Ukraine Viral Video: ਯੂਕਰੇਨ 'ਚ ਫਸੇ ਵਿਦਿਆਰਥੀਆਂ ਦੀ ਮਦਦ ਲਈ ਫਰਿਸ਼ਤਾ ਬਣ ਆਇਆ ਇਹ ਸਿੱਖ
ਨਵੀਂ ਦਿੱਲੀ: ਲਗਾਤਾਰ ਚੱਲ ਰਹੇ ਵਿਵਾਦ ਨਾਲ ਦੁਨੀਆਂ ਭਰ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਸਭ ਹੀ ਚਾਹੁੰਦੇ ਹਨ ਕਿ ਇਹ ਵਿਵਾਦ ਛੇਤੀ ਹੀ ਖ਼ਤਮ ਹੋ ਜਾਵੇਂ। ਯੂਕਰੇਨ 'ਚ (Russia Ukraine War) ਫਸੇ ਆਪਣੇ ਨਾਗਰਿਕਾਂ ਨੂੰ ਲੈ ਕੇ ਆਉਣ ਲਈ ਸਾਰੇ ਦੇਸ਼ ਆਪਣੀ ਆਪਣੀ ਸੇਵਾਵਾਂ ਜਾਰੀ ਕਰ ਰਹੇ ਹਨ। ਅੱਜ ਇਸ ਲੜਾਈ ਦਾ ਤੀਜਾ ਦਿਨ ਹੈ। ਰੂਸੀ ਪਾਸਿਓਂ ਹੋਏ ਹਮਲੇ ਕਾਰਨ (Russia Ukraine War) ਯੂਕਰੇਨ ਦੇ ਲੋਕਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਇਸ ਮਹਾਨ ਜੰਗ ਕਾਰਨ ਹਜ਼ਾਰਾਂ ਭਾਰਤੀ ਖਾਸਕਰ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ। ਭਾਰਤ ਸਰਕਾਰ ਆਪਣੇ ਦੇਸ਼ ਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕੀਵ ਦੇ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਚਿਤਾਵਨੀ ਦਿੱਤੀ ਹੈ। ਦੁਕਾਨਾਂ, ਏਟੀਐਮ, ਮਾਲ ਸਭ ਬੰਦ ਹਨ। ਜੰਗ ਦੀ ਸਥਿਤੀ ਵਿੱਚ, ਲੋਕਾਂ ਨੇ ਜ਼ਮੀਨਦੋਜ਼ ਠਿਕਾਣਿਆਂ, ਮੈਟਰੋ ਸਟੇਸ਼ਨਾਂ ਅਤੇ ਰੇਲ ਗੱਡੀਆਂ ਵਿੱਚ ਸ਼ਰਨ ਲਈ ਹੈ। ਯੂਕਰੇਨ ਵਿੱਚ ਫਸੇ ਭਾਰਤੀ ਨੂੰ ਬਚਾਉਣ ਲਈ ਹੰਗਰੀ ਅਤੇ ਪੋਲੈਂਡ ਦੀਆਂ ਸਰਹੱਦਾਂ ਰਾਹੀਂ ਸਰਕਾਰੀ ਟੀਮਾਂ ਭੇਜੀਆਂ ਗਈਆਂ ਹਨ। ਦੂਜੇ ਪਾਸੇ ਯੂਕਰੇਨ ਵਿੱਚ ਮੌਜੂਦ ਭਾਰਤੀ ਇੱਕ ਦੂਜੇ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਕੁਝ ਲੋਕ ਟਰੇਨ 'ਚ ਲੰਗਰ ਛਕਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ @RaviSinghKA ਨਾਂ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਹ ਵੀ ਪੜ੍ਹੋ: Ukraine Russia War: ਯੂਕਰੇਨ 'ਚ ਫਸੇ ਤਰਨਤਾਰਨ ਦੇ ਤਿੰਨ ਮੈਡੀਕਲ ਵਿਦਿਆਰਥੀ, ਮਾਪੇ ਪਰੇਸ਼ਾਨ ਯੂਕਰੇਨ ਵਿੱਚ ਜੰਗ ਦੀ ਸਥਿਤੀ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਇੱਕ ਸਿੱਖ ਨੌਜਵਾਨ ਨੇ ਆਪਣਾ ਹੱਥ ਵਧਾਇਆ ਹੈ। ਇੱਕ ਸਿੱਖ ਨੌਜਵਾਨ ਨੇ ਰੇਲਗੱਡੀ ਵਿੱਚ ਹੀ ਲੰਗਰ ਸ਼ੁਰੂ ਕਰ ਦਿੱਤਾ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਟਰੇਨ 'ਚ ਲੰਗਰ ਚਲਾ ਰਿਹਾ ਹੈ। ਦਰਅਸਲ, ਇਹ ਟਰੇਨ ਦਾ ਵੀਡੀਓ ਹੈ, ਜੋ ਲੋਕਾਂ ਨੂੰ ਲਿਜਾਣ ਲਈ ਯੂਕਰੇਨ ਦੇ ਪੂਰਬ ਤੋਂ ਪੱਛਮ ਵੱਲ ਜਾ ਰਹੀ ਸੀ। ਇਸ ਟਰੇਨ ਵਿੱਚ ਹਰਦੀਪ ਸਿੰਘ ਨਾਂ ਦਾ ਵਿਅਕਤੀ ਲੰਗਰ ਚਲਾ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਚੱਲਦੀ ਟਰੇਨ 'ਚ ਖਾਣਾ ਖਾ ਰਹੇ ਹਨ।
ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਕਈ ਲੋਕ ਕਮੈਂਟ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਵੱਖ-ਵੱਖ ਦੇਸ਼ਾਂ ਦੇ ਕਈ ਵਿਦਿਆਰਥੀਆਂ ਨੂੰ ਲੰਗਰ ਅਤੇ ਸਹਿਯੋਗ ਦੇ ਰਿਹਾ ਹੈ। ਹਰਦੀਪ ਸਿੰਘ ਦੇ ਇਸ ਨੇਕ ਕੰਮ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ। -PTC News#Ukraine: Guru Ka Langar on a train These guys were fortunate to get on this train which is travelling east of Ukraine to the west (to Polish border ) Hardeep Singh has been providing Langar and assistance to many students from different countries.What a guy#UkraineRussia pic.twitter.com/CyWZnWVePz — ravinder singh (@RaviSinghKA) February 25, 2022