ਸੂਰਜ ਗ੍ਰਹਿਣ ਦੇ ਅਣਛੂਹੇ ਪਹਿਲੂ, ਦੀਵਾਲੀ ਤੇ ਗੋਵਰਧਨ ਪੂਜਾ ਵਿਚਕਾਰ ਸੂਰਜ ਗ੍ਰਹਿਣ ਦਾ ਸੰਯੋਗ
ਸੂਰਜ ਗ੍ਰਹਿਣ 2022: 25 ਅਕਤੂਬਰ ਨੂੰ ਯਾਨੀ ਅੱਜ ਸਾਲ ਦਾ ਆਖਰੀ ਸੂਰਜ ਗ੍ਰਹਿਣ ਹੈ। ਅਸੀਂ ਤੁਹਾਨੂੰ ਸੂਰਜ ਗ੍ਰਹਿਣ ਦੇ ਕਈ ਪਹਿਲੂਆਂ ਬਾਰੇ ਵੀ ਦੱਸਾਂਗੇ। ਹਿੰਦੂ ਕੈਲੰਡਰ ਅਨੁਸਾਰ ਦੀਵਾਲੀ ਦਾ ਤਿਉਹਾਰ ਹਰ ਸਾਲ ਕਾਰਤਿਕ ਅਮਾਵਸਿਆ ਤਿਥੀ ਨੂੰ ਲਕਸ਼ਮੀ-ਗਣੇਸ਼ ਦੀ ਪੂਜਾ ਕਰਕੇ ਮਨਾਇਆ ਜਾਂਦਾ ਹੈ ਤੇ ਅਗਲੇ ਦਿਨ ਗੋਵਰਧਨ ਪੂਜਾ ਕੀਤੀ ਜਾਂਦੀ ਹੈ ਪਰ ਇਸ ਵਾਰ ਦੀਵਾਲੀ ਤੋਂ ਤੁਰੰਤ ਬਾਅਦ ਅੰਸ਼ਿਕ ਸੂਰਜ ਗ੍ਰਹਿਣ ਲੱਗੇਗਾ। ਕਈ ਸਾਲਾਂ ਬਾਅਦ ਦੀਵਾਲੀ ਦਾ ਦੂਜਾ ਦਿਨ ਗੋਵਰਧਨ ਪੂਜਾ ਨਹੀਂ ਸਗੋਂ ਇਕ ਦਿਨ ਦਾ ਫਰਕ ਨਾਲ ਹੈ। ਦੀਵਾਲੀ ਤੇ ਗੋਵਰਧਨ ਪੂਜਾ ਵਿਚਕਾਰ ਸੂਰਜ ਗ੍ਰਹਿਣ ਦਾ ਅਜਿਹਾ ਸੰਯੋਗ ਕਈ ਸਾਲਾਂ ਬਾਅਦ ਵਾਪਰ ਰਿਹਾ ਹੈ। ਕੀ ਹੈ ਅੰਸ਼ਿਕ ਤੇ ਸੰਪੂਰਨ ਗ੍ਰਹਿਣ ਸੂਰਜ ਗ੍ਰਹਿਣ ਦੌਰਾਨ, ਤੁਸੀਂ ਅੰਸ਼ਕ ਗ੍ਰਹਿਣ, ਐਨੁਲਰ ਗ੍ਰਹਿਣ ਅਤੇ ਪੂਰਨ ਸੂਰਜ ਗ੍ਰਹਿਣ ਦੀ ਚਰਚਾ ਜ਼ਰੂਰ ਸੁਣੀ ਹੋਵੇਗੀ। ਅੰਸ਼ਕ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਦਾ ਪਰਛਾਵਾਂ ਪੂਰੇ ਹਿੱਸੇ ਨੂੰ ਢੱਕਣ ਦੀ ਬਜਾਏ ਸੂਰਜ ਦੇ ਸਿਰਫ਼ ਇੱਕ ਹਿੱਸੇ ਨੂੰ ਢੱਕ ਲੈਂਦਾ ਹੈ, ਤਾਂ ਇਸ ਨੂੰ ਅੰਸ਼ਿਕ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਜਦੋਂ ਚੰਦਰਮਾ ਸਾਡੀ ਧਰਤੀ ਤੋਂ ਬਹੁਤ ਦੂਰ ਹੁੰਦਾ ਹੈ ਤਾਂ ਇੱਕ ਐਨੁਲਰ ਸੂਰਜ ਗ੍ਰਹਿਣ ਹੁੰਦਾ ਹੈ। ਅਜਿਹੀ ਸਥਿਤੀ ਵਿਚ ਇਸ ਦਾ ਕੁਝ ਹਿੱਸਾ ਹੀ ਦਿਖਾਈ ਦਿੰਦਾ ਹੈ। ਪੂਰਨ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਧਰਤੀ, ਸੂਰਜ ਤੇ ਚੰਦਰਮਾ ਇੱਕ ਸਿੱਧੀ ਰੇਖਾ ਵਿੱਚ ਹੁੰਦੇ ਹਨ। ਇਸ ਕਾਰਨ ਧਰਤੀ ਦਾ ਇੱਕ ਹਿੱਸੇ ਉਤੇ ਪੂਰੀ ਤਰ੍ਹਾਂ ਹਨੇਰਾ ਹੁੰਦਾ ਹੈ। ਇਹ ਖਗੋਲੀ ਘਟਨਾ ਉਦੋਂ ਵਾਪਰਦੀ ਹੈ ਜਦੋਂ ਚੰਦਰਮਾ ਧਰਤੀ ਦੇ ਬਹੁਤ ਨੇੜੇ ਹੁੰਦਾ ਹੈ। -PTC News ਇਹ ਵੀ ਪੜ੍ਹੋ : ਅੱਜ ਬੰਦ ਰਹਿਣਗੇ ਬਦਰੀਨਾਥ-ਕੇਦਾਰਨਾਥ ਮੰਦਰ ਦੇ ਦਰਵਾਜ਼ੇ, ਜਾਣੋ ਕਦੋਂ ਸ਼ਰਧਾਲੂ ਕਰ ਸਕਣਗੇ ਦਰਸ਼ਨ