ਯੂਪੀ ਦੇ ਗੋਂਡਾ 'ਚ ਸਿਲੰਡਰ ਬਲਾਸਟ ਹੋਣ ਕਾਰਨ 2 ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ ,8 ਲੋਕਾਂ ਦੀ ਮੌਤ
ਯੂਪੀ : ਉੱਤਰ ਪ੍ਰਦੇਸ਼ ਦੇ ਗੋਂਡਾ ਵਿੱਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਇਥੇ ਇੱਕ ਘਰ ਵਿੱਚ ਹੋਏ ਧਮਾਕੇ ਕਾਰਨ ਪੂਰੀ ਇਮਾਰਤ ਢਹਿ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਡਿੱਗਣ ਕਾਰਨ ਦਰਜਨ ਤੋਂ ਵੱਧ ਲੋਕ ਮਲਬੇ ਹੇਠ ਦੱਬੇ ਹੋਏ ਸਨ। ਜਿਸ ਨੂੰ ਪਿੰਡ ਵਾਸੀਆਂ ਨੇ ਮੁਸ਼ਕਲ ਨਾਲ ਬਾਹਰ ਕੱਢਿਆ। ਪਿੰਡ ਵਾਸੀਆਂ ਦੀ ਮਦਦ ਨਾਲ ਦਬੇ ਹੋਏ ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢ ਕੇ ਨਵਾਬਗੰਜ ਪੀ.ਐਚ.ਸੀ. ਭੇਜਿਆ ਗਿਆ। ਪੜ੍ਹੋ ਹੋਰ ਖ਼ਬਰਾਂ : LPG ਗੈਸ ਸਿਲੰਡਰ ਦੇ ਰੇਟ ਵਿਚ ਵੱਡੀ ਕਟੌਤੀ, ਪੜ੍ਹੋ ਇਸ ਮਹੀਨੇ ਦਾ ਨਵਾਂ ਰੇਟ [caption id="attachment_502474" align="aligncenter" width="300"] ਯੂਪੀ ਦੇ ਗੋਂਡਾ 'ਚ ਸਿਲੰਡਰ ਬਲਾਸਟ ਹੋਣ ਕਾਰਨ 2 ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ ,8 ਲੋਕਾਂ ਦੀ ਮੌਤ[/caption] ਜਿਸ ਵਿਚੋਂ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਮਾਮਲਾ ਜ਼ਿਲੇ ਦੇ ਵਜ਼ੀਰਗੰਜ ਥਾਣਾ ਖੇਤਰ ਦੇ ਅਧੀਨ ਆਉਂਦੇ ਟਿੱਕਰੀ ਦੇ ਥੱਰ ਪੁਰਵਾ ਦਾ ਹੈ। ਜਿਥੇ ਇਕ ਘਰ ਵਿਚ ਅਚਾਨਕ ਧਮਾਕਾ ਹੋਇਆ। ਜਿਸ ਕਾਰਨ ਦੋ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹਾਦਸਾ ਸਿਲੰਡਰ ਧਮਾਕੇ ਕਾਰਨ ਹੋਇਆ ਹੈ। ਇਸ ਹਾਦਸੇ ਵਿੱਚ 2 ਆਦਮੀ, 2 ਔਰਤਾਂ ਅਤੇ 4 ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ। [caption id="attachment_502475" align="aligncenter" width="297"] ਯੂਪੀ ਦੇ ਗੋਂਡਾ 'ਚ ਸਿਲੰਡਰ ਬਲਾਸਟ ਹੋਣ ਕਾਰਨ 2 ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ ,8 ਲੋਕਾਂ ਦੀ ਮੌਤ[/caption] ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵਾਪਰਨ ਵਾਲੇ ਘਰ ਦੇ ਮਾਲਕ ਕੋਲ ਪਟਾਕੇ ਬਣਾਉਣ ਦਾ ਲਾਇਸੈਂਸ ਵੀ ਸੀ। ਅਜਿਹੀ ਸਥਿਤੀ ਵਿਚ ਪੁਲਿਸ ਇਸ ਮਾਮਲੇ ਦੀ ਜਾਂਚ ਵੀ ਕਰੇਗੀ ਕਿ ਇਹ ਹਾਦਸਾ ਕਿਵੇਂ ਹੋਇਆ। ਹਾਲਾਂਕਿ ਫਿਲਹਾਲ ਇਸ ਹਾਦਸੇ ਦੇ ਵਾਪਰਨ ਦਾ ਕਾਰਨ ਗੈਸ ਸਿਲੰਡਰ ਧਮਾਕਾ ਦੱਸਿਆ ਜਾ ਰਿਹਾ ਹੈ। [caption id="attachment_502472" align="aligncenter" width="300"] ਯੂਪੀ ਦੇ ਗੋਂਡਾ 'ਚ ਸਿਲੰਡਰ ਬਲਾਸਟ ਹੋਣ ਕਾਰਨ 2 ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ ,8 ਲੋਕਾਂ ਦੀ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ , Mobile App ਰਾਹੀਂ ਕਰ ਸਕੋਗੇ ਆਨਲਾਈਨ ਆਰਡਰ ਗੋਂਡਾ ਵਿੱਚ ਗੈਸ ਸਿਲੰਡਰ ਧਮਾਕੇ ਨਾਲ ਵਾਪਰੇ ਹਾਦਸੇ ‘ਤੇ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉੱਚ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚਣ ਅਤੇ ਰਾਹਤ ਅਤੇ ਬਚਾਅ ਕਾਰਜ ਮੁਕੰਮਲ ਕਰਨ ਦੇ ਨਾਲ ਨਾਲ ਜ਼ਖਮੀਆਂ ਦੇ ਉੱਚਿਤ ਇਲਾਜ ਲਈ ਪ੍ਰਬੰਧ ਕਰਨ ਅਤੇ ਉੱਚ ਪੱਧਰੀ ਪੱਧਰ ਦੇ ਨਿਰਦੇਸ਼ ਦਿੱਤੇ ਘਟਨਾ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਹਨ। -PTCNews