ਯੂ.ਕੇ: ਹੈਕਰਾਂ ਨੇ ਪਾਈ ਸਰਕਾਰ ਨੂੰ ਵੱਡੀ ਬਿਪਤਾ
UK Government website offline after hack infects thousands more worldwide: ਯੂਕੇ 'ਚ ਹੈਕਰਾਂ ਨੇ ਸਰਕਾਰ ਨੂੰ ਕਿੰਨ੍ਹਾ ਚਿਰ ਵੱਡੀ ਬਿਪਤਾ ਪਾਈ ਰੱਖੀ। ਇੱਕ ਹੈਕ ਕੋਡ ਨਾਲ ਉਥੋਂ ਦੀਆਂ ਹਜ਼ਾਰ ਵੈਬਸਾਈਟਾਂ ਹੈਕ ਕਰ ਦਿੱਤੀਆਂ ਗਈਆਂ।
ਦੱਸ ਦੇਈਏ ਕਿ ਇਹਨਾਂ ਵੈਬਸਾਈਟਾਂ ਨੂੰ ਕੁਝ ਇਸ ਤਰ੍ਹਾਂ ਨਾਲ ਹੈਕ ਕੀਤਾ ਗਿਆ ਕਿ ਕਿਸੇ ਵੀ ਵੈਬਸਾਈਟ ਦਾ ਲਿੰਕ ਖੋਲ੍ਹਣ 'ਤੇ ਹੈਕ ਲਿੰਕ ਯੂਜ਼ਰਾਂ ਨੂੰ ਬਿਟਕਵਾਇਨ ਕਰੰਸੀ ਵਰਗੇ ਸਾਫਟਵੇਅਰ 'ਤੇ ਡਾਇਰੈਕਟ ਕਰਦਾ ਸੀ ਭਾਵ (ਉਹ ਲਿੰਕ ਖੋਲ੍ਹਦਾ) ਸੀ। ਇਸਦਾ ਸਰਲ ਸ਼ਬਦਾਂ 'ਚ ਭਾਵ ਹੈ ਕਿ ਯੂਜ਼ਰ ਨਾ ਚਾਹੁੰਦੇ ਹੋਏ ਵੀ ਉਸੇ ਹੀ ਸਾਫਟਵੇਅਰ 'ਤੇ ਪਹੁੰਚਦਾ ਸੀ ਜਿੱਥੇ ਕਿ ਬਿਟਕਵਾਇਨ ਕਰੰਸੀ ਦਾ ਲੈਣ ਦੇਣ ਹੁੰਦਾ ਸੀ।
UK Government website offline after hack infects thousands more worldwide: ਯੂਜ਼ਰਾਂ ਵਲੋਂ ਲਿੰਕ ਲੋਡ ਕਰਨ 'ਤੇ ਜਾਣਕਾਰੀ ਕਮਿਸ਼ਨਰ ਦੇ ਦਫਤਰ ,ਵਿਦਿਆਰਥੀਆਂ ਦੇ ਲੋਨ ਲੈਣ ਦੇਣ ਕੰਪਨੀਆਂ, ਕਰੌਇਡਨ ਕੌਂਸਲ ਦੀਆਂ ਵੈਬਸਾਈਟਾਂ ਅਤੇ ਯੂਨਾਈਟੀਡ ਸਟੇਟ ਕੋਰਟ ਦੇ ਹੋਮਪੇਜ ਦੀਆਂ ਵੈਬਸਾਈਟਾਂ ਤੋਂ ਹੀ ਹੈਕ ਕੋਡ ਕੰਮ ਕਰਨ ਲੱਗਦਾ ਸੀ।ਲਿੰਕ ਖੁੱਲਣ 'ਤੇ ਹੀ ਪ੍ਰੋਗਰਾਮ ਜੋ ਵੈਬਸਾਈਟ ਉੱਤੇ ਕ੍ਰਿਪਟੋ ਮਾਈਨਰ ਵਜੋਂ ਦਿਸਦਾ ਹੈ, ਅਤੇ 'ਕੋਅਨਿਹਾਇਵ' ਨਾਮ ਨਾਲ ਜਾਣਿਆ ਜਾਂਦਾ ਹੈ, ਬੈਕਗ੍ਰਾਉਂਡ 'ਤੇ ਆਪਣੇ ਆਪ ਚਲਣ ਲੱਗ ਜਾਦਾ ਹੈ।
ਯੂ.ਕੇ ਸਰਕਾਰ ਦੀ ਵੈਬਸਾਈਟਾਂ 'ਤੇ ਵਿਜ਼ਟ ਕਰਨ ਤੋਂ ਬਾਅਦ ਸੁਰੱਖਿਆ ਖੋਜਕਾਰ 'ਸਕੋਟ ਹੈਲਮੇ' ਨੂੰ ਉਸਦੇ ਦੋਸਤ ਨੇ ਐਂਟੀਵਾਇਰਸ ਸਾਫਟਵੇਅਰ ਦੀ ਚੇਤਾਵਨੀਆਂ ਭੇਜ ਕੇ ਸੁਚੇਤ ਕੀਤਾ ਅਤੇ ਕਈ ਵੱਡੀਆਂ ਕੰਪਨੀਆਂ ਨੇ ਇਸ ਤੋਂ ਬਾਅਦ ਸਾਈਟਾਂ ਦੀ ਸੁਰੱਖਿਆਂ ਲਈ ਥੋੜ੍ਹੀ ਦੇਰ ਲਈ ਵੈਬਸਾਈਟਾਂ ਬੰਦ ਕਰੀ ਰੱਖੀਆਂ।
ਫਿਲਹਾਲ, ਇਸ ਅਟੈਕ ਨਾਲ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਦੀ ਰਿਪੋਰਟ ਨਹੀਂ ਹੈ।
—PTC News