ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਅਮਰੀਕਾ ਸਰਕਾਰ ਲਈ ਹੋਇਆ ਮੁਸ਼ਕਲ
ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਅਮਰੀਕਾ ਸਰਕਾਰ ਲਈ ਹੋਇਆ ਮੁਸ਼ਕਲ:ਅਮਰੀਕੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਹਿਮ ਫ਼ੈਸਲਾ ਸੁਣਾਉਂਦਿਆਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਵਰਤੇ ਜਾਂਦੇ ਕਾਨੂੰਨ ਨੂੰ ਸੰਵਿਧਾਨਕ ਤੌਰ 'ਤੇ ਅਸਪੱਸ਼ਟ ਕਰਾਰ ਦੇ ਦਿਤਾ।ਸਰਬਉਚ ਅਦਾਲਤ ਦੇ ਇਸ ਫ਼ੈਸਲੇ ਨਾਲ ਟਰੰਪ ਸਰਕਾਰ ਦੇ ਰਾਹ ਵਿਚ ਕਈ ਅੜਿੱਕੇ ਖੜ੍ਹੇ ਹੋ ਸਕਦੇ ਹਨ ਜੋ ਅਪਰਾਧਕ ਰਿਕਾਰਡ ਵਾਲੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਦਿਨ-ਰਾਤ ਇਕ ਕਰ ਰਹੀ ਹੈ।ਹੈਰਾਨੀ ਵਾਲੀ ਗੱਲ ਇਹ ਰਹੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਿਯੁਕਤ ਜੱਜ ਨੀਲ ਗੌਰਸਚ ਨੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਨਿਯੁਕਤ ਜੱਜਾਂ ਦਾ ਸਾਥ ਦਿਤਾ ਅਤੇ 5-4 ਨਾਲ ਆਏ ਫ਼ੈਸਲੇ ਵਿਚ ਇੰਮੀਗ੍ਰੇਸ਼ਨ ਅਤੇ ਨੈਸ਼ਨਲ ਐਕਟ ਦੀ ਧਾਰਾ ਨੂੰ ਰੱਦ ਕਰ ਦਿਤਾ ਗਿਆ। -PTCNews