Wed, Nov 13, 2024
Whatsapp

ਬਿਜਲੀ ਵਾਲੇ ਟਾਵਰਾਂ 'ਤੇ ਚੜ੍ਹੇ ਬੇਰੁਜ਼ਗਾਰ ਲਾਈਨਮੈਨ, ਭਰਤੀ ਪ੍ਰੀਖਿਆ ਰੱਦ ਕਰਨ ਦੀ ਕੀਤੀ ਮੰਗ

Reported by:  PTC News Desk  Edited by:  Jasmeet Singh -- September 20th 2022 10:29 AM
ਬਿਜਲੀ ਵਾਲੇ ਟਾਵਰਾਂ 'ਤੇ ਚੜ੍ਹੇ ਬੇਰੁਜ਼ਗਾਰ ਲਾਈਨਮੈਨ, ਭਰਤੀ ਪ੍ਰੀਖਿਆ ਰੱਦ ਕਰਨ ਦੀ ਕੀਤੀ ਮੰਗ

ਬਿਜਲੀ ਵਾਲੇ ਟਾਵਰਾਂ 'ਤੇ ਚੜ੍ਹੇ ਬੇਰੁਜ਼ਗਾਰ ਲਾਈਨਮੈਨ, ਭਰਤੀ ਪ੍ਰੀਖਿਆ ਰੱਦ ਕਰਨ ਦੀ ਕੀਤੀ ਮੰਗ

ਗਗਨਦੀਪ ਸਿੰਘ ਅਹੂਜਾ (ਸਮਾਣਾ, 20 ਸਤੰਬਰ): ਭਰਤੀ ਪ੍ਰੀਖਿਆ ਰੱਦ ਕਰਨ ਦੀ ਮੰਗ ਲਈ ਜਿੱਥੇ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਪਿਛਲੇ 56 ਦਿਨਾਂ ਤੋਂ ਪਾਵਰਕਾਮ ਦੇ ਦਫ਼ਤਰ ਮੂਹਰੇ ਧਰਨਾ ਜਾਰੀ ਹੈ। ਉੱਥੇ ਹੀ ਕੋਈ ਵੀ ਸੁਣਵਾਈ ਨਾ ਹੋਣ ਦੇ ਚੱਲਦਿਆਂ ਅੱਜ ਤੜਕਸਾਰ ਬੇਰੁਜ਼ਗਾਰ ਲਾਈਨਮੈਨ ਪਟਿਆਲਾ ਸੰਗਰੂਰ ਰੋਡ ਸਥਿਤ ਹਾਈ ਵੋਲਟੇਜ ਟਾਵਰ 'ਤੇ ਚੜ੍ਹ ਗਏ ਹਨ। ਪ੍ਰਦਰਸ਼ਨ ਕਰਦੇ ਬੇਰੁਜ਼ਗਾਰਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ ਖ਼ੁਦ ਨੂੰ ਕਰੰਟ ਲਗਾ ਕੇ ਖ਼ੁਦਕੁਸ਼ੀ ਕਰ ਲੈਣਗੇ। ਯੂਨੀਅਨ ਅਨੁਸਾਰ ਉਹ ਪਾਵਰਕਾਮ ਦੀਆਂ ਹਰੇਕ ਸ਼ਰਤਾਂ ਪੂਰੀਆਂ ਕਰਦੇ ਆਏ ਹਨ ਤੇ ਮਈ ਮਹੀਨੇ ਦੇ ਵਿੱਚ ਉਨ੍ਹਾਂ ਦੀ ਅਪ੍ਰੈਂਟਿਸ ਵੀ ਪੂਰੀ ਹੋ ਚੁੱਕੀ ਹੈ। ਅੱਜ ਤੋਂ ਪਹਿਲਾਂ ਪਾਵਰਕਾਮ ਵੱਲੋਂ ਜਿਨ੍ਹਾਂ ਵੀ ਲਾਈਨਮੈਨਾਂ ਦੀ ਭਰਤੀ ਕੀਤੀ ਗਈ ਹੈ ਉਨ੍ਹਾਂ ਦੀ ਕੋਈ ਭਰਤੀ ਪ੍ਰੀਖਿਆ ਨਹੀਂ ਹੋਈ ਜਦ ਕਿ ਹੁਣ ਉਨ੍ਹਾਂ ਦੀ ਭਰਤੀ ਲਈ ਪ੍ਰੀਖਿਆ ਰੱਖ ਦਿੱਤੀ ਗਈ ਹੈ, ਜੋ ਕਿ ਬੇਰੁਜ਼ਗਾਰ ਲਾਈਨਮੈਨਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਦੱਸਿਆ ਕਿ ਆਪਣੀ ਭਰਤੀ ਦੀ ਮੰਗ ਲਈ ਉਨ੍ਹਾਂ ਟੈਂਕੀ 'ਤੇ ਚੜ੍ਹ ਕੇ ਵੀ ਪ੍ਰਦਰਸ਼ਨ ਕੀਤਾ ਤਾਂ ਉਸ ਸਮੇਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਤੋਂ ਮੁੱਕਰਨ ਮਗਰੋਂ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਪਾਵਰਕਾਮ ਦੇ ਦਫ਼ਤਰ ਅੰਦਰ ਵੜ ਕੇ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਵੱਲੋਂ ਉਨ੍ਹਾਂ 'ਤੇ ਲਾਠੀ ਚਾਰਜ ਵੀ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਧਰਨੇ ਵਾਲਾ ਟੈਂਟ ਵੀ ਪਾੜ ਦਿੱਤਾ ਗਿਆ ਸੀ। ਇਹ ਵੀ ਪੜ੍ਹੋ: ਟੈਂਡਰ ਘੁਟਾਲਾ: ਸ਼ੈਲਰ ਕੰਪਨੀਆਂ 'ਚ ਵਿਜੀਲੈਂਸ ਦੀ ਛਾਪੇਮਾਰੀ; ਵੱਡੀ ਗਿਣਤੀ 'ਚ ਯੂਪੀ ਦਾ ਬਾਰਦਾਨਾ ਬਰਾਮਦ ਬੇਰੁਜ਼ਗਾਰ ਲਾਈਨਮੈਨਾਂ ਨੇ ਚਿਤਾਵਨੀ ਦਿੱਤੀ ਕਿ ਉਹ ਅਜਿਹੀ ਕਾਰਵਾਈ ਤੋਂ ਡਰਨ ਵਾਲੇ ਨਹੀਂ ਹਨ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਹ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੇ ਰਹਿਣਗੇ। -PTC News


Top News view more...

Latest News view more...

PTC NETWORK