ਯੂਪੀ: ਦੋ ਬੱਸਾਂ ਵਿਚਾਲੇ ਜ਼ਬਰਦਸਤ ਟੱਕਰ, 7 ਦੀ ਮੌਤ ਤੇ 10 ਜ਼ਖਮੀ
ਮੁਰਾਦਾਬਾਦ: ਸਾਂਭਲ ਦੇ ਆਗਰਾ-ਮੁਰਾਦਾਬਾਦ ਰਾਸ਼ਟਰੀ ਰਾਜਮਾਰਗ 'ਤੇ ਬਹਿਜੋਈ ਦੇ ਪਿੰਡ ਲਹਿਰਾਵਾਂ ਨੇੜੇ ਹੋਏ ਸੜਕ ਹਾਦਸੇ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 10 ਲੋਕ ਜ਼ਖਮੀ ਹਨ। ਉਨ੍ਹਾਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਰਾਤੀਆਂ ਨਾਲ ਭਰੀ ਬੱਸ ਦਾ ਪੰਚਰ ਹੋ ਗਿਆ। ਬੱਸ ਨੂੰ ਪਾਰਕ ਕਰਕੇ ਟਾਇਰ ਬਦਲਣ ਦਾ ਕੰਮ ਚੱਲ ਰਿਹਾ ਸੀ ਕਿ ਇੰਨੇ ਨੂੰ ਤੇਜ਼ ਰਫਤਾਰ ਨਾਲ ਪਿੱਛੇ ਤੋਂ ਆ ਰਹੀ ਬੱਸ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੜੋ ਹੋਰ ਖਬਰਾਂ: CBSE: ਡਿਜੀਲਾਕਰ ਰਾਹੀਂ ਵਿਦਿਆਰਥੀ ਦੇਖ ਸਕਣਗੇ ਆਪਣੇ ਨਤੀਜੇ, ਬੋਰਡ ਨੇ ਦਿੱਤੀ ਜਾਣਕਾਰੀ, ਇਸ ਤਰ੍ਹਾਂ ਬਣਾਓ ਅਕਾਊਂਟ
ਦੇਰ ਰਾਤ ਚੰਦੌਸੀ ਦੇ ਸੀਤਾ ਆਸ਼ਰਮ ਤੋਂ ਬਰਾਤੀ ਬੱਸ ਰਾਹੀਂ ਛਾਪਰਾ ਪਿੰਡ ਪਰਤ ਰਹੇ ਸਨ। ਇਸ ਦੌਰਾਨ ਬੱਸ ਲਹਿਰਾਵਾਂ ਪਿੰਡ ਨੇੜੇ ਖਰਾਬ ਹੋ ਗਈ। ਉਸਦਾ ਟਾਇਰ ਬਦਲਿਆ ਜਾ ਰਿਹਾ ਸੀ। ਕੁਝ ਲੋਕ ਹੇਠਾਂ ਵੇਖ ਰਹੇ ਸਨ। ਇਸ ਵਿਚਾਲੇ ਤੇਜ਼ ਰਫਤਾਰ ਬੱਸ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਵੀਰਪਾਲ ਪੁੱਤਰ ਓਮਕਾਰ, ਹੱਪੂ ਪੁੱਤਰ ਸ਼੍ਰੀਰਾਮ ਸਿੰਘ, ਛੋਟੇ ਪੁੱਤਰ ਰਾਜਪਾਲ, ਰਾਕੇਸ਼ ਪੁੱਤਰ ਰੂਪ ਸਿੰਘ, ਅਭੈ ਪੁੱਤਰ ਰਾਮਬਾਬੂ, ਵਿਨੀਤ ਕੁਮਾਰ ਪੁੱਤਰ ਨੇਤਰਪਾਲ ਨਿਵਾਸੀ ਪਿੰਡ ਛਾਪਰਾ ਅਤੇ ਭੂਰੇ ਪੁੱਤਰ ਰਾਜਪਾਲ ਨਿਵਾਸੀ ਪਿੰਡ ਕੌਆਖੇੜਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ 10 ਲੋਕ ਗੰਭੀਰ ਜ਼ਖਮੀ ਹੋ ਗਏ।
ਪੜੋ ਹੋਰ ਖਬਰਾਂ: ਪੰਜਾਬ ‘ਚ ਕਾਂਗਰਸ ਪ੍ਰਧਾਨਗੀ ਦਾ ਮਸਲਾ ਖਤਮ, ਸਿੱਧੂ ਬਣੇ ਨਵੇਂ ‘ਕਪਤਾਨ’
ਸੂਚਨਾ ਮਿਲਣ ਉੱਤੇ ਪੁਲਿਸ ਨੇ ਜ਼ਖਮੀਆਂ ਨੂੰ ਬਾਜੋਈ ਦੇ ਕਮਿਊਨਿਟੀ ਸਿਹਤ ਕੇਂਦਰ ਵਿਚ ਦਾਖਲ ਕਰਵਾਇਆ। ਬਰਾਤੀ ਬੱਸ ਨੂੰ ਟੱਕਰ ਮਾਰਨ ਵਾਲੀ ਬੱਸ ਵੀ ਇਕ ਖੱਡੇ ਵਿਚ ਪਲਟ ਗਈ। ਬੱਸ ਦਾ ਡਰਾਈਵਰ ਤੇ ਕੰਡਕਟਰ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਪੜੋ ਹੋਰ ਖਬਰਾਂ: ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 38 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ, 499 ਲੋਕਾਂ ਦੀ ਮੌਤ
-PTC News