Ukraine-Russia War: ਯੂਕਰੇਨ 'ਤੇ ਪਰਮਾਣੂ ਹਮਲੇ ਦੇ ਡਰ ਦੇ ਵਿਚਕਾਰ ਭਾਰਤੀ ਸਫ਼ਾਰਤਖ਼ਨੇ ਨੇ ਅਹਿਮ ਐਡਵਾਈਜ਼ਰੀ ਜਾਰੀ ਕੀਤੀ
Russia-Ukraine War: ਅੱਠ ਮਹੀਨਿਆਂ ਬਾਅਦ ਵੀ ਰੂਸ-ਯੂਕਰੇਨ ਵਿਚਕਾਰ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਯੂਕਰੇਨ ਦੇ ਕ੍ਰੀਮੀਆ ਉੱਤੇ ਪੁਲ ਨੂੰ ਉਡਾਉਣ ਦੀ ਘਟਨਾ ਤੋਂ ਬਾਅਦ ਰੂਸ ਡੂੰਘੇ ਗੁੱਸੇ ਵਿੱਚ ਹੈ। ਰੂਸੀ ਸੈਨਾ ਹੁਣ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਸਾਰੇ ਸ਼ਹਿਰਾਂ ਵਿੱਚ ਵੱਡੇ ਪੱਧਰ 'ਤੇ ਹਮਲੇ ਕਰ ਰਹੀ ਹੈ। ਇਸ ਕਾਰਨ ਜਾਨ-ਮਾਲ ਦਾ ਸੰਕਟ ਪੈਦਾ ਹੋ ਗਿਆ ਹੈ। ਅਜਿਹੇ 'ਚ ਲੋਕ ਯੂਕਰੇਨ ਤੋਂ ਮੁੜ ਹਿਜਰਤ ਕਰਨ ਲਈ ਮਜ਼ਬੂਰ ਹੋਏ ਹਨ। ਹੁਣ ਵਧਦੀ ਦੁਸ਼ਮਣੀ ਦੇ ਮੱਦੇਨਜ਼ਰ, ਯੂਕਰੇਨ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਮੰਗਲਵਾਰ ਨੂੰ ਇੱਕ ਤਾਜ਼ਾ ਐਡਵਾਈਜ਼ਰੀ ਜਾਰੀ ਕਰਕੇ ਉੱਥੇ ਦੇ ਸਾਰੇ ਭਾਰਤੀਆਂ ਨੂੰ ਤੁਰੰਤ ਦੇਸ਼ ਛੱਡਣ ਲਈ ਕਿਹਾ ਹੈ। ਨਵੀਂ ਐਡਵਾਈਜ਼ਰੀ ਯੂਕਰੇਨ ਵਿੱਚ ਵਿਗੜਦੀ ਸੁਰੱਖਿਆ ਸਥਿਤੀ ਤੋਂ ਬਾਅਦ ਇਸੇ ਤਰ੍ਹਾਂ ਦੀ ਸਲਾਹ ਜਾਰੀ ਕੀਤੇ ਜਾਣ ਦੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਆਈ ਹੈ। ਯੂਕਰੇਨ ਦੇ ਸਫ਼ਾਰਤਖ਼ਾਨੇ ਨੇ ਵੀ ਕਿਹਾ ਕਿ 19 ਅਕਤੂਬਰ ਨੂੰ ਜਾਰੀ ਕੀਤੀ ਗਈ ਸਲਾਹ ਦੇ ਅਨੁਸਾਰ, ਯੂਕਰੇਨ ਵਿੱਚ ਸਾਰੇ ਭਾਰਤੀ ਨਾਗਰਿਕਾਂ ਨੂੰ ਉਪਲਬਧ ਸਾਧਨਾਂ ਦੁਆਰਾ ਤੁਰੰਤ ਯੂਕਰੇਨ ਛੱਡ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੁਝ ਭਾਰਤੀ ਨਾਗਰਿਕ ਪਹਿਲਾਂ ਦੀ ਸਲਾਹ ਅਨੁਸਾਰ ਯੂਕਰੇਨ ਛੱਡ ਚੁੱਕੇ ਹਨ। ਸਫ਼ਾਰਤਖ਼ਾਨੇ ਨੇ ਯੂਕਰੇਨ ਦੀ ਸਰਹੱਦ 'ਤੇ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਕਿਸੇ ਵੀ ਮਾਰਗਦਰਸ਼ਨ ਜਾਂ ਸਹਾਇਤਾ ਲਈ ਉਸ ਨਾਲ ਸੰਪਰਕ ਕਰਨ ਤੇ ਦੇਸ਼ ਛੱਡਣ ਲਈ ਕਿਹਾ ਹੈ। ਇਹ ਵੀ ਪੜ੍ਹੋ: NIA ਵੱਲੋਂ ਸਿੱਧੂ ਮੂਸੇਵਾਲਾ ਦੀ ਦੋਸਤ ਅਫਸਾਨਾ ਖ਼ਾਨ ਤੋਂ ਪੁੱਛਗਿੱਛ ਹਾਲ ਹੀ ਦੇ ਦਿਨਾਂ 'ਚ ਰੂਸੀ ਫੌਜ ਨੇ ਯੂਕਰੇਨ 'ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਤਣਾਅ ਬਹੁਤ ਵਧ ਗਿਆ ਹੈ। ਤੇਜ਼ ਮਿਜ਼ਾਈਲ ਹਮਲਿਆਂ ਕਾਰਨ ਯੂਕਰੇਨ ਨੂੰ ਕਾਫੀ ਨੁਕਸਾਨ ਹੋਇਆ ਹੈ। ਰੂਸ ਨੇ ਧਮਾਕੇ ਦੀਆਂ ਵਧਦੀਆਂ ਘਟਨਾਵਾਂ ਲਈ ਕੀਵ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੂਜੇ ਪਾਸੇ, ਭਾਰਤ ਕੂਟਨੀਤੀ ਅਤੇ ਗੱਲਬਾਤ ਰਾਹੀਂ ਸੰਘਰਸ਼ ਦੇ ਹੱਲ ਲਈ ਦਬਾਅ ਪਾ ਰਿਹਾ ਹੈ। -PTC News