Russia-Ukraine Dispute : ਪੂਰਬੀ ਯੂਰਪ ਇੱਕ ਸਾਬਕਾ ਸੋਵੀਅਤ ਦੇਸ਼ ਹੈ। ਇਹ ਰੂਸ ਤੋਂ ਬਾਅਦ ਖੇਤਰਫਲ ਦੇ ਹਿਸਾਬ ਨਾਲ ਯੂਰਪ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ, ਜੋ ਕਿ ਰੂਸ ਅਤੇ ਯੂਰਪੀਅਨ ਯੂਨੀਅਨ ਨਾਲ ਲੱਗਦੀ ਹੈ। ਦੱਸ ਦਈਏ ਕੀ ਯੂਕਰੇਨ ਨਾਟੋ ਦਾ ਮੈਂਬਰ ਨਹੀਂ ਹੈ, ਪਰ ਇਹ ਇੱਕ "ਭਾਗੀਦਾਰ ਦੇਸ਼" ਜ਼ਰੂਰ ਹੈ, ਮਤਲਬ ਕਿ ਯੂਕਰੇਨ ਨੂੰ ਭਵਿੱਖ ਵਿੱਚ ਕਿਸੇ ਵੀ ਸਮੇਂ ਗਠਜੋੜ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਪਰ ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ਾਂ ਨੇ ਨਾਟੋ ਵਿੱਚ ਯੂਕਰੇਨ ਦੇ ਦਾਖਲੇ ਨੂੰ ਰੋਕਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੋਣ ਦੇ ਨਾਤੇ, ਯੂਕਰੇਨ ਨੂੰ ਆਪਣੇ ਸੁਰੱਖਿਆ ਗਠਜੋੜ ਬਾਰੇ ਫੈਸਲਾ ਲੈਣ ਲਈ ਸੁਤੰਤਰ ਹੋਣ ਦੀ ਲੋੜ ਹੈ। ਯੂਕਰੇਨ ਰਾਜਦੂਤ, ਵਾਦਿਮ ਪ੍ਰਿਸਟਿਕ, ਨੇ ਹਾਲ ਹੀ 'ਚ ਯੂਕੇ ਵਿੱਚ ਕਿਹਾ ਹੈ ਕਿ ਯੂਕਰੇਨ ਪੱਛਮੀ ਮਿਲਟਰੀ ਅਲਾਇੰਸ ਵਿੱਚ ਸ਼ਾਮਲ ਹੋਣ ਦੇ ਆਪਣੇ ਟੀਚੇ ਪ੍ਰਤੀ "ਲਚਕੀਲਾ" ਹੋਣ ਲਈ ਤਿਆਰ ਹੈ ਪਰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇੱਕ ਬੁਲਾਰੇ ਨੇ ਇਨਕਾਰ ਕਰਦਿਆਂ ਕਿਹਾ ਕਿ ਯੂਕਰੇਨ ਨਾਟੋ ਅਤੇ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਹੋਣ ਦੀ ਆਪਣੀ ਇੱਛਾ ਪ੍ਰਤੀ ਵਚਨਬੱਧ ਹੈ।
ਰਾਸ਼ਟਰਪਤੀ ਪੁਤਿਨ ਦੁਆਰਾ ਦਾਅਵਾ ਕੀਤਾ ਗਿਆ ਹੈ ਕਿ ਪੱਛਮੀ ਸ਼ਕਤੀਆਂ ਰੂਸ ਨੂੰ ਘੇਰਨ ਲਈ ਗੱਠਜੋੜ ਦੀ ਵਰਤੋਂ ਕਰ ਰਹੀਆਂ ਹਨ ਅਤੇ ਨਾਲ ਹੀ ਨਾਟੋ ਪੂਰਬੀ ਯੂਰਪ ਵਿੱਚ ਆਪਣੀਆਂ ਫੌਜੀ ਕਾਰਵਾਈਆਂ ਨੂੰ ਮੁਅੱਤਲ ਕਰਨਾ ਚਾਹੁੰਦਾ ਹੈ। ਜਦੋਂ 2014 ਦੇ ਸ਼ੁਰੂ ਵਿੱਚ ਰੂਸ ਦੁਆਰਾ ਯੂਕਰੇਨ ਦੇ ਦੱਖਣੀ ਕ੍ਰੀਮੀਅਨ ਪ੍ਰਾਇਦੀਪ ਉੱਤੇ ਕਬਜ਼ਾ ਕਰ ਲਿਆ ਗਿਆ ਸੀ ਤਾਂ ਉਸ ਸਮੇਂ ਨਾਟੋ ਵਲੋਂ ਕੋਈ ਦਖਲ ਨਹੀਂ ਦਿੱਤੀ ਗਈ ਸੀ ਪਰ ਨਾਟੋ ਵਲੋਂ ਕਈ ਪੂਰਬੀ ਯੂਰਪੀਅਨ ਦੇਸ਼ਾਂ ਵਿੱਚ ਸਹਿਯੋਗੀ ਫੌਜਾਂ ਨੂੰ ਤਾਇਨਾਤ ਕਰਕੇ ਜਵਾਬ ਦਿੱਤਾ ਗਿਆ ਹੈ।
ਪੁਤਿਨ ਨੇ ਕਿਹਾ ਕਿ ਯੂਕਰੇਨ ਦੀ ਫੌਜ ਨੂੰ ਹਥਿਆਰ ਸੁੱਟ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਤੋਂ ਲਗਾਤਾਰ ਧਮਾਕਿਆਂ ਦੀਆਂ ਖਬਰਾਂ ਆ ਰਹੀਆਂ ਹਨ। AFP ਮੁਤਾਬਕ ਪੁਤਿਨ ਨੇ ਯੂਕਰੇਨ 'ਤੇ ਫੌਜੀ ਕਾਰਵਾਈ ਦਾ ਹੁਕਮ ਦਿੰਦੇ ਹੋਏ ਕਿਹਾ ਕਿ ਰੂਸ ਦਾ ਇਸ 'ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਹੈ ਪਰ ਜੇਕਰ ਕੋਈ ਬਾਹਰੀ ਖਤਰਾ ਹੈ, ਤਾਂ ਉਸ ਦਾ ਤੁਰੰਤ ਜਵਾਬ ਦਿੱਤਾ ਜਾਵੇਗਾ।
ਸੰਯੁਕਤ ਰਾਜ ਅਮਰੀਕਾ ਦੁਆਰਾ ਨਾਟੋ ਦੀਆਂ ਪੂਰਬੀ ਸਰਹੱਦਾਂ ਨੂੰ ਮਜ਼ਬੂਤ ਕਰਨ ਲਈ 8,500 ਸੈਨਿਕ ਨੂੰ ਲੜਾਈ ਲਈ ਚੌਕਸ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਪੋਲੈਂਡ ਅਤੇ ਰੋਮਾਨੀਆ ਵਿੱਚ 3,000 ਸੈਨਿਕ ਵੀ ਭੇਜੇ ਦਿੱਤੇ ਹਨ। ਯੂਕੇ ਵਲੋਂ ਯੂਕਰੇਨ ਨੂੰ 2,000 ਐਂਟੀ-ਟੈਂਕ ਮਿਜ਼ਾਈਲਾਂ ਦੀ ਸਪਲਾਈ ਕੀਤੀ ਹੈ ਅਤੇ ਪੋਲੈਂਡ ਵਿੱਚ 350 ਹੋਰ ਸੈਨਿਕ ਸਹਾਇਤਾ ਵੀ ਦਿੱਤੀ ਗਈ ਹੈ। ਡੈਨਮਾਰਕ, ਸਪੇਨ, ਫਰਾਂਸ ਅਤੇ ਨੀਦਰਲੈਂਡ ਵਰਗੇ ਦੇਸ਼ਾ ਨੇ ਵੀ ਪੂਰਬੀ ਯੂਰਪ ਅਤੇ ਪੂਰਬੀ ਮੈਡੀਟੇਰੀਅਨ ਵਿੱਚ ਲੜਾਕੂ ਜਹਾਜ਼ ਅਤੇ ਜੰਗੀ ਜਹਾਜ਼ ਭੇਜੇ ਹਨ।
-PTC News