ਅਮਰੀਕਾ ’ਚ ਉਬਰ ਟੈਕਸੀ ਚਲਾਉਂਦੇ ਸਿੱਖ ਡਰਾਇਵਰ 'ਤੇ ਨਸਲੀ ਆਧਾਰ ’ਤੇ ਹੋਇਆ ਹਮਲਾ
ਅਮਰੀਕਾ ’ਚ ਉਬਰ ਟੈਕਸੀ ਚਲਾਉਂਦੇ ਸਿੱਖ ਡਰਾਇਵਰ 'ਤੇ ਨਸਲੀ ਆਧਾਰ ’ਤੇ ਹੋਇਆ ਹਮਲਾ:ਵਾਸ਼ਿੰਗਟਨ : ਅਮਰੀਕਾ ਦੇ ਵਾਸ਼ਿੰਗਟਨ ਦੇ ਬੇਲਿੰਘਮ ਸ਼ਹਿਰ ’ਚ ਉਬਰ ਟੈਕਸੀ ਚਲਾਉਂਦੇ ਇੱਕ ਸਿੱਖ ਡਰਾਇਵਰ 'ਤੇ ਨਸਲੀ ਆਧਾਰ ’ਤੇ ਹਮਲਾ ਹੋਇਆ ਹੈ। ਓਥੇ ਇੱਕ ਯਾਤਰੀ ਨੇ ਉਸ ਦਾ ਗਲ਼ਾ ਘੁੱਟ ਕੇ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ। ਇਹ ਘਟਨਾ ਬੀਤੀ 5 ਦਸੰਬਰ ਨੂੰ ਵਾਪਰੀ ਹੈ।ਦਰਅਸਲ 'ਚ ਇੱਕ ਸਿੱਖ ਡਰਾਇਵਰ ਨੇ ਗ੍ਰਿਫ਼ਿਨ ਲੇਵੀ ਸੇਅਰਜ਼ ਨੂੰ ਇੱਕ ਯਾਤਰੀ ਵਜੋਂ ਆਪਣੀ ਟੈਕਸੀ ’ਚ ਬਿਠਾਇਆ ਸੀ। [caption id="attachment_368125" align="aligncenter" width="300"] ਅਮਰੀਕਾ ’ਚ ਉਬਰ ਟੈਕਸੀ ਚਲਾਉਂਦੇ ਸਿੱਖ ਡਰਾਇਵਰ 'ਤੇ ਨਸਲੀ ਆਧਾਰ ’ਤੇ ਹੋਇਆ ਹਮਲਾ[/caption] ਇਸ ਦੌਰਾਨ ਪੀੜਤ ਸਿੱਖ ਡਰਾਇਵਰ ਨੇ ਦੱਸਿਆ ਕਿ ਸੇਅਰਜ਼ ਨੇ ਕੋਈ ਖ਼ਰੀਦਦਾਰੀਆਂ ਕਰਨ ਲਈ ਟੈਕਸੀ ਬੁੱਕ ਕੀਤੀ ਸੀ ਤੇ ਫਿਰ ਆਪਣਾ ਕੰਮ ਕਰ ਕੇ ਆਪਣੇ ਟਿਕਾਣੇ ’ਤੇ ਪਰਤਿਆ। ਉੱਥੇ ਉਸ ਨੇ ਡਰਾਇਵਰ ਨੂੰ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤਾ ਤੇ ਉਸ ਦਾ ਗਲ਼ਾ ਘੁੱਟ ਦਿੱਤਾ। ਉਸ ਨੇ ਡਰਾਇਵਰ ਉੱਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਹਨ। [caption id="attachment_368126" align="aligncenter" width="300"] ਅਮਰੀਕਾ ’ਚ ਉਬਰ ਟੈਕਸੀ ਚਲਾਉਂਦੇ ਸਿੱਖ ਡਰਾਇਵਰ 'ਤੇ ਨਸਲੀ ਆਧਾਰ ’ਤੇ ਹੋਇਆ ਹਮਲਾ[/caption] ਇਸ ਘਟਨਾ ਤੋਂ ਬਾਅਦ ਸਿੱਖ ਡਰਾਇਵਰ ਨੇ 911 ਉੱਤੇ ਕਾਲ ਕਰ ਕੇ ਪੁਲਿਸ ਨੂੰ ਇਸ ਬਾਰੇ ਦੱਸਿਆ। ਜਿਸ ਤੋਂ ਬਾਅਦ ਪੁਲਿਸ ਨੇ 22 ਸਾਲਾ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਅਗਲੇ ਦਿਨ 13,000 ਡਾਲਰ ਦੇ ਜ਼ਮਾਨਤੀ ਮੁਚੱਲਕੇ ’ਤੇ ਰਿਹਾਅ ਕਰ ਦਿੱਤਾ ਗਿਆ ਹੈ। -PTCNews