Wed, Dec 25, 2024
Whatsapp

ਲੁਧਿਆਣਾ 'ਚ ਮੀਂਹ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਬੱਚੀ ਤੇ ਨੌਜਵਾਨ ਦੀ ਮੌਤ View in English

Reported by:  PTC News Desk  Edited by:  Ravinder Singh -- June 18th 2022 09:34 AM
ਲੁਧਿਆਣਾ 'ਚ ਮੀਂਹ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਬੱਚੀ ਤੇ ਨੌਜਵਾਨ ਦੀ ਮੌਤ

ਲੁਧਿਆਣਾ 'ਚ ਮੀਂਹ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਬੱਚੀ ਤੇ ਨੌਜਵਾਨ ਦੀ ਮੌਤ

ਲੁਧਿਆਣਾ : ਲੁਧਿਆਣਾ ਵਿਖੇ ਮੀਂਹ ਤੇ ਤੇਜ਼ ਹਨੇਰੀ ਪਰਿਵਾਰ ਉਤੇ ਕਹਿਰ ਬਣ ਕੇ ਸਭ ਕੁਝ ਉਜਾੜ ਦਿੱਤਾ। ਥਾਣਾ ਸਲੇਮ ਟਾਬਰੀ ਤਹਿਤ ਪੈਂਦੇ ਮੁਹੱਲਾ ਭੋਰਾ ਇਲਾਕੇ ਵਿੱਚ ਇੱਕ ਘਰ ਦੀ ਛੱਤ ਡਿੱਗਣ ਨਾਲ ਇਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਹੈ ਅਤੇ ਬਾਕੀ ਦੇ ਚਾਰ ਮੈਂਬਰ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਲੁਧਿਆਣਾ 'ਚ ਮੀਂਹ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਬੱਚੀ ਤੇ ਨੌਜਵਾਨ ਦੀ ਮੌਤ ਪੁਲਿਸ ਨੇ ਤੁਰੰਤ ਮੌਕੇ ਉਤੇ ਪੁੱਜ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ। ਇਸ ਹਾਦਸੇ ਵਿੱਚ ਇਕ ਬੱਚੀ ਦੇ ਮਾਮੂਲੀ ਸੱਟਾਂ ਆਈਆਂ ਹਨ। ਇਸ ਤੋਂ ਇਲਾਵਾ ਦੋ ਜਣੇ ਗੰਭੀਰ ਦੱਸੇ ਜਾ ਰਹੇ ਹਨ। ਆਸ ਪਾਸ ਦੇ ਲੋਕਾਂ ਦੇ ਦੱਸਣ ਮੁਤਾਬਿਕ ਇਹ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਇਸ ਕਮਰੇ 'ਚ ਰਹਿ ਰਿਹਾ ਸੀ। ਗਾਰਡਰ-ਬਾਲਿਆਂ ਦੀ ਛੱਤ ਹੋਣ ਕਾਰਨ ਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਸਵੇਰੇ ਚਾਰ ਵਜੇ ਦੇ ਕਰੀਬ ਘਰ ਦੀ ਛੱਤ ਡਿੱਗ ਗਈ ਜਿਸ ਵਿਚ ਪਰਿਵਾਰ ਦੇ ਛੇ ਮੈਂਬਰ ਸਨ ਜਿਸ ਤੋਂ ਬਾਅਦ ਆਸ ਪਾਸ ਦੇ ਇਲਾਕਾ ਵਾਸੀਆਂ ਦੀ ਮਦਦ ਨਾਲ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ ਤੇ ਨੇੜੇ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਲੁਧਿਆਣਾ 'ਚ ਮੀਂਹ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਬੱਚੀ ਤੇ ਨੌਜਵਾਨ ਦੀ ਮੌਤ ਇਨ੍ਹਾਂ ਵਿਚੋਂ ਦੋ ਪਰਿਵਾਰਕ ਮੈਂਬਰਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਿਨ੍ਹਾਂ ਵਿਚ ਇਕ ਦੋ ਸਾਲ ਦੀ ਮਾਸੂਮ ਬੱਚੀ ਤੇ 22 ਸਾਲਾ ਨੌਜਵਾਨ ਚਾਚਾ-ਭਤੀਜੀ ਦੱਸੇ ਜਾ ਰਹੇ ਹਨ। ਹਸਪਤਾਲ 'ਚ ਦਾਖ਼ਲ ਜ਼ਖ਼ਮੀਆਂ ਦੀ ਪਛਾਣ 35 ਸਾਲਾ ਵਿਜੈ ਕੁਮਾਰ, ਉਸ ਦੀ ਪਤਨੀ ਮਧੂ (32) ਤੇ 4 ਸਾਲਾ ਬੇਟੀ ਰੋਸ਼ਨੀ ਦੇ ਰੂਪ 'ਚ ਹੋਈ ਹੈ। ਲੁਧਿਆਣਾ 'ਚ ਮੀਂਹ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਬੱਚੀ ਤੇ ਨੌਜਵਾਨ ਦੀ ਮੌਤਥਾਣਾ ਸਲੇਮ ਟਾਬਰੀ ਦੇ ਐਸਐਚਓ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ ਸਵੇਰੇ ਚਾਰ ਵਜੇ ਦਾ ਮਾਮਲਾ ਹੈ ਕਿ ਕਿਰਾਏ ਉਤੇ ਰਹਿ ਰਹੇ ਪਰਿਵਾਰ ਦੇ ਛੇ ਮੈਂਬਰ ਘਰ ਦੇ ਅੰਦਰ ਸਨ ਕੀ ਗਾਰਡਰ ਬਾਲਿਆਂ ਦੀ ਬਣੀ ਛੱਤ ਇਕਦਮ ਡਿੱਗ ਗਈ ਜਿਸ ਤੋਂ ਬਾਅਦ ਦੋ ਪਰਿਵਾਰਕ ਮੈਂਬਰਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਤਿੰਨ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੋ ਲਾਸ਼ਾਂ ਨੂੰ ਪੁਲਿਸ ਨੂੰ ਕਬਜ਼ੇ ਵਿੱਚ ਲੈ ਲਿਆ। ਇਹ ਵੀ ਪੜ੍ਹੋ : ਕਾਬੁਲ ਦੇ ਕਰਤੇ ਪ੍ਰਵਾਨ ਗੁਰਦੁਆਰਾ ਸਾਹਿਬ 'ਤੇ ਦਹਿਸ਼ਤਗਰਦਾਂ ਵੱਲੋਂ ਹਮਲਾ


Top News view more...

Latest News view more...

PTC NETWORK