ਬਰਤਾਨੀਆ ਵਿੱਚ ਮਾਸਕ ਦੀ ਵਰਤੋਂ ਹੁਣ ਲਾਜ਼ਮੀ ਨਹੀਂ, ਘਰੋਂ ਕੰਮ ਕਰਨ ਦਾ ਨਿਯਮ ਵੀ ਹਟਿਆ
ਲੰਡਨ: ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਬੁੱਧਵਾਰ ਨੂੰ ਇੰਗਲੈਂਡ ਵਿੱਚ ਲਾਜ਼ਮੀ ਫੇਸ ਮਾਸਕ ਸਮੇਤ ਕੋਵਿਡ-19 ਨਿਯਮਾਂ ਦੇ ਅੰਤ ਦਾ ਐਲਾਨ ਕਰ ਦਿੱਤਾ ਹੈ। "ਸਾਡੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਸੰਭਾਵਨਾ ਹੈ ਕਿ ਓਮੀਕਰੋਨ ਦੀ ਲਹਿਰ ਹੁਣ ਰਾਸ਼ਟਰੀ ਪੱਧਰ 'ਤੇ ਸਿਖਰ 'ਤੇ ਪਹੁੰਚ ਗਈ ਹੈ। ਹੁਣ ਤੋਂ, ਸਰਕਾਰ ਲੋਕਾਂ ਨੂੰ ਘਰ ਤੋਂ ਕੰਮ ਕਰਨ ਲਈ ਨਹੀਂ ਕਹਿ ਰਹੀ ਹੈ," ਇਹ ਵੀ ਪੜ੍ਹੋ: ਫਰਾਂਸ ਵਿੱਚ Omicron ਦਾ ਖ਼ਤਰਾ, ਹੁਣ ਲਾਕਡਾਊਨ ਸੰਬੰਧੀ ਉੱਡ ਰਹੀਆਂ ਅਫਵਾਹਾਂ ਉਨ੍ਹਾਂ ਨੇ ਅੱਗੇ ਕਿਹਾ ਬਰਤਾਨੀਆ ਓਮੀਕਰੋਨ ਲਹਿਰ ਤੋਂ ਉਭਰਨ ਵਾਲਾ ਯੂਰਪ ਦਾ ਪਹਿਲਾ ਦੇਸ਼ ਹੈ ਕਿਉਂਕਿ ਉਨ੍ਹਾਂ ਸਭ ਤੋਂ ਪਹਿਲਾਂ ਅਤੇ ਸਭ ਤੋਂ ਤੇਜ਼ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਸੀ। ਇਸੀ ਦੇ ਨਾਲ ਜੌਹਨਸਨ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਮੁਲਕ ਵਲੋਂ ਹੀ ਸਭ ਤੋਂ ਤੇਜ਼ ਬੂਸਟਰ ਮੁਹਿੰਮ 'ਤੇ ਧਿਆਨ ਕੇਂਦਰਿਤ ਕਰਦਿਆਂ ਸਭਨਾ ਨੂੰ ਵੈਕਸੀਨ ਲਾਈ ਗਈ। ਬੋਰਿਸ ਨੇ ਕਿਹਾ ਕਿ ਇਸੀ ਨੂੰ ਮੁੱਖ ਰੱਖਦਿਆਂ ਹੁਣ ਦੇਸ਼ ਵਿੱਚ ਘਰ ਤੋਂ ਕੰਮ ਅਤੇ ਮਾਸਕ ਪਾਉਣ ਵਰਗੇ ਲਾਜ਼ਮੀ ਨਿਯਮਾਂ ਨੂੰ ਹਟਾ ਦਿੱਤਾ ਗਿਆ ਹੈ। ਦਸਣਯੋਗ ਹੈ ਕਿ ਬੂਸਟਰ ਮੁਹਿੰਮ ਮਗਰੋਂ 24 ਮਾਰਚ ਤੋਂ ਬਾਅਦ ਤੋਂ ਜੇਕਰ ਕੋਈ ਵਿਅਕਤੀ ਕੋਵਿਡ-19 ਪੋਜ਼ੀਟਿਵ ਨਿਕਲ ਦਾ ਹੈ ਤਾਂ ਉਸ ਨੂੰ ਇਕਾਂਤਵਾਸ ਵਿੱਚ ਜਾਣਾ ਵੀ ਲਾਜ਼ਮੀ ਨਹੀਂ ਰਹੇਗਾ। ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲਿਆਂ ਲਈ ਵੱਡਾ ਮੌਕਾ, ਕੈਨੇਡਾ ਸਰਕਾਰ ਨੇ ਦਿੱਤੀ ਇਹ ਵੱਡੀ ਰਾਹਤ ਬਰਤਾਨੀਆ ਯੂਰਪ ਦੇ ਉਨ੍ਹਾਂ ਪਹਿਲਾ ਮੁਲਕਾਂ ਚੋਂ ਸੀ ਜਿਸ ਨੇ ਕੋਵਿਡ-19 ਮਹਾਂਮਾਰੀ 'ਤੇ ਜਾਗਰੂਕਤਾ ਪੈਦਾ ਕੀਤਾ, ਓਮੀਕਰੋਨ ਵੇਰੀਐਂਟ ਦੇ ਆਉਣ 'ਤੇ ਕੌਮਾਂਤਰੀ ਯਾਤਰਾ ਨੂੰ ਸੀਮਤ ਕੀਤਾ ਅਤੇ ਦਸੰਬਰ ਵਿੱਚ ਇਸ ਦੇ ਫੈਲਣ ਨੂੰ ਹੌਲੀ ਕਰਨ ਲਈ ਘਰ ਕੰਮ ਕਰਨ ਦੀ ਸਲਾਹ, ਮਾਸਕ ਦੀ ਲਾਜ਼ਮੀ ਵਰਤੋਂ ਅਤੇ ਵੈਕਸੀਨ ਪਾਸ ਪੇਸ਼ ਕੀਤੇ ਸਨ। (ਏ.ਐਨ.ਆਈ ਦੇ ਸਹਿਯੋਗ ਨਾਲ) -PTC News