ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਇੱਕ ਸਕੂਲ ਵਿੱਚ ਗੋਲੀਬਾਰੀ ਦੌਰਾਨ ਹੋਈਆਂ 8 ਮੌਤਾਂ
ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਇੱਕ ਸਕੂਲ ਵਿੱਚ ਗੋਲੀਬਾਰੀ ਦੌਰਾਨ ਹੋਈਆਂ 8 ਮੌਤਾਂ:ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਅੱਜ ਸਵੇਰੇ ਸਥਾਨਕ ਹਾਈ ਸਕੂਲ 'ਚ ਇੱਕ ਹਮਲਾਵਰ ਨੇ ਗੋਲੀਬਾਰੀ ਕੀਤੀ ਦਿੱਤੀ ਹੈ।ਇਸ ਗੋਲੀਬਾਰੀ 'ਚ ਹੁਣ ਤੱਕ 8 ਲੋਕਾਂ ਦੀ ਮੌਤ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ।ਇਹ ਗੋਲੀਬਾਰੀ ਟੈਕਸਾਸ ਦੇ ਸਾਂਟਾ ਫੇਅ ਹਾਈ ਸਕੂਲ 'ਚ ਹੋਈ ਹੈ।ਇਹ ਸਾਂਟਾ ਫੇਅ ਹਾਈ ਸਕੂਲ ਹਾਊਸਟਨ ਤੋਂ ਲਗਪਗ 40 ਮੀਲ 65 ਕਿਲੋਮੀਟਰ ਦੂਰ ਹੈ।
ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਜ਼ਿਲ੍ਹੇ ਦੇ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਉਸ ਸਮੇਂ ਕਲਾਸਾਂ ਹਾਲੇ ਸ਼ੁਰੂ ਹੀ ਹੋਈਆਂ ਸਨ।
ਪੁਲਿਸ ਨੇ ਅਜੇ ਤੱਕ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਨਾ ਹੀ ਇਸ ਗੱਲ ਦੀ ਕਿ ਬੰਦੂਕਧਾਰੀ ਵਿਦਿਆਰਥੀ ਸੀ ਜਾਂ ਕੋਈ ਬਾਹਰੀ ਵਿਅਕਤੀ ਸੀ।
-PTCNews