UP Assembly election:SP-RLD ਗਠਜੋੜ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ , ਸਿਰਫ ਇੱਕ ਮਹਿਲਾ ਨੂੰ ਮਿਲੀ ਟਿਕਟ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਰਾਸ਼ਟਰੀ ਲੋਕ ਦਲ ਅਤੇ ਸਪਾ ਗੱਠਜੋੜ ਨੇ ਆਪਣੇ 29 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ 29 ਸੀਟਾਂ ਵਿਚੋਂ 10 ਤੇ ਸਪਾ ਨੇ ਅਤੇ 19 ਸੀਟਾਂ ਉੱਤੇ ਆਰਐਲਡੀ ਨੇ ਉਮੀਦਵਾਰ ਮੈਦਾਨ ਵਿੱਚ ਐਲਾਨੇ ਹਨ।
ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਉਨ੍ਹਾਂ ਸੀਟਾਂ 'ਤੇ ਵੋਟਿੰਗ ਹੋਵੇਗੀ। ਜਿੱਥੇ ਦੋਵਾਂ ਪਾਰਟੀਆਂ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। 2017 ਦੀਆਂ ਚੋਣਾਂ ਵਿੱਚ ਮੁਜ਼ੱਫਰਨਗਰ, ਸ਼ਾਮਲੀ, ਅਲੀਗੜ੍ਹ, ਆਗਰਾ, ਗਾਜ਼ੀਆਬਾਦ, ਮੇਰਠ, ਹਾਪੁੜ, ਗਾਜ਼ੀਆਬਾਦ ਵਰਗੇ ਜ਼ਿਲ੍ਹਿਆਂ ਦੀਆਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੀਟਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਜਿੱਤੀਆਂ ਸਨ ਪਰ ਖੇਤੀਬਾੜੀ ਕਾਨੂੰਨਾਂ ਕਰਕੇ ਸਮੀਕਰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਬਹੁਤ ਪ੍ਰਭਾਵ ਪਿਆ ਹੈ।
ਸਪਾ ਅਤੇ ਆਰ ਐਲ ਡੀ ਗਠਜੋੜ ਨੇ ਜਿਨ੍ਹਾਂ 29 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਉਨ੍ਹਾਂ ਵਿਚੋਂ ਪਿਛਲੀਆਂ ਚੋਣਾਂ ਵਿੱਚ ਕੈਰਾਨਾ ਤੋਂ ਸਪਾ ਦੇ ਨਾਹਿਦ ਹਸਨ ਅਤੇ ਮੇਰਠ ਤੋਂ ਰਫੀਕ ਅੰਸਾਰੀ ਨੇ ਜਿੱਤ ਹਾਸਲ ਕੀਤੀ ਸੀ ਅਤੇ ਪਾਰਟੀ ਨੇ ਇਸ ਵਾਰ ਵੀ ਇਨ੍ਹਾਂ ਦੋਵਾਂ ਨੂੰ ਹੀ ਮੈਦਾਨ 'ਚ ਉਤਾਰਨ ਦਾ ਐਲਾਨ ਕੀਤਾ ਹੈ।
ਸਹਿੰਦਰ ਸਿੰਘ ਰਮਲਾ ਆਰ ਐਲ ਡੀ ਦੇ ਇੱਕੋ ਇੱਕ ਉਮੀਦਵਾਰ ਸਨ ਜੋ ਪਿਛਲੀਆਂ ਚੋਣਾਂ ਜਿੱਤੇ ਸਨ। ਰਮਲਾ ਨੇ ਬਾਗਪਤ ਜ਼ਿਲ੍ਹੇ ਦੀ ਛਪਰੌਲੀ ਸੀਟ ਤੋਂ ਜਿੱਤ ਦਰਜ ਕੀਤੀ ਸੀ। ਆਰਐਲਡੀ ਨੇ ਅਜੇ ਇਸ ਸੀਟ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਗਠਜੋੜ ਨੇ 29 ਸੀਟਾਂ ਵਿੱਚੋਂ ਸਿਰਫ਼ ਇੱਕ ਮਹਿਲਾ ਉਮੀਦਵਾਰ ਨੂੰ ਟਿਕਟ ਦਿੱਤੀ ਹੈ। ਆਰਐਲਡੀ ਨੇ ਅਨੁਸੂਚਿਤ ਜਾਤੀ ਲਈ ਰਾਖਵੀਂ ਸੀਟ ਬਲਦੇਵ ਹਲਕੇ ਤੋਂ ਬਬੀਤਾ ਦੇਵੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਯੂਪੀ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨਾਮਜ਼ਦਗੀ ਦਾਖਲ ਕਰਨ ਦੀ ਪ੍ਰਕਿਰਿਆ ਤੋਂ ਸ਼ੁਰੂ ਹੋ ਜਾਵੇਗੀ। ਪਹਿਲੇ ਪੜਾਅ ਵਿੱਚ ਰਾਜ ਦੇ 11 ਜ਼ਿਲ੍ਹਿਆਂ ਸ਼ਾਮਲੀ, ਮੇਰਠ, ਮੁਜ਼ੱਫਰਨਗਰ, ਬਾਗਪਤ, ਗੌਤਮ ਬੁੱਧ ਨਗਰ, ਗਾਜ਼ੀਆਬਾਦ, ਬੁਲੰਦ ਸ਼ਹਿਰ, ਮਥੁਰਾ, ਆਗਰਾ ਅਤੇ ਅਲੀਗੜ੍ਹ ਵਿੱਚ ਕੁੱਲ 58 ਸੀਟਾਂ ਲਈ ਵੋਟਾਂ ਪੈਣਗੀਆਂ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 21 ਜਨਵਰੀ ਹੈ।
ਇਹ ਵੀ ਪੜ੍ਹੋ:1 ਕਿਲੋਗ੍ਰਾਮ ਹੈਰੋਇਨ ਸਮੇਤ ਨਾਈਜ਼ੀਰੀਅਨ ਔਰਤ ਕਾਬੂ
ਨਾਮਜ਼ਦਗੀ ਪੱਤਰਾਂ ਦੀ ਪੜਤਾਲ 24 ਜਨਵਰੀ ਨੂੰ ਹੋਵੇਗੀ ਜਦਕਿ 27 ਜਨਵਰੀ ਤੱਕ ਨਾਮ ਵਾਪਸ ਲਏ ਜਾ ਸਕਦੇ ਹਨ। ਪਹਿਲੇ ਪੜਾਅ ਦੀ ਵੋਟਿੰਗ 10 ਫਰਵਰੀ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਪਹਿਲੇ ਪੜਾਅ 'ਚ ਕੈਰਾਨਾ, ਮੁਜ਼ੱਫਰਨਗਰ, ਸਰਧਾਨਾ, ਮੇਰਠ ਅਤੇ ਨੋਇਡਾ ਦੀਆਂ ਸੀਟਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕਾਂਗਰਸ ਨਾਲ 50 ਸਾਲ ਪੁਰਾਣਾ ਤੋੜਿਆ ਰਿਸ਼ਤਾ
-PTC News