ਅਮਰੀਕਾ 'ਚ ਹੁਣ ਕੋਰੋਨਾ ਟੀਕਾ ਲਗਵਾ ਚੁੱਕੇ ਲੋਕ ਬਿਨ੍ਹਾਂ ਮਾਸਕ ਨਿਕਲ ਸਕਦੇ ਹਨ ਬਾਹਰ : CDC
ਵਾਸ਼ਿੰਗਟਨ: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਜਿੱਥੇ ਕਈ ਦੇਸ਼ਾਂ 'ਚ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਉੱਥੇ ਹੀ ਅਮਰੀਕਾ ਤੋਂ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਥੇ ਡਿਜ਼ੀਜ਼ ਕੰਟੋਰਲ ਐਂਡ ਪ੍ਰੀਵੈਂਸ਼ਨ ਸੈਂਟਰ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਕੋਰੋਨਾ ਖੁਰਾਕ ਲੈ ਚੁੱਕੇ ਲੋਕ ਸੁਰੱਖਿਅਤ ਹਨ।
[caption id="attachment_497366" align="aligncenter" width="300"]
ਅਮਰੀਕਾ 'ਚ ਹੁਣ ਕੋਰੋਨਾ ਟੀਕਾ ਲਗਵਾ ਚੁੱਕੇ ਲੋਕ ਬਿਨ੍ਹਾਂ ਮਾਸਕ ਨਿਕਲ ਸਕਦੇ ਹਨ ਬਾਹਰ : CDC[/caption]
ਪੜ੍ਹੋ ਹੋਰ ਖ਼ਬਰਾਂ : ਰਾਸ਼ਨ ਕਾਰਡ ਵਿੱਚ ਇੰਝ ਜੋੜੋ ਘਰ ਦੇ ਨਵੇਂ ਮੈਂਬਰ ਦਾ ਨਾਮ, ਪੜ੍ਹੋ ਪੂਰਾ ਵੇਰਵਾ
ਯੂ.ਐੱਸ. ਸੀ.ਡੀ.ਸੀ.(ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਡੋਜ਼ ਲੈ ਚੁੱਕੇ ਲੋਕ ਹੁਣ ਬਿਨ੍ਹਾਂ ਮਾਸਕ ਪਾਏ ਜਾਂ 6 ਫੁੱਟ ਦੀ ਦੂਰੀ ਨਾਲ ਆਪਣੀਆਂ ਗਤੀਵਿਧੀਆਂ ਕਰ ਸਕਦੇ ਹਨ। ਅਮਰੀਕਾ ਵਿਚ ਇੰਡੋਰ ਤੇ ਆਊਟਡੋਰ ਮਾਸਕ ਦੇ ਨਿਯਮ ਨੂੰ ਉਹਨਾਂ ਵਾਸਤੇ ਖ਼ਤਮ ਕਰ ਦਿੱਤਾ ਹੈ, ਜਿਹਨਾਂ ਨੇ ਵੈਕਸੀਨ ਲਗਵਾ ਲਈ ਹੈ।
[caption id="attachment_497365" align="aligncenter" width="300"]
ਅਮਰੀਕਾ 'ਚ ਹੁਣ ਕੋਰੋਨਾ ਟੀਕਾ ਲਗਵਾ ਚੁੱਕੇ ਲੋਕ ਬਿਨ੍ਹਾਂ ਮਾਸਕ ਨਿਕਲ ਸਕਦੇ ਹਨ ਬਾਹਰ : CDC[/caption]
ਸੀਡੀਸੀ ਦੇ ਡਾਇਰੈਕਟਰ ਰੋਸ਼ੇਲ ਵਾਲੈਂਸਕੀ ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਨੇ ਦੋਵੇਂ ਡੋਜ਼ ਲਈ ਹੈ, ਉਹ ਕੋਈ ਵੀ ਮਾਸਕ ਜਾਂ ਸਰੀਰਕ ਦੂਰੀ ਬਗੈਰ, ਵੱਡੀਆਂ ਜਾਂ ਛੋਟੀਆਂ, ਅੰਦਰੂਨੀ ਅਤੇ ਬਾਹਰੀ ਗਤੀਵਿਧੀਆਂ ਵਿਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਕਿਹਾ ਜਿਹਨਾਂ ਨੇ ਵੈਕਸੀਨ ਲਗਵਾ ਲਈ ਹੈ ,ਉਹ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ ,ਜੋ ਮਹਾਂਮਾਰੀ ਕਾਰਨ ਕਰਨਾ ਬੰਦ ਕਰ ਦਿੱਤਾ ਸੀ।
[caption id="attachment_497367" align="aligncenter" width="300"]
ਅਮਰੀਕਾ 'ਚ ਹੁਣ ਕੋਰੋਨਾ ਟੀਕਾ ਲਗਵਾ ਚੁੱਕੇ ਲੋਕ ਬਿਨ੍ਹਾਂ ਮਾਸਕ ਨਿਕਲ ਸਕਦੇ ਹਨ ਬਾਹਰ : CDC[/caption]
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਟੀਕੇ ਲਗਾਏ ਗਏ ਲੋਕਾਂ ਲਈ ਮਾਸਕ ਦੀ ਵਰਤੋਂ ਨਾ ਕਰਨ ਬਾਰੇ ਯੂਐਸ ਸੀ.ਡੀ.ਸੀ. ਦੇ ਨਵੇਂ ਦਿਸ਼ਾ ਨਿਰਦੇਸ਼ਾਂ ਦੀ ਪ੍ਰਸ਼ੰਸਾ ਕੀਤੀ ਹੈ।ਉਨ੍ਹਾਂ ਨੇ ਇਸ ਦਿਨ ਨੂੰ 'ਮਹਾਨ ਦਿਨ' ਕਰਾਰ ਦਿੱਤਾ ਹੈ। ਜਿਹਨਾਂ ਨਾਗਰਿਕਾਂ ਨੇ ਵੈਕਸੀਨ ਲਗਵਾ ਲਈ ਹੈ, ਉਹਨਾਂ ਵਾਸਤੇ ਮਾਸਕ ਦੀ ਸ਼ਰਤ ਖਤਮ ਹੋ ਰਹੀ ਹੈ।
[caption id="attachment_497363" align="aligncenter" width="300"]
ਅਮਰੀਕਾ 'ਚ ਹੁਣ ਕੋਰੋਨਾ ਟੀਕਾ ਲਗਵਾ ਚੁੱਕੇ ਲੋਕ ਬਿਨ੍ਹਾਂ ਮਾਸਕ ਨਿਕਲ ਸਕਦੇ ਹਨ ਬਾਹਰ : CDC[/caption]
ਪੜ੍ਹੋ ਹੋਰ ਖ਼ਬਰਾਂ : ਕੈਪਟਨ ਅਮਰਿੰਦਰ ਸਿੰਘ ਨੇ ਈਦ ਮੌਕੇ ਮਾਲੇਰਕੋਟਲਾ ਨੂੰ ਐਲਾਨਿਆ ਪੰਜਾਬ ਦਾ 23ਵਾਂ ਨਵਾਂ ਜ਼ਿਲ੍ਹਾ
ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਉਨ੍ਹਾਂ ਨੂੰ ਅਜੇ ਵੀ ਮਾਸਕ ਪਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਤੁਸੀਂ ਵੈਕਸੀਨੇਸ਼ਨ ਤਕ ਆਪਣੀ ਸੁਰੱਖਿਆ ਨੂੰ ਬਣਾਈ ਰੱਖੋ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਬਹੁਤ ਖ਼ਾਸ ਦਿਨ ਹੈ ਅਤੇ ਇਹ ਪ੍ਰਾਪਤੀ ਸ਼ਾਨਦਾਰ ਹੈ। ਦੇਸ਼ ਲਈ ਸਭ ਤੋਂ ਸੁਰੱਖਿਅਤ ਚੀਜ਼ ਹਰ ਇਕ ਨੂੰ ਟੀਕਾ ਲਗਵਾਉਣਾ ਹੈ।
-PTCNews