ਅਣਪਛਾਤੇ ਵਿਅਕਤੀ ਨੇ ਗੱਡੀ ਨੂੰ ਲਾਈ ਅੱਗ, ਸੜ ਕੇ ਸੁਆਹ ਹੋਈ ਫਾਈਨੈਂਸਰ ਦੀ ਕਾਰ
ਹੁਸ਼ਿਆਰਪੁਰ, 7 ਅਕਤੂਬਰ: ਹੁਸ਼ਿਆਰਪੁਰ 'ਚ ਫਾਈਨਾਂਸ ਕੰਪਨੀ ਦੇ ਮਾਲਕ ਦੀ ਕਾਰ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅੱਗ ਲਗਾ ਦਿੱਤੀ। ਜਿਸ ਕਾਰਨ ਕਾਰ ਸੜ ਕੇ ਸੁਆਹ ਹੋ ਗਈ। ਕਾਰ ਮਾਲਕ ਅਨੁਸਾਰ ਕਿਸੇ ਨੇ ਜਾਣਬੁੱਝ ਕੇ ਕਾਰ ਨੂੰ ਅੱਗ ਲਗਾਈ ਹੈ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ ਕਿ ਕਿਸ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਵਾਰਡ ਨੰਬਰ 50, ਮੁਹੱਲਾ ਪ੍ਰਤਾਪ ਨਗਰ, ਗਲੀ ਨੰਬਰ 2, ਹੁਸ਼ਿਆਰਪੁਰ ਦੀ ਘਟਨਾ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕਿਸ ਤਰ੍ਹਾਂ ਕਿਸੇ ਅਣਪਛਾਤੇ ਵਿਅਕਤੀ ਨੇ ਘਰ ਦੇ ਨੇੜੇ ਖੜ੍ਹੀ ਸਕੋਡਾ ਗੱਡੀ ਨੂੰ ਅੱਗ ਲਗਾ ਦਿੱਤੀ। ਮਾਮਲਾ ਹੁਸ਼ਿਆਰਪੁਰ ਦਾ ਹੈ, ਜਿੱਥੇ ਇੱਕ ਫਾਈਨਾਂਸ ਕੰਪਨੀ ਦੇ ਮਾਲਕ ਦੀ ਸਕੋਡਾ ਗੱਡੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅੱਗ ਲਗਾ ਦਿੱਤੀ, ਜਿਸ ਦਾ ਪਰਿਵਾਰ ਨੂੰ ਕੋਈ ਪਤਾ ਨਹੀਂ ਸੀ ਕਿ ਰਾਤ ਕਰੀਬ ਇੱਕ ਵਜੇ ਅਚਾਨਕ ਘਰ ਦੀ ਘੰਟੀ ਵੱਜੀ ਅਤੇ ਪੁਲਿਸ ਨੇ ਘਰ ਦਾ ਦਰਵਾਜ਼ਾ ਖੜਕਾਇਆ। ਕਾਰ ਅੱਗ ਦੀਆਂ ਲਪਟਾਂ 'ਚ ਜਲ ਰਹੀ ਸੀ ਜਿਸ ਬਾਰੇ ਪਰਿਵਾਰ ਨੂੰ ਪਤਾ ਨਹੀਂ ਸੀ। ਉਕਤ ਪਰਿਵਾਰ ਨੇ ਜਾ ਕੇ ਦੇਖਿਆ ਕਿ ਕਾਰ ਨੂੰ ਲੱਗੀ ਅੱਗ ਕਾਰਨ ਕਾਰ ਸੜ ਕੇ ਸੁਆਹ ਹੋ ਗਈ। ਕਾਰ ਮਾਲਕ ਅਨੁਸਾਰ ਉਸ ਨੂੰ ਨਹੀਂ ਪਤਾ ਕਿ ਅੱਗ ਕਿਵੇਂ ਲੱਗੀ, ਉਸ ਨੇ ਕਿਹਾ ਕਿ ਪੁਲਿਸ ਤੋਂ ਸੂਚਨਾ ਮਿਲੀ ਜਿਨ੍ਹਾਂ ਦੱਸਿਆ ਕਿ ਉਸਦੀ ਗੱਡੀ ਅੱਗ ਦੀਆਂ ਲਪਟਾਂ 'ਚ ਸੁਆਹ ਹੋ ਰਹੀ ਹੈ। ਪਰਿਵਾਰ ਨੂੰ ਸ਼ੱਕ ਹੈ ਕਿ ਇਹ ਕੰਮ ਦੁਸ਼ਮਣੀ ਤਹਿਤ ਕੀਤਾ ਜਾਪਦਾ ਹੈ, ਜਦਕਿ ਫਾਇਰ ਕਰਮੀਆਂ ਨੇ ਵੀ ਇਹੀ ਸ਼ੱਕ ਜਤਾਇਆ ਹੈ। ਪੁਲਿਸ ਅਨੁਸਾਰ ਰਾਤ ਦੀ ਗਸ਼ਤ ਦੌਰਾਨ ਉਨ੍ਹਾਂ ਨੇ ਗੱਡੀ ਨੂੰ ਲੱਗੀ ਅੱਗ ਦੀਆਂ ਲਪਟਾਂ ਦੇਖ ਕੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਨ 'ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਬੁਲਾਇਆ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਗੱਡੀ ਪੂਰੀ ਤਰ੍ਹਾਂ ਨਸਤੋ-ਨਾਬੂਤ ਹੋ ਚੁੱਕੀ ਸੀ। ਹੁਣ ਪੁਲਿਸ ਆਲੇ-ਦੁਆਲੇ ਦੇ ਘਰਾਂ 'ਚੋਂ ਸੀਸੀਟੀਵੀ ਦੀ ਫੁਟੇਜ ਖੰਗਾਲ ਰਹੀ ਹੈ, ਪੁਲਿਸ ਵਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਮੁਲਜ਼ਮ ਜਲਦ ਫੜ ਲੈ ਜਾਣਗੇ। ਇਹ ਵੀ ਪੜ੍ਹੋ: ਪੰਜਾਬ ਜਾਂ ਵਿਦੇਸ਼ ? ਮਾਪਿਆਂ ਲਈ ਬਣਿਆ ਵੱਡੀ ਚੁਣੌਤੀ ਹੈਰਾਨੀ ਦੀ ਗੱਲ ਹੈ ਕਿ ਘਟਨਾ ਥਾਂ ਦੇ ਨਾਲ ਲੱਗਦੀ ਗਲੀ ਵਿੱਚ ਕੇਂਦਰੀ ਮੰਤਰੀ ਅਤੇ ਐਸਸੀ ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੇ ਸਾਂਪਲਾ ਦਾ ਗ੍ਰਹਿ ਹੈ। ਇੱਥੇ 24 ਘੰਟੇ ਸੁਰੱਖਿਆ ਕਰਮਚਾਰੀ ਤਾਇਨਾਤ ਰਹਿੰਦੇ ਹਨ। ਅਜਿਹੇ 'ਚ ਦੋਸ਼ੀ ਦੇ ਹੌਸਲੇ ਕਿੰਨੇ ਬੁਲੰਦ ਹੋਣਗੇ ਕਿ ਕਿਸੇ ਦੀ ਪਰਵਾਹ ਕੀਤੇ ਬਿਨਾਂ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਭਜ ਗਿਆ ਅਤੇ ਕਿਸੇ ਨੇ ਧਿਆਨ ਵੀ ਨਹੀਂ ਦਿੱਤਾ। -PTC News