ਭਾਰਤ ਨੇ ਯੂਕਰੇਨ-ਰੂਸ ਨਾਲ ਵਧਦੇ ਤਣਾਅ ਦਰਮਿਆਨ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਲਈ ਕਿਹਾ: UNSC
Russia-Ukraine War
: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਤਣਾਅ (Russia-Ukraine War) 'ਤੇ ਚਿੰਤਾ ਜ਼ਾਹਰ ਕਰਦੇ ਹੋਏ, ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਸਥਿਤੀ ਇਕ ਵੱਡੇ ਸੰਕਟ ਦੇ ਰੂਪ ਵਿਚ ਵਧਣ ਦਾ ਖ਼ਤਰਾ ਹੈ, ਜੋ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਕਮਜ਼ੋਰ ਕਰ ਸਕਦਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਤਣਾਅ ਦਰਮਿਆਨ ਇਕ ਹਫਤੇ ਦੇ ਅੰਦਰ ਦੂਜੀ ਵਾਰ ਇਸ ਮੁੱਦੇ 'ਤੇ ਚਰਚਾ ਕਰਨ ਲਈ ਬੈਠਕ ਬੁਲਾਈ ਹੈ।
ਇਸ ਦੌਰਾਨ ਭਾਰਤ ਤੋਂ ਯੂਐਨਐਸਸੀ ਵਿੱਚ ਸਥਾਈ ਪ੍ਰਤੀਨਿਧੀ ਟੀਐਸ ਤ੍ਰਿਮੂਰਤੀ ਨੇ ਕਿਹਾ ਕਿ ਸਾਨੂੰ ਤੁਰੰਤ ਪ੍ਰਭਾਵ ਨਾਲ ਤਣਾਅ ਨੂੰ ਘੱਟ ਕਰਨਾ ਚਾਹੀਦਾ ਹੈ, ਇਹ ਇੱਕ ਵੱਡੇ ਸੰਕਟ ਵਿੱਚ ਬਦਲ ਸਕਦਾ ਹੈ। ਜੇਕਰ ਇਸ ਸਥਿਤੀ ਨੂੰ ਸਹੀ ਢੰਗ ਨਾਲ ਨਹੀਂ ਸੰਭਾਲਿਆ ਗਿਆ ਤਾਂ ਇਹ ਸੁਰੱਖਿਆ ਲਈ ਖਤਰਾ ਬਣ ਸਕਦਾ ਹੈ। ਹਰ ਪੱਖ ਦੀ ਸੁਰੱਖਿਆ ਦਾ ਖਿਆਲ ਰੱਖਿਆ ਜਾਵੇ।
ਅਮਰੀਕੀ ਪ੍ਰਤੀਨਿਧੀ ਦੀ ਤਰਫੋਂ ਕਿਹਾ ਗਿਆ ਹੈ ਕਿ ਅਸੀਂ ਰੂਸ ਦੀ ਕਾਰਵਾਈ ਦਾ ਇਕਜੁੱਟਤਾ ਨਾਲ ਜਵਾਬ ਦੇਣਾ ਜਾਰੀ ਰੱਖਾਂਗੇ। ਅਸੀਂ ਇੱਥੇ ਰੂਸ ਨੂੰ ਰੁਕਣ, ਆਪਣੀਆਂ ਸਰਹੱਦਾਂ 'ਤੇ ਵਾਪਸ ਜਾਣ, ਫੌਜ ਨੂੰ ਵਾਪਸ ਬੈਰਕਾਂ 'ਚ ਭੇਜਣ ਲਈ ਕਹਿਣ ਆਏ ਹਾਂ। ਆਪਣੇ ਡਿਪਲੋਮੈਟਾਂ ਨੂੰ ਗੱਲ ਕਰਨ ਲਈ ਅੱਗੇ ਆਉਣ ਦਿਓ।
ਰੂਸ ਨੇ ਯੂਕਰੇਨ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਹੈ। ਅਮਰੀਕੀ ਪ੍ਰਤੀਨਿਧੀ ਨੇ ਕਿਹਾ ਕਿ ਮੈਂ ਯੂਕਰੇਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ, ਉਨ੍ਹਾਂ ਕਿਹਾ ਕਿ ਜੇਕਰ ਪੁਤਿਨ ਅੱਗੇ ਵਧਣ ਦਾ ਫੈਸਲਾ ਕਰਦੇ ਹਨ ਤਾਂ ਕੋਈ ਵੀ ਰਾਹਤ ਵਿੱਚ ਨਹੀਂ ਹੋਵੇਗਾ। ਤੁਹਾਡੀ ਸਰਕਾਰ ਨੂੰ ਨਤੀਜੇ ਭੁਗਤਣੇ ਪੈਣਗੇ ਕਿਉਂਕਿ ਤੁਸੀਂ ਇਸ ਦੀ ਸ਼ੁਰੂਆਤ ਕੀਤੀ ਸੀ। ਯੂਕਰੇਨ ਦੇ ਲੋਕ ਸਾਡੇ 'ਤੇ ਭਰੋਸਾ ਕਰ ਰਹੇ ਹਨ, ਉਨ੍ਹਾਂ ਨੂੰ ਨਿਰਾਸ਼ ਨਾ ਹੋਣ ਦਿਓ।
ਇਸ ਦੇ ਨਾਲ ਹੀ ਬ੍ਰਿਟੇਨ ਦੇ ਪ੍ਰਤੀਨਿਧੀ ਨੇ ਕਿਹਾ ਕਿ ਅਸੀਂ ਰੂਸ ਨੂੰ ਜੰਗ ਤੋਂ ਬਚਣ ਦੀ ਅਪੀਲ ਕਰਦੇ ਹਾਂ, ਰੂਸ ਯੂਕਰੇਨ ਦੇ ਸਿਰ 'ਤੇ ਬੰਦੂਕ ਰੱਖ ਰਿਹਾ ਹੈ, ਪੁਤਿਨ ਦੀ ਉਂਗਲ ਬੰਦੂਕ ਦੇ ਟ੍ਰਿਗਰ 'ਤੇ ਹੈ। ਜੰਗ ਦੀ ਸਥਿਤੀ ਵਿੱਚ, ਸਥਿਤੀ ਕਾਫ਼ੀ ਵਿਗੜ ਸਕਦੀ ਹੈ, ਕਈ ਲੋਕਾਂ ਦੀ ਮੌਤ ਹੋ ਸਕਦੀ ਹੈ। ਦੁਨੀਆ ਸ਼ਾਂਤੀ ਦੀ ਅਪੀਲ ਕਰ ਰਹੀ ਹੈ ਪਰ ਰੂਸ ਨਹੀਂ ਸੁਣ ਰਿਹਾ। ਯੂਕੇ ਯੂਕਰੇਨ ਦੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕਰੇਗਾ। ਤਣਾਅ ਨੂੰ ਘੱਟ ਕਰਨ ਲਈ ਅਜੇ ਵੀ ਸਮਾਂ ਹੈ।
ਇਹ ਵੀ ਪੜ੍ਹੋ : Russia Ukraine Conflict LIVE Updates: ਰੂਸ ਨੇ ਯੂਕ੍ਰੇਨ ਖਿਲਾਫ਼ ਕੀਤਾ ਜੰਗ ਦਾ ਐਲਾਨ, ਫੌਜੀ ਕਾਰਵਾਈ ਦੇ ਦਿੱਤੇ ਹੁਕਮ
-PTC News