੋਮਵਾਰ ਦੁਪਹਿਰ 3 ਵਜੇ ਤੱਕ 51.93 ਫੀਸਦੀ ਮਤਦਾਨ ਦਰਜ ਕੀਤਾ ਗਿਆ। 4.20 pm | ਅਖਿਲੇਸ਼ ਯਾਦਵ ਨੇ ਅੱਗੇ ਕਿਹਾ ਕਿ ਭਾਜਪਾ ਦੇ ਲੋਕ ਪ੍ਰਚਾਰ ਕਰ ਰਹੇ ਹਨ ਕਿ ਸਮਾਜਵਾਦੀ 12 ਵਜੇ ਉਠਦੇ ਹਨ। ਜਦੋਂ ਤੋਂ ਬੁੰਦੇਲਖੰਡ ਦੇ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਉਹ ਇਤਿਹਾਸ ਰਚਣਗੇ, ਉਦੋਂ ਤੋਂ ਭਾਜਪਾ ਦੇ ਲੋਕਾਂ ਨੂੰ ਨੀਂਦ ਨਹੀਂ ਆ ਰਹੀ ਹੈ। ਇਨ੍ਹਾਂ ਦੇ ਚਿਹਰਿਆਂ 'ਤੇ 12 ਵੱਜੇ ਜਾਂ ਨਾ, ਪਰ ਜਦੋਂ ਤੁਸੀਂ ਆਪਣੀ ਵੋਟ ਪਾਓਗੇ ਤਾਂ ਤੁਸੀਂ ਇਨ੍ਹਾਂ ਦੇ 12 ਵਜਾ ਦੇਣਾ। 4.10 pm | ਝਾਂਸੀ ਪਹੁੰਚੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਵਾਲੇ ਕਹਿੰਦੇ ਹਨ ਕਿ ਗਰਮੀ ਬਹੁਤ ਹੋ ਗਈ ਹੈ, ਉਹ ਗਰਮੀ ਦੂਰ ਕਰ ਦੇਣਗੇ। ਜਦੋਂ ਤੋਂ ਪਹਿਲੇ ਪੜਾਅ ਦੀਆਂ ਵੋਟਾਂ ਪਈਆਂ ਹਨ, ਉਦੋਂ ਤੋਂ ਹੀ ਆਪ ਦੇ ਆਗੂ ਤੇ ਵਰਕਰ ਠੰਢੇ ਬਸਤੇ ਵਿਚ ਪੈ ਗਏ ਹਨ। ਸਮਰਥਨ ਸਾਨੂੰ ਦੱਸ ਰਿਹਾ ਹੈ ਕਿ ਬੁੰਦੇਲਖੰਡ ਚੋਣਾਂ ਤੋਂ ਬਾਅਦ ਭਾਜਪਾ ਨੇਤਾ ਸੁੰਨ ਹੋ ਜਾਣਗੇ। 3.40 pm | ਉੱਤਰ ਪ੍ਰਦੇਸ਼ ਦੇ ਲਖੀਮਪੁਰ ਪਹੁੰਚੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਕਿਹਾ "ਮੁਖਤਾਰ ਅੰਸਾਰੀ ਸਪਾ ਸਰਕਾਰ ਵਿੱਚ ਜੇਲ੍ਹ ਤੋਂ ਬਾਹਰ ਸਨ। ਅੱਜ ਉਹ ਜੇਲ੍ਹ ਦੇ ਅੰਦਰ ਹੈ। ਅੱਜ ਉਹ ਜੇਲ੍ਹ ਦੇ ਅੰਦਰੋਂ ਚੋਣ ਲੜ ਰਿਹਾ ਹੈ। ਉਨ੍ਹਾਂ ਦੀ ਚੋਣ ਲੜਨ ਵਾਲਿਆਂ ਨਾਲ ਇੰਨੀ ਗੂੜ੍ਹੀ ਦੋਸਤੀ ਹੈ ਕਿ ਉਨ੍ਹਾਂ ਨੇ ਜੇਲ੍ਹ ਵਿੱਚ ਬੰਦ ਵਿਅਕਤੀ ਨੂੰ ਵੀ ਟਿਕਟ ਦਿੱਤੀ ਹੈ।" 3.35 pm | ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਉੱਤਰ ਪ੍ਰਦੇਸ਼ ਦੇ ਹਮੀਰਪੁਰ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੀ। 2.40 pm | ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਵਾਬੀ ਕਾਰਵਾਈ ਕਰਦਿਆਂ ਕਿਹਾ "ਅਖਿਲੇਸ਼ ਵੀ ਨਹੀਂ ਚਾਹੁੰਦੇ ਕਿ ਆਜ਼ਮ ਖਾਨ ਜੇਲ੍ਹ ਤੋਂ ਬਾਹਰ ਆਉਣ ਕਿਉਂਕਿ ਇਸ ਨਾਲ ਉਨ੍ਹਾਂ ਦੀ ਸਥਿਤੀ ਨੂੰ ਖਤਰਾ ਪੈਦਾ ਹੋਵੇਗਾ। ਰਾਜ ਸਰਕਾਰ ਦਾ ਇਨ੍ਹਾਂ ਮਾਮਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਭਾਵੇਂ ਉਹ ਆਜ਼ਮ ਖਾਨ ਨਾਲ ਸਬੰਧਤ ਹਨ ਜਾਂ ਕਿਸੇ ਹੋਰ ਨਾਲ। ਅਦਾਲਤ ਹੈ ਜੋ ਜ਼ਮਾਨਤ ਦਿੰਦੀ ਹੈ।" 2.30 pm | ਆਜ਼ਮ ਖਾਨ ਦੇ ਬੇਟੇ ਅਬਦੁੱਲਾ ਆਜ਼ਮ ਖਾਨ ਨੇ ਕਿਹਾ "ਆਜ਼ਮ ਖਾਨ ਦੀ ਕਮੀ ਕੋਈ ਵੀ ਭਰ ਨਹੀਂ ਸਕਦਾ। ਜੇਕਰ ਕੋਈ ਇਹ ਸਮਝਦਾ ਹੈ ਕਿ ਕਿਸੇ ਨੇ ਬੇਕਸੂਰ ਨੂੰ ਜੇਲ੍ਹ ਵਿੱਚ ਡੱਕਣਾ ਚੰਗਾ ਸਮਝਿਆ ਹੈ ਤਾਂ ਇਹ ਭਾਜਪਾ ਦੀ ਗਲਤਫਹਿਮੀ ਹੈ। ਭਾਜਪਾ ਸ਼ਾਇਦ 10 ਮਾਰਚ ਨੂੰ ਆਪਣੀ ਪ੍ਰਤੀਕਿਰਿਆ ਦੇਖੇਗੀ।" 1.55 pm | ਕੇਂਦਰੀ ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਅਖਿਲੇਸ਼ ਯਾਦਵ ਨੇ 5 ਸਾਲਾਂ 'ਚ ਆਪਣੇ ਪਰਿਵਾਰ ਦੇ 45 ਮੈਂਬਰਾਂ ਨੂੰ ਵੱਖ-ਵੱਖ ਅਹੁਦਿਆਂ 'ਤੇ ਬਿਠਾਉਣ ਦਾ ਕੰਮ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 45 ਸਕੀਮਾਂ ਤੁਹਾਡੇ ਘਰ ਪਹੁੰਚਾਉਣ ਦਾ ਕੰਮ ਕੀਤਾ ਹੈ। 1.50 pm | ਝਾਂਸੀ ਦੇ ਮੌਰਾਨੀਪੁਰ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 5 ਸਾਲਾਂ 'ਚ ਹੀ ਉੱਤਰ ਪ੍ਰਦੇਸ਼ ਅਤੇ ਗਰੀਬਾਂ ਦੀ ਜ਼ਮੀਨ 'ਤੇ ਅਖਿਲੇਸ਼ ਯਾਦਵ ਦੇ ਗੁੰਡਿਆਂ ਨੇ ਕਬਜ਼ਾ ਕਰ ਲਿਆ। ਯੋਗੀ ਆਦਿੱਤਿਆਨਾਥ ਨੇ ਬੁਲਡੋਜ਼ਰ ਚਲਾ ਕੇ 2000 ਕਰੋੜ ਦੀ ਜ਼ਮੀਨ ਖਾਲੀ ਕਰਵਾਈ। 1.45 pm | ਕੇਂਦਰੀ ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ "ਇਹ ਪਰਿਵਾਰਿਕ ਪਾਰਟੀਆਂ ਦੇਸ਼ ਅਤੇ ਦੁਨੀਆ ਦੇ ਲੋਕਤੰਤਰ 'ਤੇ ਧੱਬਾ ਹਨ। ਇਹ ਪਾਰਟੀਆਂ ਉੱਤਰ ਪ੍ਰਦੇਸ਼ ਅਤੇ ਦੇਸ਼ ਦਾ ਕੋਈ ਭਲਾ ਨਹੀਂ ਕਰ ਸਕਦੀਆਂ। ਇਹ ਕਾਂਗਰਸ ਪਾਰਟੀ ਪਹਿਲਾਂ ਜਵਾਹਰ ਲਾਲ ਨਹਿਰੂ, ਫਿਰ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ, ਰਾਹੁਲ ਗਾਂਧੀ, ਕੀ ਇਹ ਲੋਕ ਦੇਸ਼ ਦਾ ਭਲਾ ਕਰ ਸਕਦੇ ਹਨ? 1.40 pm | ਝਾਂਸੀ ਦੇ ਮੌਰਾਨੀਪੁਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ "ਇਨ੍ਹਾਂ ਪਾਰਟੀਆਂ ਨੂੰ ਲੋਕਤੰਤਰ ਨੂੰ ਵਧਾਉਣ ਦੀ ਕੋਈ ਇੱਛਾ ਨਹੀਂ ਹੈ"। 1.00 pm | ਮੋਦੀ ਨੇ ਅੱਗੇ ਕਿਹਾ "ਹਰ ਵਾਰ ਇਹ ਲੋਕ ਚੋਣਾਂ ਵਿੱਚ ਨਵਾਂ ਸਾਥੀ ਲੈ ਕੇ ਆਉਂਦੇ ਹਨ। ਨਵੇਂ ਸਾਥੀ ਦੇ ਮੋਢਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰੋ। ਉਹ ਹਰ ਚੋਣ ਵਿੱਚ ਆਪਣੇ ਨਾਲ ਲਿਆਉਣ ਵਾਲੇ ਸਾਥੀ ਨੂੰ ਵੀ ਬਾਹਰ ਧੱਕ ਦਿੰਦੇ ਹਨ। ਜਿਹੜੇ ਦੋਸਤ ਬਦਲਦੇ ਨੇ, ਕੀ ਉਹ ਤੁਹਾਡਾ ਸਾਥ ਦੇਣਗੇ?" 12.55 am | ਕਾਨਪੁਰ ਦਿਹਾਤ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ "ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਇਨ੍ਹਾਂ (ਸਮਾਜਵਾਦੀ) ਨੂੰ 2014 ਵਿੱਚ ਹਰਾਇਆ, 2017 ਵਿੱਚ ਹਰਾਇਆ, 2019 ਵਿੱਚ ਹਰਾਇਆ ਅਤੇ ਹੁਣ 2022 ਵਿੱਚ ਵੀ ਇਨ੍ਹਾਂ ਘੋਰ ਪਰਿਵਾਰਵਾਦੀਆਂ ਨੂੰ ਫਿਰ ਹਰਾਇਆ ਜਾਵੇਗਾ। ਇਸ ਵਾਰ ਉੱਤਰ ਪ੍ਰਦੇਸ਼ ਵਿੱਚ ਰੰਗਾਂ ਨਾਲ ਹੋਲੀ 10 ਦਿਨ ਪਹਿਲਾਂ ਮਨਾਈ ਜਾਵੇਗੀ" 12.30 am | ਯੋਗੀ ਆਦਿਤਿਆਨਾਥ ਨੇ ਅੱਗੇ ਕਿਹਾ "ਜੋ ਆਪਣੇ ਆਪ ਨੂੰ ਸਮਾਜਵਾਦੀ ਕਹਿੰਦੇ ਹਨ, ਨਾਮ ਸਮਾਜਵਾਦੀ ਹੈ ਪਰ ਕੰਮ ਹੈ ਤਮੰਚਵਾਦੀ ਅਤੇ ਸੋਚ ਪਰਿਵਾਰਵਾਦੀ ਹੈ।" 12.15 am | ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਾਨਪੁਰ ਦੇਹਤ ਤੋਂ ਕਿਹਾ "2017 ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਦੰਗੇ ਨਹੀਂ ਹੋਏ ਪਰ ਹੁਣ ਉੱਤਰ ਪ੍ਰਦੇਸ਼ ਵਿੱਚ ਇੱਕ ਸ਼ਾਨਦਾਰ ਕਾਵੜ ਯਾਤਰਾ ਨਿਕਲੀਦੀ ਹੈ, ਕੋਈ ਵੀ ਉਨ੍ਹਾਂ ਦੀ ਯਾਤਰਾ ਨੂੰ ਰੋਕਣ ਦੀ ਹਿੰਮਤ ਨਹੀਂ ਕਰ ਸਕਦਾ।" 12.00 am | ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਮੁਰਾਦਾਬਾਦ 'ਚ ਡਰੋਨ ਦੀ ਮਦਦ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਐਸਪੀ ਸਿਟੀ ਅਖਿਲੇਸ਼ ਭਦੌਰੀਆ ਨੇ ਕਿਹਾ "ਅਸੀਂ ਸੁਰੱਖਿਆ ਦੇ ਇੰਤਜ਼ਾਮ ਕੀਤੇ ਹਨ। ਅਸੀਂ ਡਰੋਨ ਕੈਮਰਿਆਂ ਦੀ ਮਦਦ ਨਾਲ ਵੀ ਇਲਾਕੇ ਦੀ ਨਿਗਰਾਨੀ ਕਰ ਰਹੇ ਹਾਂ।" 11.35 am | ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਅੱਜ ਸਵੇਰੇ 11 ਵਜੇ ਤੱਕ 23.03% ਮਤਦਾਨ ਹੋਇਆ ਹੈ। 10.00 am | ਅਪਰ ਮੁੱਖ ਚੋਣ ਅਧਿਕਾਰੀ ਬੀ.ਡੀ. ਰਾਮ ਤਿਵਾਰੀ, ਲਖਨਊ ਦੇ ਕਹਿਣਾ ਕਿ ਉੱਤਰ ਪ੍ਰਦੇਸ਼ ਵਿੱਚ ਦੂਜੇ ਪੜਾਅ ਵਿੱਚ 55 ਸੀਟਾਂ ਲਈ 7 ਵਜੇ ਤੋਂ 9 ਵਜੇ ਤੱਕ 9.45% ਵੋਟਿੰਗ ਹੋਈ। ਸਾਰੇ ਸਥਾਨਾਂ ਉੱਤੇ ਸ਼ਾਂਤੀ ਅਤੇ ਨਿਰਪੱਖਤਾ ਦੇ ਨਾਲ ਮਤਦਾਨ ਹੋਇਆ। ਜਿੰਨ੍ਹਾਂ ਥਾਵਾਂ 'ਤੇ ਈਵੀਐਮ ਖ਼ਰਾਬ ਹੋਣ ਦੀ ਸੂਚਨਾ ਮਿਲੀ ਸੀ, ਉਥੇ ਈਵੀਐਮ ਬਦਲ ਦਿੱਤੇ ਗਏ ਹਨ। 9.45 am | ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਅੱਜ ਸਵੇਰੇ 9 ਵਜੇ ਤੱਕ 9.45% ਮਤਦਾਨ ਹੋਇਆ ਹੈ। 9.25 am | ਭਾਜਪਾ ਨੇਤਾ ਜਿਤਿਨ ਪ੍ਰਸਾਦਾ ਨੇ ਸ਼ਾਹਜਹਾਂਪੁਰ ਦੇ ਪੋਲਿੰਗ ਬੂਥ 'ਤੇ ਪਹੁੰਚ ਕੇ ਆਪਣੀ ਵੋਟ ਪਾਈ। ਉਨ੍ਹਾਂ ਕਿਹਾ "ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਭਾਜਪਾ ਨੂੰ ਸੂਬੇ ਵਿੱਚ 300 ਤੋਂ ਵੱਧ ਸੀਟਾਂ ਮਿਲਣਗੀਆਂ। ਸ਼ਾਹਜਹਾਂਪੁਰ ਵਿੱਚ ਇਸ ਵਾਰ ਭਾਜਪਾ ਨੂੰ 6 ਵਿੱਚੋਂ 6 ਸੀਟਾਂ ਮਿਲਣਗੀਆਂ।" 08.33 am | ਸਹਾਰਨਪੁਰ ਦੇ ਡੀਆਈਜੀ ਨੇ ਕਿਹਾ "ਅਸੀਂ ਅਜਿਹੇ ਸੁਰੱਖਿਆ ਪ੍ਰਬੰਧ ਕੀਤੇ ਹਨ ਤਾਂ ਜੋ ਵੋਟਰਾਂ ਨੂੰ ਸੁਰੱਖਿਆ ਦੀ ਪੂਰੀ ਭਾਵਨਾ ਹੋਵੇ। ਅਸੀਂ ਰਾਜ ਦੀਆਂ ਸਾਰੀਆਂ ਸਰਹੱਦਾਂ ਅਤੇ ਪੋਲਿੰਗ ਬੂਥਾਂ 'ਤੇ ਕੇਂਦਰੀ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਹੈ।" 08.30 am | ਰਾਮਪੁਰ 'ਚ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ "ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੂਰੇ ਉਤਸ਼ਾਹ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨ।" 08:25 am | ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਯੂਪੀ ਚੋਣਾਂ 2022 ਦੇ ਦੂਜੇ ਪੜਾਅ ਲਈ ਆਪਣੀ ਵੋਟ ਪਾਉਣ ਲਈ ਰਾਮਪੁਰ ਵਿੱਚ ਇੱਕ ਪੋਲਿੰਗ ਬੂਥ 'ਤੇ ਇੱਕ ਕਤਾਰ ਵਿੱਚ ਖੜ੍ਹੇ ਹਨ। 08:20 am | ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕਹਿੰਦੇ ਹਨ "ਭੈਣ-ਭਰਾ (ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ) ਕਾਂਗਰਸ ਨੂੰ ਬਰਬਾਦ ਕਰਨ ਲਈ ਕਾਫੀ ਹਨ। ਇਸ ਲਈ ਕਿਸੇ ਹੋਰ ਦੀ ਲੋੜ ਨਹੀਂ ਹੈ।” 07:15 am | ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵਿਰੋਧੀ ਧਿਰ ਦੇ ਦੋਸ਼ਾਂ 'ਤੇ ਕਿਹਾ "ਪਹਿਲਾਂ, ਰਾਜਨੀਤੀ ਜਾਤ, ਧਰਮ ਅਤੇ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਸੀ। ਅੱਜ, ਵਿਕਾਸ, ਸੁਸ਼ਾਸਨ, ਗਰੀਬ ਕਲਿਆਣ, ਪਿੰਡਾਂ, ਔਰਤਾਂ, ਕਿਸਾਨ ਅਤੇ ਨੌਜਵਾਨ ਏਜੰਡੇ 'ਤੇ ਹਨ ਹੈ।" 07:00 am | ਉੱਤਰ ਪ੍ਰਦੇਸ਼ ਚੋਣਾਂ 2022 ਦੇ ਦੂਜੇ ਪੜਾਅ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਪੋਲਿੰਗ ਸ਼ੁਰੂ ਹੋ ਗਈ ਹੈ। -PTC News