ਅਮਰੀਕਾ, ਬ੍ਰਿਟੇਨ ਤੇ ਫਰਾਂਸ ਨੇ ਅੱਤਵਾਦੀ ਮਸੂਦ ਅਜ਼ਹਰ ਨੂੰ ਬਲੈਕਲਿਸਟ ਕਰਨ ਦਾ UN 'ਚ ਦਿੱਤਾ ਪ੍ਰਸਤਾਵ
ਅਮਰੀਕਾ, ਬ੍ਰਿਟੇਨ ਤੇ ਫਰਾਂਸ ਨੇ ਅੱਤਵਾਦੀ ਮਸੂਦ ਅਜ਼ਹਰ ਨੂੰ ਬਲੈਕਲਿਸਟ ਕਰਨ ਦਾ UN 'ਚ ਦਿੱਤਾ ਪ੍ਰਸਤਾਵ:ਨਵੀਂ ਦਿੱਲੀ : ਪੁਲਵਾਮਾ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਨੂੰ ਬਲੈਕਲਿਸਟ ਕਰਨ ਲਈ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ 'ਚ ਇੱਕ ਪ੍ਰਸਤਾਵ ਲਿਆਂਦਾ ਗਿਆ ਹੈ।ਜਿਸ ਕਰਕੇ ਬੁੱਧਵਾਰ ਨੂੰ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਮਸੂਦ ਅਜ਼ਹਰ ਨੂੰ ਬਲੈਕਲਿਸਟ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ।
[caption id="attachment_262817" align="aligncenter" width="300"] ਅਮਰੀਕਾ, ਬ੍ਰਿਟੇਨ ਤੇ ਫਰਾਂਸ ਨੇ ਅੱਤਵਾਦੀ ਮਸੂਦ ਅਜ਼ਹਰ ਨੂੰ ਬਲੈਕਲਿਸਟ ਕਰਨ ਦਾ UN 'ਚ ਦਿੱਤਾ ਪ੍ਰਸਤਾਵ[/caption]
ਇਸ ਪ੍ਰਸਤਾਵ ਵਿਚ ਕਿਹਾ ਗਿਆ ਕਿ ਜੈਸ਼ ਨੇ ਹੀ ਭਾਰਤੀ ਨੀਮ ਫੌਜੀਆਂ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਹਮਲਾ ਕੀਤਾ ਸੀ।ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ 15 ਮੈਂਬਰੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਪਾਬੰਦੀ ਕਮੇਟੀ ਨੂੰ ਕਿਹਾ ਕਿ ਮਸੂਦ ਅਜ਼ਹਰ ਵਿਰੁੱਧ ਹਥਿਆਰ ਪਾਬੰਦੀ, ਵਿਸ਼ਵੀ ਯਾਤਰਾ 'ਤੇ ਪਾਬੰਦੀ ਲਗਾਏ ਅਤੇ ਉਸ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇ।
[caption id="attachment_262816" align="aligncenter" width="300"]
ਅਮਰੀਕਾ, ਬ੍ਰਿਟੇਨ ਤੇ ਫਰਾਂਸ ਨੇ ਅੱਤਵਾਦੀ ਮਸੂਦ ਅਜ਼ਹਰ ਨੂੰ ਬਲੈਕਲਿਸਟ ਕਰਨ ਦਾ UN 'ਚ ਦਿੱਤਾ ਪ੍ਰਸਤਾਵ[/caption]
ਸੰਯੁਕਤ ਰਾਸ਼ਟਰ ਵਿਚ ਬੀਤੇ 10 ਸਾਲਾਂ ਵਿਚ ਚੌਥੀ ਵਾਰ ਅਜਿਹਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ,ਜਿਸ ਵਿਚ ਮਸੂਦ ਨੂੰ ਵਿਸ਼ਵੀ ਅੱਤਵਾਦੀ ਐਲਾਨ ਕਰਨ ਦੀ ਮੰਗ ਕੀਤੀ ਗਈ ਹੈ।
[caption id="attachment_262815" align="aligncenter" width="297"]
ਅਮਰੀਕਾ, ਬ੍ਰਿਟੇਨ ਤੇ ਫਰਾਂਸ ਨੇ ਅੱਤਵਾਦੀ ਮਸੂਦ ਅਜ਼ਹਰ ਨੂੰ ਬਲੈਕਲਿਸਟ ਕਰਨ ਦਾ UN 'ਚ ਦਿੱਤਾ ਪ੍ਰਸਤਾਵ[/caption]
ਦੱਸ ਦਈਏ ਕਿ ਭਾਰਤ ਸਰਕਾਰ ਪਾਕਿਸਤਾਨੀ ਫੌਜ ਅਤੇ ਜੈਸ਼ ਵਿਚਕਾਰ ਮਿਲੀਭੁਗਤ ਦੇ ਸਬੂਤ ਦੁਨੀਆ ਭਰ ਦੇ ਦੇਸ਼ਾਂ ਨੂੰ ਸੌਂਪ ਰਹੀ ਹੈ।ਜਿਸ ਕਰਕੇ ਆਬੂ ਧਾਬੀ ਵਿਚ 1 ਮਾਰਚ ਨੂੰ ਹੋਣ ਜਾ ਰਹੀ ਇਸਲਾਮਿਕ ਦੇਸ਼ਾਂ ਦੀ ਬੈਠਕ ਵਿਚ ਵੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਮੁੱਦੇ ਨੂੰ ਚੁੱਕ ਸਕਦੀ ਹੈ।
-PTCNews