ਪਿੱਪਲ ਦੇ ਰੁੱਖ 'ਚ ਸਮੋਇਆ ਹੈ 'ਗੁਣਾਂ ਦਾ ਅਥਾਹ ਭੰਡਾਰ' , ਪੇਟ ਦੀ ਇਨਫੈਕਸ਼ਨ ਤੋਂ ਲੈ ਕੇ ਕਰਦਾ ਹੈ ਇਹ ਬਿਮਾਰੀਆਂ ਦੂਰ
ਗਰਮੀਆਂ ਦੇ ਮੌਸਮ 'ਚ ਠੰਡੀਆਂ-ਠਾਰ ਹਵਾਵਾਂ ਦੇਣ ਵਾਲਾ ਰੁੱਖ ਆਪਣੇ ਅੰਦਰ ਗੁਣਾਂ ਦਾ ਅਥਾਹ ਭੰਡਾਰ ਸਮੋ ਕੇ ਰੱਖਦਾ ਹੈ । ਜੀ ਹਾਂ , ਅਸੀਂ ਪਿੱਪਲ ਦੀ ਗੱਲ ਕਰ ਰਹੇ ਹਾਂ ਜਿਸਨੂੰ ਸਭ ਤੋਂ ਪੁਰਾਣਾ ਦਰੱਖਤ ਹੋਣ ਦਾ ਮਾਣ ਹਾਸਲ ਹੈ । ਪੁਰਾਣੇ ਹਕੀਮਾਂ ਦੀਆਂ ਜੜ੍ਹੀ -ਬੂਟੀ ਵਿਸ਼ੇਸ਼ ਦਵਾਈਆਂ ਤੋਂ ਲੈ ਕੇ ਅੰਗਰੇਜ਼ੀ ਦਵਾਈਆਂ 'ਚ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ । ਪਿੱਪਲ ਦੇ ਰੁੱਖ ਦੇ ਪੱਤੇ ਜਿੱਥੇ ਸਾਨੂੰ ਗਰਮੀਆਂ ਦੀਆਂ ਤਪਸ਼ਾਂ ਤੋਂ ਬਚਾਉਂਦੇ ਹੋਏ ਠੰਡੀਆਂ ਹਵਾਵਾਂ ਪ੍ਰਦਾਨ ਕਰਦੇ ਹਨ, ਉੱਥੇ ਹੀ ਇਹ ਮਨੁੱਖ ਨੂੰ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਦੀ ਵੀ ਸਮਰੱਥਾ ਰੱਖਦੇ ਹਨ । ਪਿੱਪਲ ਦਾ ਰੁੱਖ ਐਨਾ ਗੁਣਕਾਰੀ ਹੈ ਕਿ ਮਨੁੱਖ ਇਸਦੇ ਪੱਤਿਆਂ, ਜੜ੍ਹਾਂ, ਬੀਆਂ ਦਾ ਇਸਤੇਮਾਲ ਕਰਕੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦਾ ਹੈ । ਦਿਨ ਦੇ ਹਰੇਕ ਪਹਿਰ ਯਾਨੀ ਕਿ ਦਿਨ ਦੇ 24 ਘੰਟਿਆਂ 'ਚ ਸਾਨੂੰ ਆਕਸੀਜਨ ਪ੍ਰਦਾਨ ਕਰਨ ਵਾਲੇ ਪਿੱਪਲ ਨੂੰ ਇਨਸਾਨ ਲਈ ਵਰਦਾਨ ਕਹਿ ਲਿਆ ਜਾਵੇ ਤਾਂ ਗਲਤ ਨਹੀਂ ਹੋਵੇਗਾ। ਆਓ, ਅੱਜ ਪਿੱਪਲ ਦੇ ਰੁੱਖ ਦੇ ਫਾਇਦਿਆਂ ਬਾਰੇ ਜਾਣਦੇ ਹਾਂ ।
1. ਪੇਟ ਦੀਆਂ ਸਮੱਸਿਆਵਾਂ ਨੂੰ ਕਰਦੇ ਹਨ ਦੂਰ :- ਪਿੱਪਲ ਦੇ ਪੱਤੇ ਪੇਟ ਦੀਆਂ ਬਿਮਾਰੀਆਂ ਜਿਵੇਂ :- ਗੈਸ , ਕਬਜ਼ ਅਤੇ ਪੇਟ ਦੀ ਇਨਫੈਕਸ਼ਨ ਨੂੰ ਖ਼ਤਮ ਕਰਨ 'ਚ ਸਹਾਈ ਹੁੰਦੇ ਹਨ , ਪਿੱਪਲ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਸਵੇਰੇ ਖਾਲੀ ਪੇਟ ਸੇਵਨ ਕਰਨ ਨਾਲ ਪੇਟ ਦੀਆਂ ਕਾਫ਼ੀ ਸਮੱਸਿਆਵਾਂ ਹੱਲ ਹੁੰਦੀਆਂ ਹਨ। ਜੇਕਰ ਤੁਹਾਡੇ ਪੇਟ ਅੰਦਰ ਕੀੜੇ ਹਨ ਤਾਂ ਪਿੱਪਲ ਦੇ ਪੱਤੇ ਦੇ ਚੂਰਨ 'ਚ ਇਕੋ ਜਿਹੀ ਮਾਤਰਾ ਦਾ ਗੁੜ ਅਤੇ ਸੌਂਫ ਮਿਲਾ ਕੇ ਖਾਣ ਨਾਲ ਪੇਟ ਦੇ ਕੀੜੇ ਵੀ ਖ਼ਤਮ ਹੋ ਜਾਂਦੇ ਹਨ ।
2. ਦਮੇ ਦੇ ਮਰੀਜ਼ਾਂ ਲਈ ਲਾਹੇਵੰਦ :- ਪਿੱਪਲ ਜਿਹੇ ਗੁਣਕਾਰੀ ਰੁੱਖ ਦੀ ਸੁੱਕੀ ਛਿੱਲ ਦਮੇ ਦੀ ਬਿਮਾਰੀ ਨੂੰ ਜੜੋਂ ਖਤਮ ਕਰਨ ਦੀ ਤਾਕਤ ਰੱਖਦੀ ਹੈ । ਇਸਦੀ ਸੁੱਕੀ ਛਿੱਲ ਨੂੰ ਪੀਸ ਕੇ ਚੂਰਨ ਬਣਾਓ ਅਤੇ ਗਰਮ ਜਾਂ ਕੋਸੇ ਪਾਣੀ ਨਾਲ ਇਸਦਾ ਸੇਵਨ ਕਰਨ ਨਾਲ ਦਮੇ ਦੀ ਬਿਮਾਰੀ ਤੋਂ ਰਾਹਤ ਮਿਲੇਗੀ ।
3. ਦੰਦ ਦਰਦ 'ਚ ਮਿਲਦੀ ਰਾਹਤ :- ਪਿੱਪਲ ਦੀ ਛਿੱਲ ਦੇ ਚੂਰਨ ਨੂੰ ਕੋਸੇ ਪਾਣੀ 'ਚ ਮਿਲਾ ਕੇ ਕੁਰਲੀ ਕਰਨ ਨਾਲ ਦੰਦ ਅਤੇ ਮਸੂੜੇ ਦੇ ਦਰਦ 'ਚ ਰਾਹਤ ਮਿਲਦੀ ਹੈ ।
4. ਜ਼ਖਮ ਨੂੰ ਠੀਕ ਕਰਦਾ ਹੈ :- ਜੇਕਰ ਕਿਸੇ ਵਿਅਕਤੀ ਨੂੰ ਜ਼ਹਿਰੀਲਾ ਜਾਨਵਰ ਕੱਟ ਜਾਵੇ ਤਾਂ ਉਸ ਉੱਤੇ ਉਬਾਲੇ ਹੋਏ ਪਿੱਪਲ ਦੇ ਪੱਤਿਆਂ ਨੂੰ ਲਗਾਉਣ ਨਾਲ ਕਾਫ਼ੀ ਫਰਕ ਪੈਂਦਾ ਹੈ ।
5. ਚਮੜੀ ਦੇ ਰੋਗਾਂ ਤੋਂ ਮਿਲਦੀ ਹੈ ਨਿਜਾਤ :- ਪਿੱਪਲ ਦੇ ਪੱਤੇ ਚਮੜੀ 'ਚ ਪੈਦਾ ਹੋਈ ਇਨਫੈਕਸ਼ਨ ਨੂੰ ਜੜੋਂ ਖਤਮ ਕਰਦੇ ਹਨ, ਜੇਕਰ ਚਮੜੀ ਰੋਗ ਨਾਲ ਜੂਝਣ ਵਾਲਾ ਵਿਅਕਤੀ ਇਸਦੇ ਪੱਤਿਆਂ ਦਾ ਕਾੜਾ ਬਣਾ ਕੇ ਪੀਵੇ ਤਾਂ ਇਹ ਰੋਗ ਹੋਰ ਵੀ ਤੇਜ਼ੀ ਨਾਲ ਦੂਰ ਹੁੰਦਾ ਹੈ ।