Sun, May 4, 2025
Whatsapp

ਯੂਕੇ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਦੋ ਸਾਲਾਂ ਦੇ ਕੰਮ ਦੇ ਅਧਿਕਾਰ ਮੁੜ ਕੀਤੇ ਗਏ ਬਹਾਲ

Reported by:  PTC News Desk  Edited by:  Jashan A -- September 13th 2019 07:04 PM
ਯੂਕੇ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਦੋ ਸਾਲਾਂ ਦੇ ਕੰਮ ਦੇ ਅਧਿਕਾਰ ਮੁੜ ਕੀਤੇ ਗਏ ਬਹਾਲ

ਯੂਕੇ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਦੋ ਸਾਲਾਂ ਦੇ ਕੰਮ ਦੇ ਅਧਿਕਾਰ ਮੁੜ ਕੀਤੇ ਗਏ ਬਹਾਲ

ਯੂਕੇ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਦੋ ਸਾਲਾਂ ਦੇ ਕੰਮ ਦੇ ਅਧਿਕਾਰ ਮੁੜ ਕੀਤੇ ਗਏ ਬਹਾਲ,ਯੂਕੇ ਦੇ 'ਚ ਪੜਾਈ ਕਰਨ ਵਾਲੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ ਹੈ, ਦਰਅਸਲ, ਯੂਕੇ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਬਾਅਦ ਨਵੀਂ ਵਰਕ ਵੀਜ਼ਾ ਪਾਲਿਸੀ ਦਾ ਐਲਾਨ ਕੀਤਾ ਹੈ।ਉਹਨਾਂ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਦੋ ਸਾਲ ਦੇ ਅਧਿਐਨ ਦੇ ਬਾਅਦ ਵਰਕ ਵੀਜ਼ਾ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਵੀਂ ਪਾਲਿਸੀ 2020-21 'ਚ ਵਿਦਿਆਰਥੀਆਂ ਦੇ ਦਾਖਲੇ ਦੌਰਾਨ ਲਾਂਚ ਹੋਵੇਗੀ। UK ਭਾਰਤ ਦੇ ਲਿਹਾਜ ਨਾਲ ਦੇਖਿਆ ਜਾਵੇ ਤਾਂ ਭਾਰਤੀ ਵਿਦਿਆਰਥੀਆਂ ਨੂੰ ਇਸ ਨਵੀਂ ਪਾਲਿਸੀ ਨਾਲ ਕਾਫੀ ਫਾਇਦਾ ਹੋਵੇਗਾ। ਨਵੀਂ ਪਾਲਿਸੀ ਆਉਣ ਦੇ ਬਾਅਦ ਯੂਕੇ ਵਿਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਵਿਦਿਆਰਥੀ ਅਗਲੇ 2 ਸਾਲ ਲਈ ਕੰਮ ਕਰਨ ਜਾਂ ਕਰੀਅਰ ਬਣਾਉਣ ਜਾਂ ਫਿਰ ਆਪਣੀ ਪਸੰਦ ਮੁਤਾਬਕ ਕੰਮ ਕਰਨ ਦਾ ਫੈਸਲਾ ਲੈ ਸਕਣਗੇ। ਹੋਰ ਪੜ੍ਹੋ: ਸੀ.ਬੀ.ਐਸ.ਈ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ ,ਬੋਰਡ ਨੇ ਕੀਤਾ ਨਵਾਂ ਐਲਾਨ ! ਇੱਥੇ ਦੱਸ ਦਈਏ ਕਿ ਇਸ ਯੋਜਨਾ ਨੂੰ 2012 'ਚ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਖਤਮ ਕਰ ਦਿੱਤਾ ਸੀ। ਹੁਣ ਇਸ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧਾਈ ਜਾ ਸਕੇ। UKਗ੍ਰਹਿ ਦਫਤਰ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਯੋਜਨਾਵਾਂ ਨਿਰਧਾਰਤ ਤੌਰ' ਤੇ ਸਾਹਮਣੇ ਆਉਣਗੀਆਂ। ਯੂਨੀਵਰਸਿਟੀਆਂ ਇਸ ਅਧਾਰ 'ਤੇ ਭਰਤੀ ਕਰ ਸਕਣਗੀਆਂ ਕਿ 2020/2021 ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ,ਸਰਕਾਰ ਫਿਲਹਾਲ ਇਕ ਸਮਾਂ ਸੀਮਾ 'ਤੇ ਕੰਮ ਕਰ ਰਹੀ ਹੈ। ਇਮੀਗ੍ਰੇਸ਼ਨ ਸਬੰਧਿਤ ਹੋਰ ਜਾਣਕਾਰੀ ਲਈ Broadway ਨਾਲ 90238-90238 ਨੰਬਰ 'ਤੇ ਸੰਪਰਕ ਕਰ ਸਕਦੇ ਹੋ। -PTC News


Top News view more...

Latest News view more...

PTC NETWORK