126 ਲੋਕਾਂ ਨੂੰ ਲੈ ਕੇ ਜਾ ਰਹੇ ਜਹਾਜ਼ ਨੂੰ ਕਰੈਸ਼ ਲੈਂਡਿੰਗ ਤੋਂ ਬਾਅਦ ਲੱਗੀ ਅੱਗ
ਮਿਆਮੀ (ਅਮਰੀਕਾ), 22 ਜੂਨ: 126 ਲੋਕਾਂ ਨੂੰ ਲੈ ਕੇ ਜਾ ਰਹੇ ਰੈੱਡ ਏਅਰ ਦੇ ਜਹਾਜ਼ ਨੂੰ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਰੈਸ਼ ਲੈਂਡਿੰਗ ਤੋਂ ਬਾਅਦ ਅੱਗ ਲੱਗ ਗਈ। ਅਧਿਕਾਰੀਆਂ ਮੁਤਾਬਕ ਡੋਮਿਨਿਕਨ ਰੀਪਬਲਿਕ ਦੇ ਸੈਂਟੋ ਡੋਮਿੰਗੋ ਤੋਂ ਪਹੁੰਚਣ 'ਤੇ ਫਲਾਈਟ ਦਾ ਲੈਂਡਿੰਗ ਗੇਅਰ ਰਨਵੇ 'ਤੇ ਡਿੱਗ ਗਿਆ। ਇਹ ਵੀ ਪੜ੍ਹੋ: 27 ਜੂਨ ਨੂੰ ਹੜਤਾਲ 'ਤੇ ਰਹਿਣਗੇ ਬੈਂਕ ਕਰਮਚਾਰੀ, ਸਰਕਾਰੀ ਬੈਂਕ ਰਹਿਣਗੇ ਬੰਦ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ ਤਿੰਨ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਦੋਂਕਿ ਬਾਕੀ ਯਾਤਰੀਆਂ ਨੂੰ ਹਾਦਸੇ ਵਾਲੀ ਥਾਂ ਤੋਂ ਟਰਮੀਨਲ ਤੱਕ ਲਿਜਾਇਆ ਗਿਆ। ਮਿਆਮੀ-ਡੇਡ ਏਵੀਏਸ਼ਨ ਵਿਭਾਗ ਦੇ ਬੁਲਾਰੇ ਗ੍ਰੇਗ ਚਿਨ ਨੇ ਦੱਸਿਆ ਕਿ ਇਹ ਘਟਨਾ ਸ਼ਾਮ 5.30 ਵਜੇ ਦੇ ਕਰੀਬ ਵਾਪਰੀ ਜਦੋਂ ਜਹਾਜ਼ ਸੈਂਟੋ ਡੋਮਿੰਗੋ ਤੋਂ ਮਿਆਮੀ ਪਹੁੰਚਿਆ। ਰਨਵੇਅ ਤੋਂ ਖਿਸਕਣ ਤੋਂ ਬਾਅਦ, ਜਹਾਜ਼ ਨੇ ਨਜ਼ਦੀਕੀ ਕਰੇਨ ਟਾਵਰ ਅਤੇ ਇੱਕ ਛੋਟੀ ਇਮਾਰਤ ਸਮੇਤ ਕਈ ਵਸਤੂਆਂ ਨੂੰ ਟੱਕਰ ਮਾਰ ਦਿੱਤੀ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਨੁਸਾਰ, ਜਹਾਜ਼ ਮੈਕਡੋਨਲ ਡਗਲਸ MD-82 ਸੀ, ਉਨ੍ਹਾਂ ਵੱਲੋਂ ਬੁੱਧਵਾਰ ਨੂੰ ਘਟਨਾ ਸਥਾਨ 'ਤੇ ਜਾਂਚਕਰਤਾਵਾਂ ਦੀ ਇੱਕ ਟੀਮ ਵੀ ਭੇਜੀ ਜਾਵੇਗੀ। ਮਿਆਮੀ-ਡੇਡ ਫਾਇਰ ਰੈਸਕਿਊ ਨੇ ਕਿਹਾ ਕਿ "ਅੱਗ ਬੁਝਾਉਣ ਵਾਲਿਆਂ ਨੇ ਅੱਗ ਬੁਝਾ ਦਿੱਤੀ ਹੈ ਅਤੇ ਈਂਧਨ ਦੇ ਲੀਕੇਜ ਨੂੰ ਘਟਾ ਰਹੇ ਹਨ।" ਇਹ ਵੀ ਪੜ੍ਹੋ: ਹੁਣ ਸੰਜੇ ਪੋਪਲੀ ਦੇ ਘਰੋਂ ਬਰਾਮਦ ਹੋਏ ਜਿੰਦਾ ਕਾਰਤੂਸ; ਆਰਮਜ਼ ਐਕਟ ਤਹਿਤ ਵੀ ਮਾਮਲਾ ਦਰਜ ਇਸ ਘਟਨਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਵਿਡੀਓਜ਼ ਵਿੱਚ ਫਾਇਰਫਾਈਟਰਾਂ ਦੁਆਰਾ ਚਿੱਟੇ ਰਸਾਇਣਕ ਝੱਗ ਨਾਲ ਜਹਾਜ਼ ਨੂੰ ਭਿਜਾਇਆ ਗਿਆ ਸੀ, ਜਦੋਂ ਕਿ ਹੋਰ ਫੋਟੋਆਂ ਵਿੱਚ ਡਰੇ ਹੋਏ ਯਾਤਰੀਆਂ ਨੂੰ ਅੱਗ ਤੋਂ ਭੱਜਦੇ ਹੋਏ ਦੇਖਿਆ ਜਾ ਸਕਦਾ। -PTC News