Thu, Nov 14, 2024
Whatsapp

ਅਮਰੀਕੀ ਫ਼ੌਜ ਦਾ ਵੱਡਾ ਐਲਾਨ : ਟੀਕਾਕਰਨ ਨਾ ਕਰਵਾਉਣ 'ਤੇ ਕੀਤਾ ਜਾਵੇਗਾ ਬਰਖ਼ਾਸਤ

Reported by:  PTC News Desk  Edited by:  Manu Gill -- February 03rd 2022 02:01 PM -- Updated: February 03rd 2022 02:10 PM
ਅਮਰੀਕੀ  ਫ਼ੌਜ ਦਾ ਵੱਡਾ ਐਲਾਨ : ਟੀਕਾਕਰਨ ਨਾ ਕਰਵਾਉਣ 'ਤੇ ਕੀਤਾ ਜਾਵੇਗਾ ਬਰਖ਼ਾਸਤ

ਅਮਰੀਕੀ ਫ਼ੌਜ ਦਾ ਵੱਡਾ ਐਲਾਨ : ਟੀਕਾਕਰਨ ਨਾ ਕਰਵਾਉਣ 'ਤੇ ਕੀਤਾ ਜਾਵੇਗਾ ਬਰਖ਼ਾਸਤ

Corona Vaccination: ਕੋਰੋਨਾ ਦੇ ਕਾਰਨ ਦੁਨੀਆਂ ਭਰ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕੋਰੋਨਾ ਦੇ ਕੇਸਾਂ 'ਚ ਕਮੀ ਆਉਣ ਦੇ ਨਾਲ ਵੀ ਇਹ ਡਰ ਕਾਇਮ ਹੈ। ਇਸ ਦੇ ਨਾਲ ਦੁਨੀਆਂ ਭਰ ਦੀਆਂ ਸਰਕਾਰਾਂ ਵਲੋਂ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਟੀਕਾਕਰਨ ਲਈ ਵੀ ਕਿਹਾ ਜਾ ਰਿਹਾ ਹੈ। ਇਸ ਦੇ ਚਲਦਿਆਂ ਹੀ ਸੰਯੁਕਤ ਰਾਸ਼ਟਰ ਅਮਰੀਕਾ ਨੇ ਇਕ ਵੱਡਾ ਐਲਾਨ ਕੀਤਾ ਕਿ ਜੇਕਰ ਕੋਈ ਫ਼ੌਜੀ ਜਵਾਨ ਟੀਕਾਕਰਨ ਨਹੀਂ ਕਾਰਵਉਂਦਾ ਹੈ ਤਾਂ ਉਸਨੂੰ ਫੌਜ ਵਿੱਚੋ ਕੱਢ ਦਿੱਤਾ ਜਾਵੇਗਾ।   ਕ੍ਰਿਸਟੀਨ ਨੇ ਦੱਸਿਆ ਕਿ ਟੀਕਾਕਰਨ ਲਈ ਫੌਜ ਇਕ ਸਮੇਂ 'ਤੇ 3000 ਤੋਂ ਵੱਧ ਜਵਾਨਾਂ ਨੂੰ ਛੁੱਟੀ ਮਿਲ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ 26 ਜਨਵਰੀ ਤੱਕ ਟੀਕਾਕਰਨ ਤੋਂ ਇਨਕਾਰ ਕਾਰਨ 'ਤੇ ਬਟਾਲੀਅਨ ਦੇ ਦੋ ਕਮਾਂਡਰਾਂ ਸਮੇਤ ਕੁੱਲ ਛੇ ਉੱਚ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਜਿਨ੍ਹਾਂ ਸੈਨਿਕਾਂ ਦੁਆਰਾ ਟੀਕਾਕਰਨ ਤੋਂ ਮਨਾ ਕੀਤਾ ਗਿਆ ਫੌਜ ਦੁਆਰਾ ਉਨ੍ਹਾਂ ਨੂੰ ਲਿਖਤੀ ਚਿਤਾਵਨੀ ਦਿੱਤੀ ਗਈ ਹੈ। ਦੱਸ ਦਈਏ ਕਿ US ਨੇਵੀ ਵਲੋਂ ਅਕਤੂਬਰ ਅੱਧ ਵਿੱਚ ਇਹ ਘੋਸ਼ਣਾ ਕੀਤਾ ਗਈ ਸੀ ਕਿ ਟੀਕਾਕਰਨ ਤੋਂ ਇਨਕਾਰ ਕਰਨ ਵਾਲੇ ਕਰਮਚਾਰੀਆਂ ਨੂੰ ਮਿਲਟਰੀ ਫੋਰਸ ਤੋਂ ਕੱਢ ਦਿੱਤਾ ਜਾਵੇਗਾ। ਦੱਸ ਦਈਏ ਕਿ 96% ਸੈਨਿਕਾਂ ਦੁਆਰਾ ਪੂਰੀ ਤਰ੍ਹਾਂ ਟੀਕਾ ਕਰਵਇਆ ਗਿਆ ਹੈ। ਪ੍ਰੈਸ ਨੋਟ ਦੇ ਅਨੁਸਾਰ, ਸਾਰੇ ਸਰਗਰਮ-ਡਿਊਟੀ ਸੈਨਿਕਾਂ ਦੀ ਵੱਡੀ ਬਹੁਗਿਣਤੀ ਨੇ ਘੱਟੋ ਘੱਟ ਇੱਕ ਖੁਰਾਕ ਪ੍ਰਾਪਤ ਕੀਤੀ ਹੈ, ਜਦੋਂ ਕਿ ਲਗਭਗ 3,350 ਸੈਨਿਕਾਂ ਨੇ ਵੈਕਸੀਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਲਗਭਗ 5,900 ਨੇ ਅਸਥਾਈ ਛੋਟਾਂ ਪ੍ਰਾਪਤ ਕੀਤੀਆਂ ਹਨ। ਅਤੇ ਵੱਖ-ਵੱਖ ਸੇਵਾਵਾਂ ਵਿੱਚ ਲਗਭਗ 79 ਵਰਦੀਧਾਰੀ ਫੌਜੀ ਕਰਮਚਾਰੀਆਂ ਦੀ ਕੋਰੋਨ ਵਾਇਰਸ ਤੋਂ ਮੌਤ ਹੋ ਗਈ ਹੈ। ਇਥੇ ਪੜ੍ਹੋ ਹੋਰ ਖ਼ਬਰਾਂ: ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਦਿੱਤਾ ਵੱਡਾ ਬਿਆਨ   -PTC News


Top News view more...

Latest News view more...

PTC NETWORK