Budget 2022: ਟਰਾਂਸਪੋਟਰਾਂ ਲਈ ਵੱਡੇ ਐਲਾਨ, 400 ਨਵੀਂਆਂ 'ਵੰਦੇ ਭਾਰਤ ਟ੍ਰੇਨਾਂ' ਚਲਾਉਣ ਦਾ ਕੀਤਾ ਫ਼ੈਸਲਾ
Transport Budget 2022 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਅੱਜ ਸੰਸਦ 'ਚ ਦੇਸ਼ ਦਾ ਆਮ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨੇ ਕਿਹਾ ਕਿ ਅਗਲੇ 3 ਸਾਲਾਂ ਦੌਰਾਨ 400 ਨਵੀਂ ਪੀੜ੍ਹੀ ਦੀਆਂ ਵੰਦੇ ਭਾਰਤ ਟ੍ਰੇਨਾਂ ਚਲਾਈਆਂ ਜਾਣਗੀਆਂ। ਇਸ ਸਮੇਂ ਦੌਰਾਨ 100 ਪ੍ਰਧਾਨ ਮੰਤਰੀ ਗਤੀਸ਼ਕਤੀ ਕਾਰਗੋ ਟਰਮੀਨਲ ਵੀ ਵਿਕਸਤ ਕੀਤਾ ਜਾਵੇਗਾ। ਮੈਟਰੋ ਪ੍ਰਣਾਲੀ ਨੂੰ ਵਿਕਸਤ ਕਰਨ ਲਈ ਨਵੀਨਤਾਕਾਰੀ ਤਰੀਕੇ ਅਪਣਾਏ ਜਾਣਗੇ। ਵਿੱਤ ਮੰਤਰੀ ਨੇ ਕਿਹਾ ਕਿ 2022-23 ਵਿੱਚ 25 ਹਜ਼ਾਰ ਕਿਲੋਮੀਟਰ ਦਾ ਰੇਲਵੇ ਹਾਈਵੇਅ ਤਿਆਰ ਕੀਤਾ ਜਾਵੇਗਾ। ਰੇਲਵੇ ਛੋਟੇ ਕਿਸਾਨਾਂ ਅਤੇ ਛੋਟੇ ਅਤੇ ਮੱਧ ਕਾਰੋਵਾਰੀਆ ਲਈ ਨਵੇਂ ਪ੍ਰੋਡਕਟ ਅਤੇ ਲੌਜਿਸਟਿਕਸ ਸਰਵਿਸ ਤਿਆਰ ਕਰੇਗਾ। ਸਥਾਈ ਉਤਪਾਦ ਦੀ ਸਪਲਾਈ ਨੂੰ ਵਧਾਉਣ ਲਈ 'ਇਕ ਸਟੇਸ਼ਨ, ਇਕ ਉਤਪਾਦ' ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਦੇਸ਼ ਦੇ ਵਿਕਾਸ ਨੂੰ ਰਫ਼ਤਾਰ ਮਿਲੇਗੀ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਟਰਾਂਸਪੋਰਟ ਸਹੂਲਤ ਲਈ ਹਾਈਵੇਅ ਦੀ ਲੰਬਾਈ 25,000 ਕਿਲੋਮੀਟਰ ਵਧਾਈ ਜਾਵੇਗੀ। ਹਾਈਵੇਅ ਵਿਸਥਾਰ 'ਤੇ 20 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ। 8 ਨਵੀਆਂ ਰੋਪਵੇਅ ਦਾ ਨਿਰਮਾਣ ਕੀਤਾ ਜਾਵੇਗਾ। ਅਗਲੇ 3 ਸਾਲਾਂ ਵਿਚ 100 ਪੀ. ਐੱਮ. ਗਤੀ ਸ਼ਕਤੀ ਕਾਰਗੋ ਟਰਮੀਨਲ ਵਿਕਸਿਤ ਕੀਤੇ ਜਾਣਗੇ। -PTC News